ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ 28 ਸਤੰਬਰ ਨੂੰ ਕਰਨਗੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ 28 ਸਤੰਬਰ ਨੂੰ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ
ਪ੍ਰਦੀਪ ਕਸਬਾ ,ਚੰਡੀਗੜ੍ਹ ,24 ਸੰਤਬਰ 2021
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਸਾਢੇ ਚਾਰ ਸਾਲ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ 2364 ਤੇ 6635 ਈਟੀਟੀ ਦੀਆਂ ਪੋਸਟਾਂ ਪ੍ਰਾਪਤ ਹੋਈਆਂ ਨੇ ਜਿਸ ਵਿੱਚ 2364 ਈਟੀਟੀ ਦੀਆਂ ਪੋਸਟਾਂ ਵਿਚ ਵੱਖ-ਵੱਖ ਸੋਧਾਂ ਕਰ ਬਾਹਰੀ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ, ਸਰਕਾਰ ਦੀਆਂ ਬਾਹਰੀ ਉਮੀਦਵਾਰਾਂ ਨੂੰ ਈਟੀਟੀ ਭਰਤੀ ਵਿਚ ਬਰਾਬਰ ਵਿਚਰਾਨ ਵਾਲੀਆਂ ਨੀਤੀਆਂ ਕਾਰਨ ਭਰਤੀ ਹਾਲੇ ਤੱਕ ਲਮਕ ਰਹੀ ਹੈ ਤੇ 6635 ਈਟੀਟੀ
ਅਧਿਆਪਕਾਂ ਦੀ ਭਰਤੀ ਨੂੰ ਪੰਜਾਬ ਸਰਕਾਰ ਵੱਲੋਂ ਮੁਕੰਮਲ ਕਰਨ ਦੀ ਥਾਂ ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਲੰਮਾ ਸਮਾਂ ਲਮਕਾਉਣ ਲਈ ਲਗਾਤਰ 3 ਵਾਰ ਪ੍ਰੀਖਿਆ ਦੇ ਸਮੇਂ ਨੂੰ ਜਾਣਬੁੱਝ ਕੇ ਬਦਲ ਦਿੱਤਾ ਹੈ । 2364 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਸਿਰਫ਼ ਈਟੀਟੀ ਉਮੀਦਵਾਰਾਂ ਨੂੰ ਹੀ ਭਰਤੀ ਕੀਤਾ ਜਾਵੇ ਤੇ ਈਟੀਟੀ ਟੈਟ ਪਾਸ ਅਧਿਆਪਕਾਂ ਦੀ ਪ੍ਰੀਖਿਆ ਦੇ ਸਮੇਂ ਨੂੰ ਵਾਰ ਵਾਰ ਬਦਲਣ ਦੇ ਰੋਸ ਵਜੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਦੀ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਮੀਟਿੰਗ ਹੋਈ । ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ 28 ਸਤੰਬਰ ਨੂੰ ਖਰੜ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ।
ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ,ਸ਼ਲਿੰਦਰ ਕੰਬੋਜ਼, ਰਾਜਸੁਖਵਿੰਦਰ ਗੁਰਦਾਸਪੁਰ, ਮਨੀ ਸੰਗਰੂਰ, ਬਲਵਿੰਦਰ ਕਾਕਾ ਤੇ ਸੁਰਿੰਦਰਪਾਲ ਗੁਰਦਾਸਪੁਰ ਗੁਰਪ੍ਰੀਤ ਫਾਜ਼ਿਲਕਾ ਨੇ ਕਿਹਾ ਕਿ ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਈਟੀਟੀ ਦੀਆਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਡਾਂਗਾਂ ਖਾਣੀਆਂ ਪਈਆਂ, ਨਹਿਰਾਂ ਚ ਛਾਲਾਂ ਮਾਰੀਆਂ, ਮਰਨ ਵਰਤ ਰੱਖਿਆ ਮਜ਼ਬੂਰਨ ਟੈਂਕੀ ਅਤੇ ਟਾਵਰਾਂ ਦੇ ਉੱਪਰ ਚੜ੍ਹਨ ਤੱਕ ਦੀ ਨੌਬਤ ਆਈ ।
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਪ੍ਰੀਖਿਆ ਲੈਣ ਦੀ ਥਾਂ ਲਗਾਤਰ ਤਿੰਨ ਵਾਰ ਹੀ ਪ੍ਰੀਖਿਆ ਦੀ ਤੈਅ ਮਿਤੀ ਨੂੰ ਬਦਲ ਚੁੱਕਾ ਹੈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਪ੍ਰੀਖਿਆ ਦੀ ਤੈਅ ਮਿਤੀ ਬਦਲਣ ਦੇ ਰੋਸ ਵਜੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ 28 ਸਤੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਰਿਹਾਇਸ਼ ਖਰੜ ਦਾ ਘਿਰਾਓ ਕੀਤਾ ਜਾਵੇਗਾ । ਜਿਸ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।
ਮੰਗਾਂ:-
1) 2364 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਨਿਰੋਲ ਈ.ਟੀ.ਟੀ ਸਲੈਕਟਡ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ ।
2) 6635 ਈਟੀਟੀ ਅਧਿਆਪਕਾਂ ਦੀ ਭਰਤੀ ਦੀ ਪ੍ਰੀਖਿਆ ਜਲਦ ਤੋਂ ਜਲਦ ਲਈ ਜਾਵੇ ।
3) ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੇ ਵਿੱਚ ਉਮਰ ਦੀ ਛੋਟ ਦਿੱਤੀ ਜਾਵੇ ।