ਰਿਜਲ ਨੇ ਦੇਸ਼ ਭਰ ‘ਚ ਬਰਨਾਲਾ ਸ਼ਹਿਰ ਤੇ ਆਪਣੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ
ਰਘਵੀਰ ਹੈਪੀ , ਬਰਨਾਲਾ,9 ਸਤੰਬਰ 2022
ਡਾਕਟਰੀ ਪੜਾਈ ਲਈ ਯੋਗਤਾ ਪ੍ਰੀਖਿਆ ਨੀਟ (ਨੈਸ਼ਨਲ ਇਲੀਜੀਬਿਲਟੀ ਐਂਟਰਸ ਟੈਸਟ) ਦੇ ਆਏ ਨਤੀਜੇ ’ਚੋਂ ਬਰਨਾਲਾ ਸ਼ਹਿਰ ਦੇ ਅਧਿਆਪਕ ਪਰਿਵਾਰ ਨਾਲ ਸਬੰਧਤ ਵਿਦਿਆਰਥਣ ਰਿਜਲ ਨੇ ਪ੍ਰੀਖਿਆ ’ਚੋਂ 649 ਅੰਕ ਪ੍ਰਾਪਤ ਕਰਕੇ ਦੇਸ਼ ਭਰ ’ਚੋਂ 4712ਵਾਂ ਰੈਂਕ ਪ੍ਰਾਪਤ ਕਰਕੇ ਬਰਨਾਲਾ ਸ਼ਹਿਰ ਸਣੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਿਦਿਆਰਥਣ ਰਿਜਲ ਦੇ ਮਾਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਵਿਖੇ ਬਤੌਰ ਅਧਿਆਪਕਾ ਤੇ ਪਿਤਾ ਸਰਕਾਰੀ ਮਿਡਲ ਸਕੂਲ ਧੌਲਾ ਵਿਖੇ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਹੇ ਹਨ। ਨੀਟ ਟੈਸਟ ਦੇ ਆਏ ਨਤੀਜੇ ਤੋਂ ਬਾਅਦ ਪਰਿਵਾਰ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਰਿਟਾਇਰਡ ਅਧਿਆਪਕ ਹੰਸ ਰਾਜ ਤੇ ਕਾਂਤਾ ਦੇਵੀ ਦੀ ਪੋਤਰੀ ਅਤੇ ਅਧਿਆਪਕ ਜੋੜੀ ਅੰਜੂ ਬਾਲਾ ਤੇ ਵਰਿੰਦਰ ਕੁਮਾਰ ਜਿੰਦਲ ਦੀ ਹੋਣਹਾਰ ਪੁੱਤਰੀ ਰਿਜਲ ਨੇ ਨੀਟ ਦੀ ਪ੍ਰੀਖਿਆ ’ਚੋਂ 649/720 ਅੰਕ ਪ੍ਰਾਪਤ ਕਰਕੇ ਦੇਸ਼ ਭਰ ‘ਚ ਸ਼ਹਿਰ ਬਰਨਾਲਾ ਸਮੇਤ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਹੋਣਹਾਰ ਵਿਦਿਆਰਥਣ ਦੇ ਮਾਪਿਆਂ ਨੇ ਦੱਸਿਆ ਕਿ ਰਿਜਲ ਨੇ 10ਵੀਂ ਤਕ ਆਪਣੀ ਪੜ੍ਹਾਈ ਸੈਕਰਡ ਹਾਰਟ ਕਾਨਵੈਂਟ ਸਕੂਲ ਬਰਨਾਲਾ ਵਿਖੇ ਕੀਤੀ।
ਜਦਕਿ ਨੀਟ ਦੀ ਤਿਆਰੀ ਚੰੜੀਗੜ ਦੇ ਪ੍ਰਸਿੱਧ ਇੰਸਟੀਚਿਊਟ ਹੈਲਿਕਸ ਤੋਂ ਕੀਤੀ। ਡਾਕਟਰ ਬਣਨ ਜਾ ਰਹੀ ਵਿਦਿਆਰਥਣ ਰਿਜਲ ਨੇ ਪ੍ਰਾਪਤੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਮਾਤਾ ਪਿਤਾ ਤੇ ਪਰਿਵਾਰ ਅਤੇ ਸੈਂਟੀਆ ਅਕੈਡਮੀ ਬਰਨਾਲਾ ਦੇ ਰਾਜ ਕੁਮਾਰ ਵੱਲੋਂ ਦਿੱਤੇ ਹੌਂਸਲੇ ਦਾ ਜਿਕਰ ਕੀਤਾ। ਜਦਕਿ ਰਿਜਲ ਦੀ ਮਾਤਾ ਅੰਜੂ ਨੇ ਵੀ ਇਕ ਮਾਂ ਦੇ ਨਾਲ ਆਪਣੀ ਪੁੱਤਰੀ ਲਈ ਇਕ ਵਧੀਆ ਅਧਿਆਪਕਾ ਦਾ ਵੀ ਰੋਲ ਨਿਭਾਇਆ। ਰਿਜਲ ਨੇ ਅੱਗੇ ਦੱਸਿਆ ਉਹ ਮੈਡੀਸਨ ਦੇ ਮਾਹਿਰ ਬਣ ਕੇ ਕਿੱਤੇ ਰਾਹੀਂ ਲੋਕ ਸੇਵਾ ਕਰਨਾ ਚਾਹੁੰਦੀ ਹੈ।