ਰੀਟਾ ਸੂਦ ਸੁਪਰਡੈਂਟ ਦੀ ਸੇਵਾਮੁਕਤੀ ’ਤੇ ਸਟਾਫ਼ ਨੇ ਦਿੱਤੀ ਵਿਦਾਇਗੀ ਪਾਰਟੀ
ਰੀਟਾ ਸੂਦ ਸੁਪਰਡੈਂਟ ਦੀ ਸੇਵਾਮੁਕਤੀ ’ਤੇ ਸਟਾਫ਼ ਨੇ ਦਿੱਤੀ ਵਿਦਾਇਗੀ ਪਾਰਟੀ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 1 ਜਨਵਰੀ 2022
ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਵਿੱਚ ਤੈਨਾਤ ਸੁਪਰਡੈਂਟ ਰੀਟਾ ਸੂਦ ਦੇ ਸੇਵਾਮੁਕਤ ਹੋਣ ’ਤੇ ਸਟਾਫ਼ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸੁਪਰਡੈਂਟ ਰੀਟਾ ਸੂਦ 35 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ। ਰੀਟਾ ਸੂਦ ਨੇ ਹਮੇਸ਼ਾ ਹੀ ਆਪਣਾ ਕੰਮ ਬੜੀ ਮਿਹਨਤ ਅਤੇ ਲਗਨ ਨਾਲ ਕੀਤਾ ਹੈ। ਜਿਸ ਨੂੰ ਸਟਾਫ਼ ਅਤੇ ਇਲਾਕਾ ਨਿਵਾਸੀ ਹਮੇਸ਼ਾ ਯਾਦ ਰੱਖਣਗੇ। ਇਸ ਉਪਰੰਤ ਉਨ੍ਹਾਂ ਨੂੰ ਵਿਭਾਗ ਵੱਲੋਂ ਤੋਹਫੇ ਅਤੇ ਸਨਮਾਨ ਚਿੰਨ੍ਹ ਦੇ ਕੇ ਦਿਲੀ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਚੇਅਰਮੈਨ ਬਾਲ ਭਲਾਈ ਕੌਂਸਲ ਅਨਿਲ ਕੁਮਾਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਕਿਹਾ ਕਿ ਰੀਟਾ ਸੂਦ ਦਾ ਸਮੁੱਚਾ ਕਾਰਜਕਾਲ ਪ੍ਰਾਪਤੀਆਂ ਨਾਲ ਭਰਪੂਰ ਰਿਹਾ। ਉਨ੍ਹਾਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੰਚ ਸੰਚਾਲਕ ਦੀ ਭੂਮਿਕਾ ਮੁਵੀਨ ਕੁਰੈਸ਼ੀ ਨੇ ਬਾਖੂਬੀ ਢੰਗ ਨਾਲ ਨਿਭਾਈ। ਇਸ ਮੌਕੇ ਸੀ.ਡੀ.ਪੀ.ਓ ਸਰਹਿੰਦ ਮੰਜੂ ਭੰਡਾਰੀ, ਸੀ.ਡੀ.ਪੀ.ਓ ਬੱਸੀ ਪਠਾਣਾਂ ਵੀਨਾ ਭਗਤ, ਸੀ.ਡੀ.ਪੀ.ਓ.ਖੇੜਾ ਸ਼ਰਨਜੀਤ ਕੌਰ, ਕਲਰਕ ਗੁਰਪ੍ਰੀਤ ਕੌਰ, ਸੀ.ਡਬਲਿਊ.ਸੀ. ਸਟਾਫ਼ ਤੋਂ ਗੁਰਿੰਦਰ ਸਿੰਘ ਗੁਰਾਇਆਂ, ਨਮ੍ਰਤਾ ਸ਼ਰਮਾ, ਵਿਨੀਤਾ ਭਾਰਦਵਾਜ, ਵਰਿੰਦਰ ਕੌਰ ਸਮੇਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਮਨਿਸਟੀਰੀਅਲ ਸਟਾਫ਼ ਅਤੇ ਵਨ ਸਟਾਪ ਕੇਂਦਰ ਦੇ ਮੈਂਬਰ ਵੀ ਹਾਜ਼ਰ ਸਨ।