ਸੋਨੀਆ ਖਹਿਰਾ , ਮੁਹਾਲੀ 15 ਅਗਸਤ 2022
ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 76ਵਾਂ ਅਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਤੋਂ ਇੰਜ: ਰਮਨ ਗੁਪਤਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਹਾਲਾਂਕਿ ਕੱਲ੍ਹ ਤੋਂ ਵਰ੍ਹ ਰਹੇ ਮੀਂਹ ਕਾਰਨ ਪ੍ਰੋਗਰਾਮ ਦੀ ਰੂਪ ਰੇਖਾ ਐਨ ਮੌਕੇ ‘ਤੇ ਬਦਲਣੀ ਪਈ , ਪਰ ਫਿਰ ਵੀ ਸੀਮਿਤ ਸੋਮਿਆਂ ਨਾਲ ਪ੍ਰੋਗਰਾਮ ਸੰਪੂਰਨ ਹੋ ਗਿਆ। ਵਿਦਿਆਰਥੀਆਂ ਨੇ ਇਸ ਮੌਕੇ ਅਜ਼ਾਦੀ ਦੇ ਸੰਘਰਸ਼ਾਂ ਨਾਲ ਸਬੰਧਿਤ ਆਈਟਮਾਂ ਪੇਸ਼ ਕੀਤੀਆਂ।
ਸਕੂਲ ਦੇ ਹੈਡਮਾਸਟਰ ਨੇ ਅਜ਼ਾਦੀ ਹਾਸਲ ਕਰਨ ਲਈ ਸੁਤੰਤਰਤਾ ਸੰਗਰਾਮੀਆਂ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਅਤੇ ਅਜ਼ਾਦੀ ਮਿਲਣ ਤੋਂ ਬਾਅਦ ਦੇਸ਼ ਦੁਆਰਾ ਕੀਤੀ ਗਈ ਤਰੱਕੀ ਬਾਰੇ ਚਾਨਣਾ ਪਾਇਆ। ਮੁੱਖ ਮਹਿਮਾਨ ਇੰਜ: ਰਮਨ ਗੁਪਤਾ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਅਜ਼ਾਦੀ ਦਾ ਮਤਲਬ ਸਮਝਾਉਂਦਿਆਂ ਇਸ ਨੂੰ ਸਾਂਭ ਕੇ ਰੱਖਣ ਅਤੇ ਦੇਸ਼ ਤੇ ਆਪਣੀ ਤਰੱਕੀ ਲਈ ਖੂਬ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਜੇਕਰ ਦ੍ਰਿੜ ਇਰਾਦੇ ਹੋਣ ਤਾਂ ਇਨਸਾਨ ਹਰ ਸਮੱਸਿਆ ਨੂੰ ਪਾਰ ਕਰਦਾ ਹੋਇਆ ਆਪਣੀ ਮੰਜ਼ਿਲ ਸਰ ਕਰ ਸਕਦਾ ਹੈ।
ਸਕੂਲ-ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਝੰਡਾ ਲਹਿਰਾਉਣ ਦੇ ਕੰਮ ਦੀ ਦੇਖ-ਰੇਖ ਸੰਦੀਪ ਸਿੰਘ ਅਤੇ ਅਵਤਾਰ ਸਿੰਘ ਨੇ ਕੀਤੀ ਜਦ ਕਿ ਸਟੇਜ ਸੰਚਾਲਨ ਗੁਰਿੰਦਰ ਕੌਰ ਨੇ ਕੀਤਾ। ਸਕੂਲ ਪ੍ਰਬੰਧਕ ਕਮੇਟੀ, ਮੱਘਰ ਸਿੰਘ, ਹਰਨੇਕ ਸਿੰਘ, ਅਤੇ ਹੋਰ ਪੰਚਾਂ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਅਨੁਰਾਧਾ, ਸੀਮਾ ਸਿਆਲ, ਰੇਨੂੰ ਗੁਪਤਾ, ਅਮਨਦੀਪ ਕੌਰ, ਰਿਚਾ, ਸਿਮਰਨਜੀਤ ਕੌਰ, ਰਾਜਵੀਰ ਤੇ ਹਰਸ਼ਪ੍ਰੀਤ ਵੀ ਹਾਜ਼ਰ ਰਹੇ।