ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ
ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 17 ਦਸੰਬਰ 2021
ਜ਼ਿਲ੍ਹਾ ਰੈਡ ਕਰਾਸ ਸ਼ਾਖਾ ਫਿਰੋਜ਼ਪੁਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਦਫਤਰ ਰੈੱਡ ਕਰਾਸ ਫਿਰੋਜ਼ਪੁਰ ਵਿਖੇ ਉਪਕਰਨ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਰੀਬ 125 ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਮੋਟਰਾਈਜਡ ਟਰਾਈਸਾਈਕਲ, ਟਰਾਈਸਾਈਕਲ, ਵਹੀਲਚੇਅਰਾਂ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਕੇਨ ਦੀ ਵੰਡ ਕੀਤੀ ਗਈ । ਇਸ ਕੈਂਪ ਵਿੱਚ ਵੰਡੇ ਗਏ ਉਪਕਰਨਾਂ ਦੀ ਕੀਮਤ 23,19,000/-ਰੁਪਏ ਹੈ। ਇਨ੍ਹਾਂ ਲਾਭਪਾਤਰੀਆਂ ਦੀ ਸ਼ਨਾਖਤ ਮਿਤੀ 05 ਅਪ੍ਰੈਲ 2021 ਵਿੱਚ ਲਗਏ ਗਏ ਸ਼ਨਾਖਤੀ ਕੈਂਪ ਵਿੱਚ ਸ਼ਨਾਖਤ ਕੀਤੀ ਗਈ ਸੀ। ਇਸ ਮੌਕੇ ਉਪ ਮੈਡਲ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐਸ, ਸ੍ਰੀ ਹਰਜਿੰਦਰ ਸਿੰਘ ਉਰਫ ਬਿੱਟੂ ਸੰਘਾ, ਸ੍ਰੀ ਜੋਗਿੰਦਰਪਾਲ ਸੁਪਰਡੰਟ ਗਰੇਡ-1, ਦਿਆਨੰਦ ਸਿਹਾਗ, ਪੀ.ਐਨ.ਡੋ ਅਲਿਮਕੋ ਆਦਿ ਮੌਜੂਦ ਸਨ।