ਵੋਟਾਂ ਦੇ ਮਹੱਤਵ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਪ੍ਰੋਜੈਕਟ ਤਹਿਤ ਨੁਕੜ ਨਾਟਕ ਕਰਵਾਇਆ
ਵੋਟਾਂ ਦੇ ਮਹੱਤਵ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਪ੍ਰੋਜੈਕਟ ਤਹਿਤ ਨੁਕੜ ਨਾਟਕ ਕਰਵਾਇਆ
ਬਿੱਟੂ ਜਲਾਲਾਬਾਦੀ,ਅਬੋਹਰ, ਫਾਜ਼ਿਲਕਾ, 1 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਵੋਟ ਦੇ ਅਧਿਕਾਰ ਪ੍ਰਤੀ ਲੋਕਾਂ ਅੰਦਰ ਜਾਗਰੂਕਤਾ ਲਿਆਉਣ ਲਈ ਸਵੀਪ ਪ੍ਰੋਜ਼ੈਕਟ ਤਹਿਤ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਪਿੰਡ ਦੀਵਾਨ ਖੇੜਾ ਵਿਖੇ ਵੋਟਾਂ ਦੇ ਮਹੱਤਵ ਬਾਰੇ ਜਾਗੋ ਵੋਟਰ ਜਾਗੋ ਨਾਮ ਦਾ ਨੁਕੜ ਨਾਟਕ ਕਰਵਾਇਆ ਗਿਆ।
ਸਵੀਪ ਪ੍ਰੋਜੈਕਟ ਦੇ ਤਹਿਸੀਲ ਨੋਡਲ ਅਫਸਰ ਸ੍ਰੀ ਦੀਪਕ ਕੰਬੋਜ਼ ਨੇ ਦੱਸਿਆ ਕਿ ਉਨ੍ਹਾਂ ਤੇ ਸਵੀਪ ਟੀਮ ਦੇ ਮੈਂਬਰ ਸ੍ਰੀ ਸੁਰਿੰਦਰ ਕੁਮਾਰ ਤੇ ਸ੍ਰੀ ਰਕੇਸ਼ ਗਿਰਧਰ ਦੀ ਅਗਵਾਈ ਵਾਲੀ ਨੁਕੜ ਨਾਟਕ ਟੀਮ ਨੇ ਪਿੰਡ ਵਿਖੇ ਨਾਟਕ ਪੇਸ਼ ਕਰਕੇ ਲੋਕਾਂ ਨੂੰ ਵੋਟਾਂ ਦੇ ਅਧਿਕਾਰਾਂ ਪ੍ਰਤੀ ਪ੍ਰੇਰਿਤ ਕੀਤਾ। ਨੁਕੜ ਨਾਟਕ ਟੀਮ ਵੱਲੋਂ ਬਿਨਾ ਕਿਸੇ ਡਰ, ਭੈਅ, ਲਾਲਚ ਦੇ ਵੋਟ ਪਾਉਣ ਪ੍ਰਤੀ ਪਿੰਡ ਦੇ ਵਸਨੀਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੁਕੜ ਨਾਟਕ ਕਰਵਾਉਣ ਦਾ ਮੰਤਵ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨਾਟਕ ਰਾਹੀਂ ਲੋਕਾਂ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਵੱਲੋਂ ਵੋਟ ਪਾਉਣੀ ਲਾਜਮੀ ਹੈ। ਇਕ-ਇਕ ਵੋਟ ਦੀ ਅਹਿਮੀਅਤ ਹੁੰਦੀ ਹੈ ਤੇ ਹਰੇਕ ਵਿਅਕਤੀ ਦਾ ਆਪਣਾ ਅਧਿਕਾਰ ਹੁੰਦਾ ਹੈ ਕਿ ਉਹ ਵੋਟ ਪਾ ਕੇ ਆਪਣੇ ਪਸੰਦ ਦੇ ਉਮੀਦਵਾਰ ਨੂੰ ਜਿਤਾਵੇ ਅਤੇ ਲੋਕਤਾਂਤਰਿਕ ਸਰਕਾਰ ਬਣਾਵੇ। ਉਨ੍ਹਾਂ ਕਿਹਾ ਕਿ ਸਵੀਪ ਪ੍ਰੋਜੈਕਟ ਤਹਿਤ ਗਤੀਵਿਧੀਆਂ ਕਰਵਾਉਣ ਦਾ ਮੰਤਵ ਸੋ ਫੀਸਦੀ ਮਤਦਾਨ ਨੂੰ ਯਕੀਨੀ ਬਣਾਉਣਾ ਹੈ।ਇਸ ਨੁਕੜ ਨਾਟਕ ਨੂੰ ਸਫਲ ਬਣਾਉਣ ਵਿਚ ਸਰਕਾਰੀ ਹਾਈ ਸਕੂਲ ਦੀ ਹੈਡਮਿਸਟ੍ਰੈਸ ਸ੍ਰੀਮਤੀ ਦੀਪਿਕਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਨੁਕੜ ਨਾਟਕ ਟੀਮ ਵਿਚ ਪ੍ਰਿਅੰਕਾ, ਸੀਮਾ, ਮੋਹੀਨੀ, ਅੰਜਨਾ, ਸੰਜੈ, ਵਿਸ਼ਾਂਤ ਅਤੇ ਚੰਦਨ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।