ਸਿਵਲ ਹਸਪਤਾਲ ਬਚਾਓ ਕਮੇਟੀ ਨੇ ਮੁੱਖ ਮੰਤਰੀ ਕੋਲੋਂ ਮੁਲਾਕਾਤ ਲਈ ਸਮਾਂ ਨਿਸ਼ਚਤ ਕਰਨ ਦੀ ਕੀਤੀ ਮੰਗ
ਸਿਵਲ ਹਸਪਤਾਲ ਬਚਾਓ ਕਮੇਟੀ ਨੇ ਮੁੱਖ ਮੰਤਰੀ ਕੋਲੋਂ ਮੁਲਾਕਾਤ ਲਈ ਸਮਾਂ ਨਿਸ਼ਚਤ ਕਰਨ ਦੀ ਕੀਤੀ ਮੰਗ
ਪਰਦੀਪ ਕਸਬਾ , ਬਰਨਾਲਾ 18 ਸਤੰਬਰ 2021
ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦਾ ਵਫਦ ਡੀਸੀ ਬਰਨਾਲਾ ਨੂੰ ਮਿਲਿਆ।20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਬਰਨਾਲਾ ਵਿਖੇ ਨਵੇਂ ਬਣ ਰਹੇ ਮਲਟੀ ਸੁਪਰਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਬਰਨਾਲਾ ਵਿਖੇ ਚਾਰ ਦਹਾਕਿਆਂ ਤੋਂ ਚੱਲ ਰਹੇ ਸਿਵਲ ਹਸਪਤਾਲ ਨੂੰ ਇਸੇ ਹੀ ਥਾਂ ਅਪਗਰੇਡ ਕਰਕੇ ਜਿਲ੍ਹਾ ਹਸਪਤਾਲ ਦਾ ਦਰਜਾ ਦੇਣ, ਇਸੇ ਹੀ ਹਸਪਤਾਲ ਵਿੱਚ ਬਹੁਮੰਜਿਲਾ ਇਮਾਰਤ ਬਨਾਉਣ, ਸਿਵਲ ਹਸਪਤਾਲ ਵਿੱਚ ਬੱਚਿਆਂ, ਰੇਡੀਆਲੋਜੀ, ਐਨਸਥੀਸੀਆ ਦੇ ਡਾਕਟਰਾਂ ਨੂੰ ਤਾਇਨਾਤ ਕਰਵਾਉਣ ਦੀ ਮੰਗ ਜਿਲ੍ਹੇ ਦੀਆਂ ਜਨਤਕ ਜਮਹੂਰੀ, ਸਮਾਜ ਸੇਵੀ, ਸਿਆਸੀ ਜਥੇਬੰਦੀਆਂ ਲੰਬੇ ਸਮੇਂ ਤੋਂ ਕਰ ਰਹੀਆਂ ਹਨ।
20 ਸਤੰਬਰ ਨੂੰ ਮੁੱਖ ਮੰਤਰੀ ਦੇ ਬਰਨਾਲਾ ਦੌਰੇ ਸਮੇਂ ਸਿਵਲ ਹਸਪਤਾਲ ਬਚਾਓ ਕਮੇਟੀ ਉਨ੍ਹਾਂ ਦੇ ਧਿਆਨ ਵਿਚ ਇਹ ਵੱਡੇ ਲੋਕ ਸਰੋਕਾਰਾਂ ਵਾਲਾ ਮਸਲਾ ਲਿਆਉਣਾ ਚਾਹੁੰਦੀ ਹੈ। ਇਸ ਲਈ ਕਮੇਟੀ ਨੇ ਮੰਗ ਕੀਤੀ ਕਿ ਜਿਲ੍ਹਾ ਪੵਸ਼ਾਸ਼ਨ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਦਾ ਸਮਾਂ ਨਿਸ਼ਚਤ ਕਰਵਾਏ। ਕਮੇਟੀ ਮੈਂਬਰਾਂ ਬਲਵੰਤ ਸਿੰਘ ਉੱਪਲੀ, ਨਰਾਇਣ ਦੱਤ, ਡਾ ਰਾਜਿੰਦਰ, ਸੋਹਣ ਸਿੰਘ ਮਾਝੀ, ਮੇਲਾ ਸਿੰਘ ਕੱਟੂ, ਹਰਜੀਤ ਸਿੰਘ, ਰਮੇਸ਼ ਹਮਦਰਦ, ਖੁਸ਼ੀਆਂ ਸਿੰਘ ਅਤੇ ਅਨਿਲ ਕੁਮਾਰ ਨੇ ਕਿਹਾ ਕਿ ਜਥੇਬੰਦੀਆਂ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਬਰਨਾਲਾ ਨੂੰ ਜਿਲ੍ਹਾ ਹਸਪਤਾਲ ਦਾ ਦਰਜਾ ਦਿਵਾਉਣ, ਲੋੜੀਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ। 20 ਸਤੰਬਰ ਨੂੰ ਜਿਲ੍ਹਾ ਪਰਸ਼ਾਸ਼ਨ ਵੱਲੋਂ ਕਮੇਟੀ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਨਿਸ਼ਚਤ ਨਾਂ ਕਰਵਾਉਣ ਦੀ ਸੂਰਤ ਵਿੱਚ ਉਸੇ ਹੀ ਦਿਨ ਰੋਸ ਪਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।