ਪੀ.ਟੀ.ਐਨ, ਮੋਗਾ- 12 ਜਨਵਰੀ 2022
ਮੋਗਾ-ਕੋਟ ਈਸੇ ਖਾਂ ਸੜਕ ਤੇ ਅੱਜ ਸਵੇਰੇ ਕਰੀਬ 8 ਕੁ ਵਜੇ ਰੋਡਵੇਜ ਦੀ ਬੱਸ ਅਤੇ ਕਾਰ ਦੀ ਭਿਅੰਕਰ ਟੱਕਰ ਦੌਰਾਨ ਕਾਰ ਸਵਾਰ 5 ਜਣਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਮੋਗਾ ਤੋਂ ਕੋਟ ਈਸੇ ਖਾਂ ਰੋਡ ਤੋਂ ਅੱਗੇ ਪੱਟੀ ਰੋਡ ਤੇ ਪਿੰਡ ਮੱਲੂਵਾਰੀਆ ਦੇ ਕੋਲ ਜਾ ਰਹੀ ਪੱਟੀ ਰੋਡਵੇਜ਼ ਦੀ ਬੱਸ ਅਤੇ ਇਕ ਕਾਰ ਵਿਚ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਜਦੋਂਕਿ ਬੱਸ ਵਿੱਚ ਸਵਾਰ ਕਈ ਯਾਤਰੀਆਂ ਦੇ ਵੀ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਹਾਦਸਾਗ੍ਰਸਤ ਕਾਰ ਦਾ ਨੰਬਰ ਪੀਬੀ 13 ਬੀਸੀ-1964 ਹੈ। ਹਾਦਸੇ ਦੀ ਸੂਚਨਾ ਮਿਲਿਦਿਆਂ ਹੀ ਮੁਕਾਮੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।