Skip to content
Advertisement
ਹਰ ਨਾਗਰਿਕ ਆਪਣੀ ਦੀ ਅਹਿਮੀਅਤ ਸਮਝੇ: ਪੂਨਮਦੀਪ ਕੌਰ
– ਫਾਰਮ ਨੰ: 8 ਓ ਭਰ ਕੇ ਰਿਹਾਇਸ਼ ਦੇ ਪਤੇ ਵਿੱਚ ਕਰਵਾਈ ਜਾ ਸਕਦੀ ਹੈ ਸੋਧ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 01 ਦਸੰਬਰ :2021
ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਿ਼ਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹਰੇਕ ਨਾਗਰਿਕ ਨੂੰ ਆਪਣੀ ਵੋਟ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਅਤੇ ਵੋਟ ਬਣਵਾ ਕੇ ਉਸ ਦੀ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਜਵਲ ਭਵਿੱਖ ਲਈ ਇਹ ਜਰੂਰੀ ਹੈ ਕਿ ਹਰੇਕ ਵੋਟਰ ਨੂੰ ਆਪਣੀ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਵਿਧਾਨ ਸਭਾ ਹਲਕੇ ਵਿੱਚ ਆਪਣੀ ਰਿਹਾਇਸ਼ੀ ਪਤੇ ਵਿੱਚ ਸੋਧ ਕਰਵਾਉਣ ਲਈ ਫਾਰਮ ਨੰ: 8 ਓ ਭਰ ਕੇ ਸਬੰਧਤ ਬੂਥ ਲੈਵਲ ਅਫਸਰ ਨੂੰ ਦਿੱਤਾ ਜਾ ਸਕਦਾ ਹੈ ਜਾਂ ਚੋਣ ਕਮਿਸ਼ਨ ਦੀ ਮੋਬਾਇਲ ਐਪ ’ ਵੋਟਰ ਹੈਲਪਲਾਈਨ ’ ਰਾਹੀਂ ਵੀ ਸੋਧ ਕਰਵਾਈ ਜਾ ਸਕਦੀ ਹੈ।
ਜਿ਼ਲ੍ਹਾ ਚੋਣ ਅਫਸਰ ਨੇ ਕਿਹਾ ਕਿ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਹੀ ਲੋਕਤੰਤਰ ਨੂੰ ਮਜਬੂਤ ਕੀਤਾ ਜਾ ਸਕਦਾ ਹੈ ਇਸ ਲਈ ਚੋਣ ਕਮਿਸ਼ਨ ਵੱਲੋਂ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਕਰਵਾਈ ਜਾ ਰਹੀ ਹੈ, ਤਾਂ ਜੋ ਕੋਈ ਵੀ ਯੋਗ ਨਾਗਰਿਕ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਲਈ ਵੱਡੀ ਪੱਧਰ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ਤਹਿਤ ਜਾਗਰੂਕਤਾ ਵੈਨਾਂ ਲੋਕਾਂ ਨੂੰ ਵੋਟ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਵਿੱਚ ਰਿਹਾਇਸ਼ੀ ਪਤੇ ਵਿੱਚ ਤਬਦੀਲੀ ਕਰਵਾਉਣ ਲਈ ਫਾਰਮ ਨੰ: 8 ੳ ਤੋਂ ਇਲਾਵਾ ਵੈਬ ਸਾਈਟ www.nvsp.in ਰਾਹੀਂ ਆਨ ਲਾਈਨ ਵੀ ਫਾਰਮ ਨੰ: 8-ੳ ਭਰਿਆ ਜਾ ਸਕਦਾ ਹੈ।
Advertisement
Advertisement
error: Content is protected !!