ਬੇਬਾਕੀ ਨਾਲ ਕੌਮ ਦੇ ਮਸਲੇ ਚੁੱਕਦੇ ਨੇ ਜੱਥੇਦਾਰ ਪੰਜੋਲੀ :- ਝਿੰਜਰ, ਚਰਨਾਥਲ।
ਅਸ਼ੋਕ ਧੀਮਾਨ,ਸ਼੍ਰੀ ਫ਼ਤਹਿਗੜ੍ਹ ਸਾਹਿਬ, 1 ਦਸੰਬਰ,2021
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਵਿੱਚ ਕਮੇਟੀ ਦਾ ਜਨਰਲ ਸਕੱਤਰ ਚੁਣਿਆ ਗਿਆ। ਜੱਥੇਦਾਰ ਪੰਜੋਲੀ ਨੂੰ 112 ਤੇ ਵਿਰੋਧੀ ਨੂੰ 21 ਵੋਟਾਂ ਪਈਆਂ। ਪੂਰੀ ਸਿੱਖ ਕੌਮ ਦੇ ਵਿੱਚ ਜਲੰਧਰ ਪੰਜਾਬ ਦੇ ਜਨਰਲ ਸਕੱਤਰ ਚੁਣੇ ਜਾਣ ਤੇ ਖੁਸ਼ੀ ਦੀ ਲਹਿਰ ਹੈ ਕਿਉਂਕਿ ਜੱਥੇਦਾਰ ਪੰਜੋਲੀ ਨੇ ਹਮੇਸ਼ਾ ਹੀ ਸਿੱਖ ਕੌਮ ਦੇ ਮੁੱਦਿਆਂ ਨੂੰ ਬੜੀ ਬੇਬਾਕੀ ਤੇ ਨਿਡਰਤਾ ਨਾਲ ਚੁੱਕਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਤੇ ਕੌਮੀ ਬੁਲਾਰੇ ਸਰਬਜੀਤ ਸਿੰਘ ਝਿੰਜਰਾਂ ਤੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸ਼ਰਨਜੀਤ ਸਿੰਘ ਚਨਾਰਥਲ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਿਯੁਕਤ ਜਰਨਲ ਸਕੱਤਰ ਜੱਥੇਦਾਰ ਕਰਨੈਲ ਸਿੰਘ ਪੰਜੋਲੀ ਦਾ ਸਨਮਾਨ ਕਰਨ ਵੇਲੇ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂਘਰਾਂ ਦੇ ਸਾਂਭ ਸੰਭਾਲ ਦਾ ਕਾਰਜ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਉੱਥੇ ਸਿੱਖਿਆ ਅਤੇ ਧਰਮ ਪ੍ਰਚਾਰ ਵਿਚ ਅਹਿਮ ਭੁਮਿਕਾ ਕਮੇਟੀ ਨਿਭਾ ਰਹੀ ਹੈ। ਹੁਣ ਜੱਥੇਦਾਰ ਕਰਨੈਲ ਸਿੰਘ ਪੰਜੋਲੀ ਦੇ ਜਨਰਲ ਸਕੱਤਰ ਬਣਨ ਨਾਲ ਸਿੱਖੀ ਦੇ ਧਰਮ ਪ੍ਰਚਾਰ ਵਿੱਚ ਹੋਰ ਤੇਜ਼ੀ ਆਏਗੀ। ਓਹਨਾਂ ਕਿਹਾ ਕਿ ਸਿੱਖ ਕੌਮ ਦੇ ਮੁੱਦਿਆਂ ਨੂੰ ਵੀ ਹੋਰ ਵੱਡੇ ਪੱਧਰ ਤੇ ਚੁੱਕਿਆ ਜਾਵੇਗਾ। ਕਿਉਂਕਿ ਜਥੇਦਾਰ ਕਰਨੈਲ ਸਿੰਘ ਪੰਜੋਲੀ ਇਹ ਸਮਤਾ ਰੱਖਦੇ ਹਨ ਕਿਉਂਕਿ ਉਹ ਕੌਮ ਦੇ ਮੁੱਦਿਆਂ ਨੂੰ ਬੜੀ ਹੀ ਬੇਬਾਕੀ ਨਾਲ ਚੁੱਕਦੇ ਹਨ। ਇਸ ਮੌਕੇ ਝਿੰਜਰਾਂ ਤੇ ਚਰਨਾਥਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਤੇ ਜ਼ਿਲ੍ਹਾ ਪ੍ਰਧਾਨ ਤੇ ਫਤਿਹਗਡ਼੍ਹ ਸਾਹਿਬ ਤੋਂ ਅਕਾਲੀ ਬਸਪਾ ਉਮੀਦਵਾਰ ਜਗਦੀਪ ਸਿੰਘ ਚੀਮਾ, ਹਲਕਾ ਅਮਲੋਹ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਅੱਜ ਜੱਥੇਦਾਰ ਪੰਜੋਲੀ ਦਾ ਸਨਮਾਨ ਕਰਨ ਸਮੇਂ ਹਰਪ੍ਰੀਤ ਸਿੰਘ ਰਿਚੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਲਵਪ੍ਰੀਤ ਸਿੰਘ ਪੰਜੋਲੀ, ਸੋਹਣ ਸਿੰਘ ਸਾਬਕਾ ਸਰਪੰਚ ਅਮਰਗਡ਼ , ਬਲਵੀਰ ਸਿੰਘ ਭੋਲਾ ਸਾਬਕਾ ਸਰਪੰਚ ਜਾਗੋ, ਜਸਪਾਲ ਸਿੰਘ ਸਰਪੰਚ ਦਿੱਤੂਪੁਰ ਫ਼ਕੀਰਾਂ, ਚਰਨਜੀਤ ਸਿੰਘ ਛਲੇੜੀ, ਰਜਿੰਦਰ ਸਿੰਘ ਝਿੰਜਰਾਂ, ਗਿਆਨ ਸਿੰਘ ਪੰਜੋਲੀ, ਰਣਦੀਪ ਸਿੰਘ ਰਾਏ ਯੂਥ ਅਕਾਲੀ ਦਲ ਮੀਡੀਆ ਇੰਚਾਰਜ ਤੇ ਇਲਾਕੇ ਦਿਆਂ ਕਈ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ।
ਫੋਟੋਕੈਪਸ਼ਨ
ਜੱਥੇਦਾਰ ਪੰਜੋਲੀ ਦਾ ਸਨਮਾਨ ਕਰਦੇ ਹੋਏ ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ ਚਨਾਰਥਲ, ਹਰਪ੍ਰੀਤ ਸਿੰਘ ਰਿਚੀ ਤੇ ਇਲਾਕਾ ਨਿਵਾਸੀ।
Pages: 1 2