ਮੋਦੀ ਸਰਕਾਰ ਵੱਲੋਂ ਦਿੱਤੇ ਗਏ ਏਮਜ਼ ਵਰਗੇ ਪ੍ਰੋਜੇਕਟ ਤੇ ਵਾਹਾਵਾਹੀ ਬਟੋਰ ਰਹੇ ਵਿਰੋਧੀ
ਮੋਦੀ ਸਰਕਾਰ ਵੱਲੋਂ ਦਿੱਤੇ ਗਏ ਏਮਜ਼ ਵਰਗੇ ਪ੍ਰੋਜੇਕਟ ਤੇ ਵਾਹਾਵਾਹੀ ਬਟੋਰ ਰਹੇ ਵਿਰੋਧੀ
- ਭਾਜਪਾ ਗੱਠਜੋੜ ਪਾਰਟੀ ਦੇ ਉਮੀਦਵਾਰ ਰਾਜ ਨੰਬਰਦਾਰ ਨੂੰ ਮਿਲ ਰਿਹਾ ਭਾਰੀ ਸਮਰਥਨ
ਅਸ਼ੋਕ ਵਰਮਾ, ਬਠਿੰਡਾ, 1 ਫ਼ਰਵਰੀ 2022
ਪੰਜਾਬ ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਸ਼ਹਿਰੀ ਦੇ ਵੋਟਰਾਂ ਵੱਲੋਂ ਰਾਜ ਨੰਬਰਦਾਰ ਨੂੰ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਦੁਆਰਾ ਸ਼ਹਿਰ ਦੇ ਨਵੀਂ ਬਸਤੀ, ਬਸੰਤ ਵਿਹਾਰ, ਅਗਰਵਾਲ ਕਲੋਨੀ, ਨਾਮਦੇਵ ਰੋਡ, ਭੱਟੀ ਰੋਡ, ਪੰਜਵਟੀ ਨਗਰ ਵਿੱਚ ਵੱਖ-ਵੱਖ ਬੈਠਕਾਂ ਨੂੰ ਸੰਬੋਧਨ ਕੀਤਾ ਗਿਆ। ਨੁੱਕਡ਼ ਬੈਠਕਾਂ ਵਿੱਚ ਉਮੜੇ ਜਨਸੈਲਾਬ ਨੇ ਭਾਜਪਾ ਗੱਠਜੋੜ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਮੁਹਰ ਲਗਾਈ। ਰਾਜ ਨੰਬਰਦਾਰ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਜਨਹਿਤ ਵਿੱਚ ਕੀਤੇ ਗਏ ਕੰਮਾਂ ਕਰਕੇ ਅੱਜ ਪੰਜਾਬ ਵਿੱਚ ਭਾਜਪਾ ਗੱਠਜੋੜ ਦੀ ਡਬਲ ਇੰਜਨ ਸਰਕਾਰ ਬਨਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਏਮਜ਼, ਕੇਂਦਰੀ ਵਿਦਿਆਲੇ, ਰਾਮਾਂ ਰਿਫਾਇਨਰੀ ਵਰਗੇ ਪ੍ਰੋਜੇਕਟਾਂ ਨੂੰ ਬਠਿੰਡਾ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਥਾਪਤ ਕਰਵਾਇਆ ਗਿਆ, ਪਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਉਕਤ ਪ੍ਰੋਜੇਕਟਾਂ ਨੂੰ ਆਪਣਾ ਹੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਪਹਿਲਾਂ ਬਠਿੰਡਾ ਨੂੰ ਲੁੱਟਿਆ ਗਿਆ, ਰੋਜ਼ਗਾਰ ਮੰਗਣ ਵਾਲਿਆਂ ਨੂੰ ਕੁੱਟਿਆ ਗਿਆ, ਪਰ ਹੁਣ ਬਠਿੰਡਾ ਦੇ ਨੌਜਵਾਨ ਬੇਰੋਜ਼ਗਾਰ ਨਹੀਂ ਰਹਿਣਗੇ, ਹਰ ਘਰ ਵਿੱਚ ਖੁਸ਼ੀਆਂ ਹੋਵੇਗੀ, ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਲਈ ਕਈ ਵੱਡੇ ਪ੍ਰੋਜੇਕਟ ਲਗਾਏ ਜਾਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੇ ਅਹੁਦੇਦਾਰ, ਵਰਕਰ ਅਤੇ ਆਮ ਜਨਤਾ ਦੀ ਮੌਜੂਦ ਸਨ।