Skip to content
Advertisement
ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਅੰਤਿਮ ਦਿਨ 18 ਹੋਰ ਨਾਮਜ਼ਦਗੀਆਂ
ਰਵੀ ਸੈਣ,ਬਰਨਾਲਾ, 1 ਫਰਵਰੀ 2022
ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਰਨਾਲਾ ਲਈ ਅੱਜ 9 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਿਨਾਂ ਵਿਚ ਮੁਨੀਸ਼ ਬਾਂਸਲ ਇੰਡੀਅਨ ਨੈਸ਼ਨਲ ਕਾਂਗਰਸ, ਧੀਰਜ ਕੁਮਾਰ ਭਾਰਤੀ ਜਨਤਾ ਪਾਰਟੀ, ਲਖਣ ਭਾਰਤੀ ਜਨਤਾ ਪਾਰਟੀ, ਗੁਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ), ਅਭੀਕਰਣ ਸਿੰਘ ਆਜ਼ਾਦ, ਗੁਰਬਾਜ ਸਿੰਘ ਬਹੁਜਨ ਮੁਕਤੀ ਪਾਰਟੀ, ਕਰਮਜੀਤ ਸਿੰਘ ਲੋਕ ਇਨਸਾਫ ਪਾਰਟੀ, ਗੁਰਪ੍ਰੀਤ ਸਿੰਘ ਧਾਲੀਵਾਲ ਇੰਡੀਅਨ ਨੈਸ਼ਨਲ ਕਾਂਗਰਸ, ਗੁਰਮੀਤ ਸਿੰਘ ਹੇਅਰ ਆਮ ਆਦਮੀ ਪਾਰਟੀ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਮਹਿਲ ਕਲਾਂ ਲਈ ਅੱਜ 3 ਹੋਰ ਨਾਮਜ਼ਦਗੀਆਂ ਦਾਖਲ ਹੋਈਆਂ ਹਨ, ਜਿਨਾਂ ਵਿਚ ਜਸਵੀਰ ਸਿੰਘ ਆਜ਼ਾਦ, ਗੁਰਤੇਜ ਸਿੰਘ ਆਜ਼ਾਦ, ਗੁਰਮੇਲ ਸਿੰਘ ਨੈਸ਼ਨਲ ਅਪਣੀ ਪਾਰਟੀ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਭਦੌੜ ਲਈ ਅੱਜ 6 ਹੋਰ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਿਨਾਂ ਵਿਚ ਜਗਮੋਹਨ ਸਿੰਘ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ, ਗੋਰਾ ਸਿੰਘ ਅਜ਼ਾਦ ਉਮੀਦਵਾਰ, ਲਾਭ ਸਿੰਘ ਆਮ ਆਦਮੀ ਪਾਰਟੀ ਵੱਲੋਂ 2 ਨਾਮਜ਼ਦਗੀਆਂ, ਮਨਜੀਤ ਕੌਰ ਆਜ਼ਾਦ ਉਮੀਦਵਾਰ, ਜਗਰੂਪ ਸਿੰਘ ਲੋਕ ਇਨਸਾਫ ਪਾਰਟੀ ਸ਼ਾਮਲ ਹਨ।
Advertisement
Advertisement
error: Content is protected !!