PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਫ਼ਾਜ਼ਿਲਕਾ ਮਾਲਵਾ

ਸਿੱਖਿਆ ਸੁਧਾਰਾਂ ਨੂੰ ਗਤੀ ਦੇਣ ਲਈ ਉਤਸਾਹ ਭਰੇ ਮਾਹੌਲ ‘ਚ ਮੀਟਿੰਗ ਹੋਈ ਸੰਪਨ

Advertisement
Spread Information

ਪੜ੍ਹਣ,ਪੜ੍ਹਾਉਣ ਲਈ ਜਿਲ੍ਹੇ ਵਿੱਚ ਬਣਾਇਆ ਜਾਵੇਗਾ ਸੁਖਾਵਾਂ ਮਾਹੌਲ -ਡਾ. ਬੱਲ

ਪੀ.ਟੀ. ਨੈਟਵਰਕ , ਫਾਜਿ਼ਲਕਾ 2 ਅਗਸਤ 2022
      ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਜਿਲ੍ਹਾ ਫਾਜਿਲਕਾ ਵਿੱਚ ਸਿੱਖਿਆ ਸੁਧਾਰਾਂ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ ਸਕੂਲ ਨੰ 3 ਫਾਜਿਲਕਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਡਾ ਬੱਲ ਨੇ ਕਿਹਾ ਕਿ ਆਪਾ ਸਾਰਿਆਂ ਨੇ ਮਿਲ ਕੇ ਜਿਲ੍ਹੇ ਵਿੱਚ ਪੜ੍ਹਣ ਅਤੇ ਪੜਾਉਣ ਲਈ ਸੁਖਾਵਾਂ ਮਾਹੌਲ ਬਣਾਉਣਾ ਹੈ , ਤਾਂ ਜੋ ਸਾਡੇ ਅਧਿਆਪਕ ਸਾਥੀ ਬਿਨਾ ਕਿਸੇ ਡਰ ਅਤੇ ਭੈਅ ਦੇ ਖੁੱਲ  ਕੇ ਆਪਣੀ ਡਿਊਟੀ ਨਿਭਾਉਣ। ਉਹਨਾਂ  ਕਿਹਾ ਕਿ ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦਾ ਧੁਰਾ ਹੈ। ਜਿਲ੍ਹੇ ਦੇ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀ ਆਉਣੀ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਸਾਡੇ ਸਿੱਖਿਆ ਢਾਂਚੇ ਦੀ ਨੀਂਹ ਹੈ। ਜੇਕਰ ਇਹ ਨੀਂਹ ਮਜਬੂਤ ਹੋਵੇਗੀ ਤਾਂ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀ ਰਾਹ ਅਸਾਨ ਹੋਵੇਗੀ। ਉਹਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਕੂਲਾਂ ਅੰਦਰ ਨਵੀ ਤਕਨੀਕ ਦੀ ਖੁੱਲ ਕੇ ਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਦਿੱਤੀ ਜਾਵੇ। ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਹਰੇਕ ਸਕੂਲ ਕੋਲ ਆਡੀਓ- ਵੀਜੂਅਲ ਸਾਧਨ ਜਿਵੇ ਕੀ ਐਲਈਡੀ ਪ੍ਰੋਜੈਕਟਰ ਮੌਜੂਦ ਹਨ। ਸਾਨੂੰ ਇਹਨਾਂ ਸਾਧਨਾ ਰਾਹੀ ਈਕੰਟੈਂਟ ਦੀ ਵੱਧ ਤੋ ਵੱਧ ਵਰਤੋਂ  ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਮੂਹ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ  ਮਾਪਿਆਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਦੀ ਭਲਾਈ ਲਈ ਸਮਾਜ ਦਾ ਸਹਿਯੋਗ ਅਤਿ ਜਰੂਰੀ ਹੈ। ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਕਿਹਾ ਕਿ  ਸਾਨੂੰ ਪਾਠਕ੍ਰਮ ਨੂੰ ਐਕਟੀਵਿਟੀ ਅਤੇ ਖੇਡ ਵਿਧੀਆਂ ਰਾਹੀ ਪੜਾਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਪੜ੍ਹਾਈ ਨੂੰ ਬੋਝ ਨਾ ਸਮਝਣ ਅਤੇ ਖੁਸ਼ੀ ਖੁਸ਼ੀ ਸਿੱਖਿਆ ਗ੍ਰਹਿਣ ਕਰਨ। ਅਖੀਰ ਵਿੱਚ ਡਾ. ਬੱਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ  ਪੂਰੀ ਤਨਦੇਹੀ ਨਾਲ ਨਿਭਾਉਦਿਆ ਇੱਕ ਟੀਮ ਵਾਂਗ ਕੰਮ ਕਰਨਾ ਚਾਹੀਦਾ ਹੈ ਤਾਂ ਤਾਂ ਜੋ ਵਿਭਾਗ ਵੱਲੋਂ ਦਿੱਤੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ ਅਤੇ ਸਾਡੇ ਸਾਰਿਆਂ ਦਾ ਰੋਲ ਪ੍ਰੇਰਨਾਤਮਕ ਹੋਣਾ ਚਾਹੀਦਾ ਹੈ।
ਇਸ ਮੌਕੇ ਤੇ ਡੀਐਮ ਕੋਆਰਡੀਨੇਟਰ ਗੌਤਮ ਗੌੜ੍ਹ ,ਬੀਪੀਈਓ ਮੈਡਮ ਸੁਖਵਿੰਦਰ ਕੌਰ, ਬੀਪੀਈਓ ਮੈਡਮ ਮਥਰਾ ਦੇਵੀ, ਬੀਪੀਈਓ ਸਤੀਸ਼ ਮਿਗਲਾਨੀ,ਬੀਪੀਈਓ ਨਰਿੰਦਰ ਸਿੰਘ ,ਬੀਪੀਈਓ ਅਜੇ ਛਾਬੜਾ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਸੁਨੀਲ ਕੁਮਾਰ, ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਗੋਪਾਲ ਕ੍ਰਿਸ਼ਨ,ਸੀਐਚਟੀ  ਮੈਡਮ ਪੁਸ਼ਪਾ ਕੁਮਾਰੀ, ਸੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ,ਸਮੂਹ ਬੀਐਮਟੀਜ, ਵੱਖ ਵੱਖ ਕਲੱਸਟਰਾਂ ਦੇ ਸੀਐਚਟੀਜ ਮੌਜੂਦ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!