ਮੱਛੀ ਪਾਲਣ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਇੱਕ ਰੋਜਾ ਟਰੇਨਿੰਗ ਕੈਂਪ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 04 ਦਸੰਬਰ 2021
ਮੱਛੀ ਪਾਲਣ ਵਿਭਾਗ ਵੱਲੋਂ ਪਿੰਡ ਭੜੀ, ਰਤਨਗੜ੍ਹ ਰਤੋਂ, ਭੈਰੋਂਪੁਰ ਵਿਖੇ ਆਤਮਾ ਸਕੀਮ ਦੇ ਸਹਿਯੋਗ ਨਾਲ ਮੱਛੀ ਪੂੰਗ ਦੀ ਸਟਾਕਿੰਗ ਸਬੰਧੀ ਇੱਕ ਰੋਜਾ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਤਹਿਗੜ੍ਹ ਸਾਹਿਬ ਸ੍ਰ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਖ-ਵੱਖ ਮੱਦਾਂ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆਂ ਕਿ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਜਨਰਲ ਕੈਟਾਗਰੀ ਅਧੀਨ 40ਫੀਸਦੀ ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60ਫੀਸਦੀ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸ੍ਰ. ਕਰਮਜੀਤ ਸਿੰਘ, ਮੁੱਖ ਕਾਰਜਕਾਰੀ ਅਫਸਰ,ਫਤਹਿਗੜ੍ਹ ਸਾਹਿਬ ਨੇ ਮੱਛੀ ਪਾਲਣ ਦੀਆਂ ਨਵੀਆਂ ਤਕਨੀਕਾਂ ਜਿਵੇਂ ਕਿ ਬਾਇਓਫਲਾਕ ਯੂਨਿਟ,ਆਰ.ਏ.ਐਸ. ਯੂਨਿਟ ਆਦਿ ਬਾਰੇ ਮੱਛੀ ਪਾਲਕਾਂ ਨੂੰ ਦੱਸਿਆ। ਸ੍ਰੀ ਤੇਜਿੰਦਰ ਸਿੰਘ, ਫ਼ਾਰਮ ਸੁਪਰਡੰਟ ਨੇ ਮੱਛੀ ਦੀ ਬਰੀਡਿੰਗ, ਸ੍ਰੀਮਤੀ ਸੁਖਵਿੰਦਰ ਕੌਰ, ਮੱਛੀ ਪਾਲਣ ਅਫ਼ਸਰ ਨੇ ਮੱਛੀ ਪਾਲਣ ਦੀ ਮੁੱਢਲੀ ਜਾਣਕਾਰੀ ਦਿਤੀ ਅਤੇ ਬਲਜੋਤ ਕੌਰ, ਮੱਛੀ ਪਾਲਣ ਅਫ਼ਸਰ ਨੇ ਮੱਛੀ ਪਾਲਣ ਖੇਤਰ ਅਧੀਨ ਕਿਸਾਨ ਕਰੈਡਿਟ ਕਾਰਡ ਬਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਆਤਮਾ ਸਕੀਮ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਗੁਰਪ੍ਰੇਮ ਸਿੰਘ ਬੇਦੀ ਫਤਹਿਗੜ੍ਹ ਸਾਹਿਬ, ਡਿਪਟੀ ਪ੍ਰੋਜੈਕਟ ਡਾਇਰੈਕਟਰ ਜਤਿੰਦਰ ਸਿੰਘ ਅਤੇ ਹਰਮਨਜੀਤ ਸਿੰਘ ਵੀ ਹਾਜ਼ਰ ਸਨ।