ਸਨੌਰ ਹਲਕੇ ਵਿੱਚ ਬਿਕਰਮ ਚਹਿਲ ਦੀਆਂ ਟੀਮਾਂ ਪਹੁੰਚੀਆਂ ਘਰ-ਘਰ
ਸਨੌਰ ਹਲਕੇ ਵਿੱਚ ਬਿਕਰਮ ਚਹਿਲ ਦੀਆਂ ਟੀਮਾਂ ਪਹੁੰਚੀਆਂ ਘਰ-ਘਰ
ਰਿਚਾ ਨਾਗਪਾਲ,ਸਨੌਰ,29 ਜਨਵਰੀ 2022
ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗੱਠਜੋੜ ਦੇ ਸਾਂਝੇ ਉਮੀਦਵਾਰ ਅਤੇ ਉੱਘੇ ਸਮਾਜ ਸੇਵੀ ਬਿਕਰਮਜੀਤ ਇੰਦਰ ਸਿੰਘ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਿਕਰਮ ਚਹਿਲ ਨੇ ਅੱਜ ਹਲਕੇ ਦੇ ਪਿੰਡਾਂ ਮੀਰਾਪੁਰ,ਧਾਦੀਆ,ਪਿੱਪਲਖੈੜੀ,ਸ਼ੇਖੂ ਪੁਰਾ,ਬਡਲੀ,ਬਡਲਾ,ਬੱਰਕਤਪੁਰ,ਬੁੜੇਮਾ ਜਰਾ,ਕਪੂਰੀ,ਬਾਗੜਾ,ਮਿਹੋਣ,ਕਿਸ਼ਨਪੁ ਰਾ ਅਤੇ ਰਾਜੂ ਖੈੜੀ ਸਿੰਘ ਦਾ ਦੌਰਾ ਕੀਤਾ ਗਿਆ । ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਗੱਠਜੋੜ ਦੀ ਸਰਕਾਰ ਆਉਣ ਤੇ ਉਹ ਵਿਕਾਸ ਰਾਹੀਂ ਹਲਕੇ ਨੂੰ ਪੰਜਾਬ ਵਿੱਚ ਪਹਿਲੇ ਨੰਬਰ ਤੇ ਪਹੁੰਚਾਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁੱਹਈਆ ਕਰਵਾਉਣ ਲਈ ਪਹਿਲ ਦੇ ਆਧਾਰ ਤੇ ਕੰਮ ਕਰਨਗੇ । ਬਿਕਰਮ ਚਹਿਲ ਦੀਆਂ ਟੀਮਾਂ ਵੱਲੋਂ ਵੀ ਹਲਕੇ ਵਿੱਚ ਪ੍ਰਚਾਰ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਉਹਨਾਂ ਦੀਆਂ ਟੀਮਾਂ ਘਰ ਘਰ ਜਾ ਕੇ ਉਹਨਾਂ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਹਲਕੇ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।