PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਇ ਖੇਤਾਂ ਵਿੱਚ ਹੀ ਵਾਹਿਆ ਜਾਵੇ : ਖੇਤੀਬਾੜੀ ਵਿਭਾਗ

Advertisement
Spread Information

ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਇ ਖੇਤਾਂ ਵਿੱਚ ਹੀ ਵਾਹਿਆ ਜਾਵੇ : ਖੇਤੀਬਾੜੀ ਵਿਭਾਗ


ਪ੍ਰਦੀਪ ਕਸਬਾ  , ਬਰਨਾਲਾ, 11 ਸਤੰਬਰ 2021

        ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਅਤੇ ਸਾਉਣ ਦੀਆਂ ਮੁੱਖ ਫਸਲਾਂ ਝੋਨਾ, ਨਰਮਾ,ਮੱਕੀ ਦੀਆਂ ਫਸਲਾਂ ਸੰਬੰਧੀ ਪਿੰਡ ਕੱਟੂ ਵਿੱਚ ਇੱਕ ਰੋਜਾ ਕੈਂਪ ਲਗਾਇਆ ਗਿਆ।

         ਕੈਂਪ ਵਿੱਚ ਸ੍ਰੀ ਦਵਿੰਦਰ ਸਿੰਘ ਖੇਤੀਬਾੜੀ ਉਪਨਿਰੀਖਕ ਨੇ ਵਿਸਥਾਰ ਵਿੱਚ ਸੀ ਆਰ ਐਮ ਸਕੀਮ ਤਹਿਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਅਤੇ ਝੋਨੇ ਦੀਆਂ ਬਿਮਾਰੀਆਂ ਅਤੇ ਕੀਟਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਸ੍ਰੀ ਦਿਲਦਾਰ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਇਸ ਕੈਂਪ ਵਿੱਚ ਮਿੱਟੀ ਅਤੇ ਪਾਣੀ ਦੇ ਸੈਂਪਲ ਲੈਣ ਦੇ ਤਰੀਕੇ ਅਤੇ ਟੈਸਟ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ।

         ਸ੍ਰੀਮਤੀ ਜਸਵੀਰ ਕੌਰ ਬਲਾਕ ਟਕਨੌਲਜੀ ਮੈਨੇਜਰ ਨੇ ਕਿਸਾਨ ਬੀਬੀਆਂ ਨੂੰ ਸੈਲਫ ਹੈਲਪ ਗਰੁੱਪ ਬਨਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਨਿਖਿਲ ਸਿੰਗਲਾ ਵੱਲੋਂ ਆਤਮਾ ਸਕੀਮ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਸਮੇਂ ਕਿਸਾਨ ਬੀਬੀਆਂ ਵਿੱਚ ਸ੍ਰੀਮਤੀ ਬਲਜੀਤ ਕੌਰ, ਸਿੰਦਰ ਕੌਰ, ਮਹਿੰਦਰ ਕੌਰ, ਰਾਜਵਿੰਦਰ ਕੌਰ, ਕਿਰਨਜੀਤ ਕੌਰ, ਕਮਲਾ ਦੇਵੀ ਅਤੇ ਕਿਸਾਨਾਂ ਵਿੱਚ ਹਮੀਰ ਸਿੰਘ ਬਾਠ, ਜੋਗਿੰਦਰ ਸਿੰਘ ਭੁੱਲਰ, ਜਗਤਾਰ ਸਿੰਘ ਤੇ ਹੋਰ ਕਿਸਾਨ ਸ਼ਾਮਲ ਸਨ।


Spread Information
Advertisement
Advertisement
error: Content is protected !!