ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਰੋਜ਼ਗਾਰ ਮੇਲੇ ‘ਚ 63 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਰੋਜ਼ਗਾਰ ਮੇਲੇ ‘ਚ 63 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
- ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਹੋਏ ਵਿਦਿਆਰਥੀਆਂ ਦੇ ਰੂ-ਬਰੂ, ਵੰਡੀਆਂ ਖੇਡ ਕਿੱਟਾਂ
ਦਵਿੰਦਰ ਡੀ.ਕੇ,ਖੰਨਾ/ਲੁਧਿਆਣਾ, 07 ਦਸੰਬਰ 2021
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵੱਲੋਂ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਦੇ ਸਹਿਯੋਗ ਨਾਲ ‘ਹਾਈ ਐਂਡ ਜਾਬ ਫੇਅਰ’ ਮੇਲੇ ਦਾ ਆਯੋਜਨ ਕੀਤਾ ਗਿਆ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਖੇਡ ਕਿੱਟਾਂ ਵੰਡੀਆਂ ਗਈਆਂ।
ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਸ.ਗੁਰਕੀਰਤ ਸਿੰਘ ਅਤੇ ਚੇਅਰਮੈਨ ਸ੍ਰੀ ਬਿੰਦਰਾ ਵੱਲੋਂ ਸਮਾਗਮ ਦਾ ਉਦਘਾਟਨ ਕੀਤਾ ਗਿਆ। ਅੱਜ ਦੇ ਰੋਜਗਾਰ ਮੇਲੇ ‘ ਪੰਜ ਨਾਮੀ ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਟੇਕੀ ਵੈੱਬ ਸੋਲਿਊਸ਼ਨ, ਸਪੋਰਟ ਕਿੰਗ, ਐਕਸਿਸ ਬੈਂਕ, ਵਰਸੇਟਾਈਲ ਐਂਟਰਪ੍ਰਾਈਜਿਜ਼ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਸਾ਼ਮਲ ਹਨ। ਇਨ੍ਹਾ ਕੰਪਨੀਆਂ ਵੱਲੋਂ 2.4 ਲੱਖ ਰੁਪਏ ਪ੍ਰਤੀ ਸਾਲ ਅਤੇ ਇਸ ਤੋਂ ਵੱਧ ਦੇ ਪੈਕੇਜ ਲਈ 63 ਉਮੀਦਵਾਰਾਂ ਦੀ ਚੋਣ ਕੀਤੀ।
ਇਸ ਮੌਕੇ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਜੀ.ਜੀ.ਆਈ. ਦੇ ਵਿਦਿਆਰਥੀਆਂ ਨੂੰ 20 ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ, ਵੱਲੋਂ ਸਲਾਈਡ ਪੇਸ਼ਕਾਰੀ ਰਾਹੀਂ ਡੀ.ਬੀ.ਈ.ਈ. ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਪੇਸ਼ਕਾਰੀ ਦਿੱਤੀ।
ਡੀ.ਬੀ.ਈ.ਈ. ਦੇ ਕਰੀਅਰ ਕਾਊਂਸਲਰ ਡਾ. ਨਿਧੀ ਸਿੰਘੀ ਨੇ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ਵਿੱਚ ਨੌਕਰੀਆਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।
ਡੀ.ਬੀ.ਈ.ਈ. ਦੇ ਪਲੇਸਮੈਂਟ ਅਫਸਰ ਸ੍ਰੀ ਘਨਸ਼ਿਆਮ ਵੱਲੋਂ ਉਮੀਦਵਾਰਾਂ ਨੂੰ ਅੱਜ ਦੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਸ੍ਰੀ ਮੁਨੀਸ਼ ਗੌੜ ਅਤੇ ਟੀ.ਪੀ.ਓ ਸ੍ਰੀ ਤ੍ਰਿਪਤ ਗੁਪਤਾ ਵੀ ਹਾਜ਼ਰ ਸਨ।