Skip to content
Advertisement
ਵਾਈਸ ਚੇਅਰਮੈਨ ਤੇ ਸਮਾਜ ਸੇਵਕ ਨੇ ਪਟਿਆਲਾ ਦਿਹਾਤੀ ਤੋਂ ਟਿਕਟ ਦੀ ਦਾਅਵੇਦਾਰੀ ਕੀਤੀ ਪੇਸ਼
ਰਿਚਾ ਨਾਗਪਾਲ,ਪਟਿਆਲਾ : 22 ਦਸੰਬਰ 2021
ਪੰਜਾਬ ਕਾਂਗਰਸ ਹਿਊਮਨ ਰਾਈਟਸ ਦੇ ਵਾਈਸ ਚੇਅਰਮੈਨ ਤੇ ਉਘੇ ਸਮਾਜ ਸੇਵਕ ਰਾਮ ਕੁਮਾਰ ਸਿੰਗਲਾ ਨੇ ਅੱਜ ਇਕ ਭਾਰੀ ਇਕੱਠ ਕਰਕੇ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਨ ਸਭਾ 2022 ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ। ਇਸ ਮੌਕੇ ਰਾਮ ਸਿੰਗਲਾ ਨੇ ਕਿਹਾ ਕਿ ਉਹ 2007 ਵਿਚ ਵੀ ਬੀ. ਐਸ. ਪੀ. ਦੀ ਟਿਕਟ ਤੋਂ ਚੋਣ ਲੜ ਚੁੱਕੇ ਤੇ ਉਸ ਵੇਲੇ ਵੀ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਪੂਰਾ ਸਮਰਥਨ ਅਤੇ ਪਿਆਰ ਮਿਲਿਆ ਸੀ। ਉਸ ਤੋਂ ਬਾਅਦ ਉਹ ਪਿਛਲੇ ਡੇਢ ਦਹਾਕੇ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਮੌਜੂਦਾ ਸਮੇਂ ਵਿਚ ਕਾਂਗਰਸ ਦੇ ਉਚ ਅਹੁਦੇ ’ਤੇ ਰਹਿ ਕੇ ਆਪਣੇ ਹਲਕਾ ਨਿਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਪਿਛਲੇ ਕਾਫੀ ਸਮੇਂ ਤੋਂ ਸਮਾਜ ਸੇਵਾ ਵਿਚ ਵੀ ਸਿਲਸਿਲੇਵਾਰ ਕੰਮ ਕਰ ਰਹੇ ਹਨ। ਮੌਜੂਦਾ ਸਮੇਂ ਵਿਚ ਹਲਕੇ ਦੇ ਲੋਕਾਂ ਵਲੋਂ ਦਿੱਤੇ ਗਏ ਪਿਆਰ ਅਤੇ ਮਾਣ ਸਨਮਾਨ ਦੇ ਤਹਿਤ ਅਤੇ ਲੋਕਾਂ ਦੀ ਪੁਰਜ਼ੋਰ ਮੰਗ ’ਤੇ ਉਹ ਪਟਿਆਲਾ ਦਿਹਾਤੀ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਜੇਕਰ ਕਿਸੇ ਕਾਰਨ ਉਨ੍ਹਾਂ ਨੂੰ ਟਿਕਟ ਨਾ ਮਿਲੀ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ
ਹਲਕੇ ਦੀ ਸੇਵਾ ਵਿਚ ਯਤਨਸ਼ੀਲ ਹੋਣਗੇ, ਜਿਸ ਲਈ ਉਹ ਆਪਣੇ ਸਮਰਥਕਾਂ ਅਤੇ ਸਮੁੱਚੇ ਹਲਕੇ ਦੇ ਲੋਕਾਂ ਵਲੋਂ ਦਿੱਤੇ ਗਏ ਇਸ ਪਿਆਰ ਲਈ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਯਾਦਵਿੰਦਰ ਕਾਂਸਲ, ਅਸ਼ਵਨੀ ਭਾਂਬਰੀ, ਸ਼ਿਵ ਕੁਮਾਰ ਸਿੰਗਲਾ, ਨਰਿੰਦਰ ਬਾਂਸਲ, ਅਨੁਪੇਸ਼ ਗਰਗ, ਦਰਸ਼ਨ ਕੁਮਾਰ, ਹਰਸ਼ ਸਿੰਗਲਾ, ਵੰਸ਼ ਸਿੰਗਲਾ, ਨੀਰਜ ਕੁਮਾਰ, ਮਨਪ੍ਰੀਤ, ਪਵਨ ਨਾਗਰਥ, ਸਾਹਿਲ ਰਾਣਾ, ਗੁਰਦਿਆਲ ਸਿੰਘ,ਸੁਰੇਸ਼ ਕੁਮਾਰ ਅਤੇ ਹੈਪੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਸਮਰਥਕ ਹਾਜ਼ਰ ਸਨ।
Advertisement
Advertisement
error: Content is protected !!