Skip to content
Advertisement
ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ 9 ਤੇ 10 ਦਸੰਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ-ਕਮ-ਸਵੈ ਰੋਜਗਾਰ ਕੈਂਪ:- ਡਿਪਟੀ ਕਮਿਸ਼ਨਰ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 06 ਦਸੰਬਰ:2021
ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ 9 ਤੇ 10 ਦਸੰਬਰ ਨੂੰ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰਾਰਥੀਆਂ ਦੀ ਚੋਣ ਕਰਨ ਵਾਸਤੇ ਪਲੇਸਮੈਂਟ-ਕਮ-ਸਵੈ ਰੋਜ਼ਗਾਰ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਨੌਜਵਾਨਾਂ ਦੀ ਨੌਕਰੀ ਲਈ ਚੌਣ ਕਰਨਗੀਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਬਾਇਜੂਸ, ਪ੍ਰੀਵੀ ਸੈਲੂਸਨਜ਼, ਆਈ.ਸੀ.ਆਈ.ਸੀ.ਆਈ. ਬੈਂਕ, ਯੂਨੀਵਰਸ ਇੰਟਰਨੈਸ਼ਨਲ, ਟੈਲੀਪ੍ਰੋਫਾਰਮੈਂਸ ,ਏਰੀਅਲ ਟੈਲੀਵਰਕਸ ਅਤੇ ਐਲ.ਐਨ ਵੈਬ ਵਰਕਸ ਕੰਪਨੀਆਂ ਭਾਗ ਲੈਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 9 ਦਸੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਲਗਾਇਆ ਜਾਵੇਗਾ ਇਹਨਾਂ ਕੰਪਨੀਆਂ ਵਿਚ ਕੋਈ ਵੀ ਗ੍ਰੈਜੂਏਟ ਪ੍ਰਾਰਥੀ ਭਾਗ ਲੈ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਵੈ ਰੋਜਗਾਰ ਸ਼ੁਰੂ ਕਰਨ ਲਈ ਵੱਖ ਵੱਖ ਵਿਭਾਗਾਂ ਵੱਲੋੋ ਪੰਜਾਬ/ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਐਸ.ਸੀ.,ਬੀ.ਸੀ.ਕਾਰਪੋਰੇਸ਼ਨ, ਡੇਅਰੀ ਵਿਕਾਸ ਬੋਰਡ, ਮੱਛੀ ਪਾਲਣ,ਬਾਗਬਾਨੀ,ਪਸ਼ੂ ਪਾਲਣ, ਆਰਸੇਟੀ,ਲੀਡ ਬੈਂਕ ਅਤੇ ਜਿਲਾ ਉਦਯੋਗ ਕੇਂਦਰ ਆਦਿ ਸ਼ਾਮਲ ਹੋਣਗੇ ਅਤੇ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਕਰਜੇ ਦੇਣ ਵਾਸਤੇ ਪ੍ਰਾਰਥੀਆਂ ਦੀ ਚੌਣ ਕੀਤੀ ਜਾਵੇਗੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸੇ ਤਰ੍ਹਾਂ ਮਿਤੀ 10 ਦਸੰਬਰ ਨੂੰ ਅਸ਼ੋਕਾ ਸਕੂਲ ਸਰਹਿੰਦ ਵਿਖੇ ਪਲੇਸਮੈਂਟ-ਕਮ-ਸਵੈ ਰੋਜਗਾਰ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਐਲ.ਆਈ.ਸੀ.,ਪੁਖਰਾਜ, ਪ੍ਰੀਵੀ ਸੈਲੂਸਨਜ਼,ਯੂਨੀਵਰਸ ਇੰਟਰਨੈਸ਼ਨਲ ਕੰਪਨੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਿਭਾਗ ਜੋ ਸਵੈ ਰੋਜਗਾਰ ਸ਼ੁਰੂ ਕਰਨ ਲਈ ਕਰਜਾ ਮੁੱਹਈਆ ਕਰਵਾਉਣ ਲਈ ਫਾਰਮ ਭਰਨਗੇ।ਇਸ ਕੈਂਪ ਵਿਚ ਵੀ ਉਪਰੋਕਤ ਸਾਰੇ ਵਿਭਾਗ ਹਾਜਰ ਰਹਿਣਗੇ। ਇਹਨਾਂ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਈਨ ਨੰ: 9915682436 ਤੇ ਸੰਪਰਕ ਕੀਤਾ ਜਾ ਸਕਦਾ ਹੈ।
Advertisement
Advertisement
error: Content is protected !!