PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਲੱਖੀ ਜੈਲਦਾਰ- ਵੇਖੋ ਕੀਹਦੀਆਂ ਰਾਜਸੀ ਬੇੜੀਆਂ ਵਿੱਚ ਪਾਊ ਵੱਟੇ ?

Advertisement
Spread Information

ਹੁਣ ਭਾਜਪਾ ਨੇ ਰੱਖੀ ਬਾਦਲਾਂ ਦੇ ਖਾਸਮ-ਖਾਸ ਲੱਖੀ ਜੈਲਦਾਰ ਤੇ ਅੱਖ !

ਬਰਨਾਲਾ ਹਲਕੇ ਤੋਂ BJP + ਪਲਕ + SAD (D ) ਗਠਜੋੜ ਦੇ ਉਮੀਦਵਾਰ ਹੋ ਸਕਦੇ ਨੇ ਲੱਖੀ ਜੈਲਦਾਰ

ਅਕਾਲੀ ਭਾਜਪਾ ਦੇ 10 ਸਾਲ ਦੇ ਕਾਰਜ਼ਕਾਲ ਵਿੱਚ ਪੰਜਾਬ ਅੰਦਰ ਬੋਲਦੀ ਰਹੀ ਲੱਖੀ ਜੈਲਦਾਰ ਦੀ ਤੂਤੀ


ਹਰਿੰਦਰ ਨਿੱਕਾ , ਬਰਨਾਲਾ 5 ਦਸੰਬਰ 2021 

       ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕਈ ਦਿੱਗਜਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਕੇ, ਅਕਾਲੀ ਦਲ ‘ਚ ਵੱਡਾ ਰਾਜਸੀ ਸੰਨ੍ਹ ਲਾਉਣ ਦੀ ਕੜੀ ਵਿੱਚ ਹੁਣ , ਬਾਦਲ ਪਰਿਵਾਰ ਦੇ ਕਰੀਬ 15 ਵਰ੍ਹੇ ਖਾਸਮਖਾਸ ਰਹੇ ਲਖਵੀਰ ਸਿੰਘ ਲੱਖੀ ਜੈਲਦਾਰ ਤੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨੇ ਅੱਖ ਰੱਖ ਲਈ ਹੈ । ਜੇਕਰ ਭਾਜਪਾ ਆਉਣ ਵਾਲੇ ਦਿਨਾਂ ਅੰਦਰ ਅਜਿਹਾ ਕਰਨ ਵਿੱਚ ਸਫਲ ਹੋ ਜਾਂਦੀ ਹੈ ਤਾਂ ਬਰਨਾਲਾ ਜਿਲ੍ਹੇ ਅੰਦਰ ਰਾਜਸੀ ਤਸਵੀਰ ਵਿੱਚ ਹੈਰਾਨੀਜਨਕ ਬਦਲਾਅ ਦੇ ਆਸਾਰ ਬਣ ਜਾਣਗੇ।

       ਜਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਚਾਣਕੀਯਾ ਸਮਝੇ ਜਾਣ ਵਾਲੇ ਅਮਿਤ ਸ਼ਾਹ ਨੇ ਅੱਜ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਭਾਜਪਾ ਦੀ ਗਠਜੋੜ ਲਈ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਹੋ ਰਹੀ ਹੈ। ਇਸ ਦੀ ਪੁਸ਼ਟੀ ਕੈਪਟਨ ਅਮਰਿੰਦਰ ਸਿੰਘ ਵਾਰ ਵਾਰ ਮੀਡੀਆ ਵਿੱਚ ਕਰ ਚੁੱਕੇ ਹਨ। ਜਿਸ ਤੋਂ ਸਪੱਸ਼ਟ ਸੰਕੇਤ ਸਮਝਿਆ ਜਾ ਸਕਦਾ ਹੈ ਕਿ ਹੁਣ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ , ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਿੱਚ ਗਠਜੋੜ ਲੱਗਭੱਗ ਤੈਅ ਹੈ, ਸਿਰਫ ਸੀਟਾਂ ਦੀ ਵੰਡ ਅਤੇ ਐਲਾਨ ਹੀ ਬਾਕੀ ਹੈ।

ਕੈਪਟਨ ਨਾਲ ਨਜ਼ਦੀਕੀਆਂ ਵੇਲੇ ਛਿੜੀ ਸੀ ਲੱਖੀ ਜੈਲਦਾਰ ਦੀ ਚਰਚਾ

      ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਲੱਖੀ ਜੈਲਦਾਰ ਦੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਦੀਕੀਆਂ ਕਾਰਣ ਚਾਲੂ ਵਰ੍ਹੇ ਦੇ ਅਪ੍ਰੈਲ ਮਹੀਨੇ ਵਿੱਚ ਲੱਖੀ ਜੈਲਦਾਰ ਦੇ ਬਰਨਾਲਾ ਹਲਕੇ ਤੋਂ ਕਾਂਗਰਸ ਉਮੀਦਵਾਰ ਹੋਣ ਦੀ ਚਰਚਾ ਵੀ ਛਿੜੀ ਸੀ। ਪਰੰਤੂ ਕੈਪਟਨ ਵੱਲੋਂ ਖੁਦ ਹੀ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਲੈਣ ਤੋਂ ਬਾਅਦ ਬੇਸ਼ੱਕ ਲੱਖੀ ਜੈਲਦਾਰ ਦੀਆਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿਤਰਨ ਦੀਆਂ ਸੰਭਾਵਨਾਵਾਂ ਨੂੰ ਬ੍ਰੇਕ ਲੱਗ ਗਈ ਹੈ। ਬੇਸ਼ੱਕ ਕੈਪਟਨ ਹੁਣ ਸੱਤਾ ਦੇ ਦ੍ਰਿਸ਼ ਤੋਂ ਲਾਂਭੇ ਹੋ ਚੁੱਕੇ ਹਨ, ਪਰੰਤੂ ਲੱਖੀ ਜੈਲਦਾਰ ਦੀਆਂ ਕੈਪਟਨ ਨਾਲ ਨਜਦੀਕੀਆਂ ਪਹਿਲਾਂ ਦੀ ਤਰਾਂ ਹੀ ਬਰਕਰਾਰ ਹਨ। ਇਸੇ ਤਰਾਂ ਲੱਖੀ ਜੈਲਦਾਰ ਦੀ ਢੀਂਡਸਾ ਪਰਿਵਾਰ ਨਾਲ ਸਾਂਝ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਜਿਸ ਕਾਰਣ ਲੱਖੀ ਜੈਲਦਾਰ ਦੀਆਂ ਪੰਜੇ ਉਂਗਲਾਂ ਘਿਉ ਵਿੱਚ ਸਮਝੀਆਂ ਜਾ ਰਹੀਆਂ ਹਨ। ਹੁਣ ਸਿਰਫ ਇਸ ਗੱਲ ਦਾ ਹੀ ਇੰਤਜ਼ਾਰ ਹੈ ਕਿ ਬਰਨਾਲਾ ਵਿਧਾਨ ਸਭਾ ਹਲਕਾ ਸੰਭਾਵਿਤ ਗਠਜੋੜ ਦੀ ਕਿਹੜੀ ਪਾਰਟੀ ਦੇ ਹਿੱਸੇ ਆਉਂਦਾ ਹੈ। ਲੱਖੀ ਜੈਲਦਾਰ ਦੇ ਰਾਜਸੀ ਸਲਾਹਕਾਰ ਨੇ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਕਿ BJP + ਪਲਕ + SAD (D ) ਗਠਜੋੜ ਦੇ ਬਰਨਾਲਾ ਹਲਕੇ ਤੋਂ ਉਮੀਦਵਾਰ ਲੱਖੀ ਜੈਲਦਾਰ ਹੀ ਹੋਣਗੇ। ਉਹ ਉਕਤ ਤਿੰਨਾਂ ਪਾਰਟੀਆਂ ‘ਚੋਂ ਕਿਹੜੀ ਪਾਰਟੀ ਦੇ ਨਿਸ਼ਾਨ ਤੇ ਚੋਣ ਲੜਣਗੇ, ਸਿਰਫ ਇਹ ਆਉਣ ਵਾਲੇ ਕੁੱਝ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ। ਲੱਖੀ ਜੈਲਦਾਰ ਦੇ ਚੋਣ ਮੈਦਾਨ ਵਿੱਚ ਆ ਜਾਣ ਤੋਂ ਬਾਅਦ ਬਰਨਾਲਾ ਹਲਕੇ ਅੰਦਰ ਨਵੀਂ ਸਫਬੰਦੀ ਹੋਵੇਗੀ। ਲੱਖੀ ਦੀ ਪਹਿਲੀ ਰਾਜਸੀ ਪਾਰੀ ਅਤੇ ਬਾਦਲ ਪਰਿਵਾਰ ਤੋਂ ਮਿਲੀ ਰਾਜਸੀ ਗੁੜਤੀ ਹਲਕੇ ਦੀ ਰਾਜਸੀ ਫਿਜਾ ਨੂੰ ਕਾਫੀ ਬਦਲ ਦੇਵੇਗੀ। ਲੱਖੀ ਜੈਲਦਾਰ ਆਪ, ਅਕਾਲੀ-ਬਸਪਾ ਅਤੇ ਕਾਂਗਰਸ ਉਮੀਦਵਾਰਾਂ ‘ਚੋਂ ਕੀਹਦੀਆਂ ਬੇੜੀਆਂ ਵਿੱਚ ਵੱਟੇ ਪਾਉਣਗੇ। ਇਹ ਉਨਾਂ ਦੀ ਰਾਜਸੀ ਸਰਗਰਮੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਹੀ ਸਾਫ ਹੋਵੇਗਾ।

ਲੱਖੀ ਜੈਲਦਾਰ ਨੇ ਕਬੂਲਿਆ, ਵੱਡੇ ਭਾਜਪਾ ਆਗੂਆਂ ਨਾਲ ਨਜ਼ਦੀਕੀ ਸਾਂਝ

    ਲੱਖੀ ਜੈਲਦਾਰ ਨੇ ਗੱਲਬਾਤ ਦੌਰਾਨ ਵਿਧਾਨ ਸਭਾ ਚੋਣ ਲੜਨ ਬਾਰੇ ਪੁੱਛਣ ਤੇ ਨਾ ਤਾਂ ਇਸ ਗੱਲ ਦਾ ਖੰਡਨ ਕੀਤਾ ਅਤੇ ਨਾ ਹੀ ਇਸ ਦੀ ਪੁਸ਼ਟੀ ਕੀਤੀ ਹੈ । ਪਰੰਤੂ ਉਨਾਂ ਇਹ ਜਰੂਰ ਮੰਨਿਆਂ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਉਸ ਦੀ ਭਾਜਪਾ ਦੇ ਕਈ ਵੱਡੇ ਕੇਂਦਰੀ ਆਗੂਆਂ ਨਾਲ ਨਜ਼ਦੀਕੀ ਸਾਂਝ ਹੈ। ਉਨਾਂ ਹੱਸਦਿਆਂ ਹੱਸਦਿਆਂ ਕਿਹਾ ਕਿ ਕਾਹਲੀ ਨਾ ਕਰੋ, ਥੋੜ੍ਹਾ ਹੋਰ ਇੰਤਜਾਰ ਕਰ ਲਉ , ਸਭ ਕੁੱਝ ਸਮਾਂ ਆਉਣ ਤੇ ਛੇਤੀ ਹੀ ਸਾਫ ਹੋ ਜਾਵੇਗਾ।

ਫਰਸ਼ ਤੋਂ ਅਰਸ਼ ਤੱਕ ਪਹੁੰਚਿਆ ਹੈ ਲੱਖੀ ਜੈਲਦਾਰ

     ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਪਿੰਡ ਹੰਡਿਆਇਆ ਦੇ ਜੱਦੀ ਪੁਸ਼ਤੀ ਸਰਦਾਰ ਲੱਖੀ ਜੈਲਦਾਰ ਦਾ ਨਾਂ ਬੇਸ਼ੱਕ ਹੁਣ ਪੰਜਾਬ ਦੇ ਵੱਡੇ ਟਰਾਂਸਪਰੋਟਰਾਂ ਅਤੇ ਦੇਸ਼ ਦੇ ਵੱਡੇ ਕਾਰੋਬਾਰੀਆਂ ਵਿੱਚ ਸ਼ੁਮਾਰ ਹੋ ਚੁੱਕਿਆ ਹੈ। ਇਸ ਮੁਕਾਮ ਤੇ ਪਹੁੰਚਣ ਵਿੱਚ ਲੱਖੀ ਦੀ ਇਮਾਨਦਾਰੀ, ਮਿਲਾਪੜਾ ਸੁਭਾਅ ਅਤੇ ਹਰ ਔਖੇ ਤੋਂ ਔਖੇ ਕੰਮ ਨੂੰ ਲਗਨ ਅਤੇ ਜਨੂੰਨ ਨਾਲ ਦਿਨ ਰਾਤ ਇੱਕ ਕਰਕੇ, ਕਰਨ ਦੀ ਯੋਗਤਾ ਦਾ ਵੱਡਾ ਯੋਗਦਾਨ ਰਿਹਾ ਹੈ। ਲੱਖੀ ਜੈਲਦਾਰ ਨੂੰ ਆਮ ਆਦਮੀ ਦੀ ਤਰਾਂ ਜਿੰਦਗੀ ਦਾ ਸੰਘਰਸ਼ਮਈ ਸਫਰ ਸ਼ੁਰੂ ਕਰਦਿਆਂ ਹੀ ਸਫਲਤਾ ਦੀ ਟੀਸੀ ਨੂੰ ਛੋਹਣ ਦਾ ਮੌਕਾ ਮਿਲਿਆ ਹੈ। ਉਹ ਆਪਣੇ ਰਿਸ਼ਤੇਦਾਰਾਂ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਜਮੀਨੀ ਪੱਧਰ ਤੋਂ ਕੰਮ ਸ਼ੁਰੂ ਕਰਕੇ ਖੁਦ ਵੱਡਾ ਟਰਾਂਸਪੋਰਟ ਬਣਿਆ ਹੈ।

ਬਰਨਾਲਾ ਨੂੰ ਦਿਵਾਈ ਦੇਸ਼ ਪੱਧਰੀ ਪਹਿਚਾਣ

    ਲੱਖੀ ਜੈਲਦਾਰ ਨੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਪੈਂਦੀ ਹੰਡਿਆਇਆ ਦੀ ਜੂਹ ਵਿੱਚ ਬਹੁਕਰੋੜੀ ਫੈਕਟਰੀ ਆਉਟਲੈਟ ਦਾ ਨਿਰਮਾਣ ਕਰਕੇ, ਜਿੱਥੇ ਹਜਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਉੱਥੇ ਹੀ ਉਨਾਂ ਫੈਕਟਰੀ ਆਉਟਲੈਟ ਵਿੱਚ ਇੰਟਰਨੈਸ਼ਨਲ ਬਰਾਂਡ ਦੇ ਫੈਕਰਟਰੀ ਆਉਟਲੈਟ ਸ਼ੋਅਰੂਮ ਲਿਆ ਕਿ ਬਰਨਾਲਾ ਨੂੰ ਕਾਰੋਬਾਰੀ ਹੱਬ ਦੇ ਰੂਪ ਵਿੱਚ ਦੇਸ਼ ਪੱਧਰੀ ਪਹਿਚਾਣ ਵੀ ਦਿਵਾਈ ਹੈ। ਫੈਕਟਰੀ ਆਉਟਲੈਟ ਜਿਲ੍ਹੇ ਦੇ ਖਪਤਕਾਰਾਂ ਲਈ ਵਰਦਾਨ ਵੀ ਸਿੱਧ ਹੋਵੇਗਾ। ਕਿਉਂਕਿ ਇੱਥੇ ਵੱਡੇ ਵੱਡੇ ਬਰਾਂਡ ਦੀਆਂ ਚੰਗੀ ਕਵਾਲਿਟੀ ਦੀਆਂ ਨਿੱਤ ਵਰਤੋਂ ਦੀਆਂ ਚੀਜਾਂ ਮਾਰਕਿਟ ਰੇਟਾਂ ਤੋਂ ਸਸਤੇ ਰੇਟਾਂ ਤੇ ਸਿੱਧੀਆਂ ਗ੍ਰਾਹਕਾਂ ਲਈ ਮੁਹੱਈਆਂ ਹੋਣਗੀਆਂ । ਇਸ ਸਬੰਧੀ ਲੱਖੀ ਜੈਲਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਫੈਕਟਰੀ ਆਉਟਲੈਟ ਦਾ ਨਿਰਮਾਣ, ਉਸ ਦੇ ਕਾਰੋਬਾਰੀ ਦੋਸਤਾਂ ਨੇ ਚੰਡੀਗੜ੍ਹ, ਮੋਹਾਲੀ, ਜਲੰਧਰ, ਲੁਧਿਆਣਾ ਆਦਿ ਹੋਰ ਵੱਡੇ ਸ਼ਹਿਰਾਂ ਨੇੜੇ ਕਰਨ ਲਈ ਕਾਫੀ ਜ਼ੋਰ ਪਾਇਆ ਸੀ। ਪਰੰਤੂ ਮੇਰੇ ਮਨ ਦਾ ਇੱਕੋ ਸੁਪਨਾ ਸੀ ਕਿ ਮੈਂ ਆਪਣੇ ਇਲਾਕੇ ਅੰਦਰ ਹੀ ਅਜਿਹਾ ਪ੍ਰੋਜੈਕਟ ਲਗਾਵਾਂਗਾ , ਜਿਸ ਨਾਲ ਮੇਰੇ ਇਲਾਕੇ ਦੀ ਹਰ ਪੱਖ ਤੋਂ ਤਰੱਕੀ ਅਤੇ ਖੁਸ਼ਹਾਲੀ ਹੋਵੇ। ਦੇਸ਼ ਦੁਨੀਆਂ ਅੰਦਰ ਇਲਾਕੇ ਦਾ ਨਾਮ ਪਹੁੰਚੇ। ਜਿਸ ਵਿੱਚ ਮੈਂ ਕਾਫੀ ਹੱਦ ਤੱਕ ਸਫਲ ਵੀ ਹੋਇਆ ਹਾਂ।


Spread Information
Advertisement
Advertisement

LEAVE A RESPONSE

Your email address will not be published. Required fields are marked *

PANJAB TODAY

ਆਉਣ ਜਾਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਵੋਟਾਂ ਸਬੰਧੀ ਸਜਾਇਆ ਚੌਂਕ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 15 ਫਰਵਰੀ 2022 ਵੋਟਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਵੀਪ ਮੁਹਿੰਮ ਤਹਿਤ ਜਿਥੇ ਲੋਕਾਂ ਤੇ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਜਾਰੀ ਹਨ ਜਿਸ ਵਿਚ ਨੁਕੜ ਨਾਟਕ ਕਰਵਾਏ ਜਾ ਰਹੇ ਹਨ ਅਤੇ ਵੋਟਾਂ ਪਾਉਣ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕੀਤਾ। ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕ ਗਤੀਵਿਧੀਆਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਇਕ ਚੌਂਕ ਸਜਾਇਆ ਗਿਆ ਜ਼ੋ ਕਿ ਵੋਟਾਂ ਦੀ ਮਹੱਤਤਾ ਬਾਰੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਵੋਟਾਂ ਪਾਉਣ ਬਾਰੇ ਪ੍ਰੇਰਿਤ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਪੂਰੇ ਚੋਣ ਅਮਲੇ ਦਾ ਉਦੇਸ਼ 20 ਫਰਵਰੀ ਨੂੰ ਆਗਾਮੀ ਚੋਣਾਂ ਨੂੰ ਹਰੇਕ ਯੋਗ ਵਿਅਕਤੀ ਵੋਟ ਪਾਏ ਜਿਸ ਤਹਿਤ ਇਹ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੌਂਕ ਸਜਾਉਣ ਦਾ ਮੰਤਵ ਆਉਣ-ਜਾਣ ਵਾਲਾ ਹਰੇਕ ਵਿਅਕਤੀ ਇਸ ਨੂੰ ਦੇਖੇ ਅਤੇ ਯਾਦ ਰੱਖੇ ਕਿ ਅਸੀਂ 20 ਫਰਵਰੀ ਨੂੰ ਸਾਰੇ ਕੰਮ-ਕਾਜ ਛੱਡ ਕੇ ਆਪਣੇ ਵੋਟ ਦੀ ਵਰਤੋਂ ਲਾਜ਼ਮੀ ਕਰਨੀ ਹੈ। ਉਨ੍ਹਾਂ ਕਿਹਾ ਕਿ ਇਕ-ਇਕ ਵੋਟ ਕੀਮਤੀ ਹੈ ਅਤੇ ਵੋਟ ਪਾਉਣ ਨਾਲ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜਬੂਤ ਕਰਦੇ ਹਾਂ ਤੇ ਆਪਣੀ ਪਸੰਦ ਦੀ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਜਾਇਆ ਗਿਆ ਤੰਬੂ ਆਪਣੀ ਵੋਟ ਆਪਣੀ ਤਾਕਤ ਦੇ ਅਧਿਕਾਰ ਨੂੰ ਦਰਸ਼ਾਉਂਦਾ ਹੈ ਕਿ ਸਾਨੂੰ ਬਿਨਾਂ ਕਿਸੇ ਡਰ, ਭੈਅ, ਲਾਲਚ ਦੇ ਨਿਰਪੱਖ ਹੋ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

error: Content is protected !!