HomepagePANJAB TODAYਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ PANJAB TODAY ਸੱਜਰੀ ਖ਼ਬਰ ਪੰਜਾਬ ਫ਼ਾਜ਼ਿਲਕਾ ਮਾਲਵਾ ਮੁੱਖ ਪੰਨਾ ਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ panjadmin Posted on May 14, 2024 AdvertisementSpread Informationਫਾਜ਼ਿਲਕਾ ਵਿਚ 75 ਫੀਸਦੀ ਤੋਂ ਵੱਧ ਮਤਦਾਨ ਦਾ ਟੀਚਾ-ਡਿਪਟੀ ਕਮਿਸ਼ਨਰ ਬੀਐਸਐਫ ਦੇ ਜਵਾਨਾਂ ਨੇ ਦਿੱਤਾ ਸਵੀਪ ਸੁਨੇਹਾ ਪੀਟੀਐਨ, ਫਾਜ਼ਿਲਕਾ 14 ਮਈ 2024 ਫਾਜ਼ਿਲਕਾ ਵਿਖੇ ਸਵੀਪ ਪ੍ਰੋਗਰਾਮ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਵੋਟਰ ਜਾਗਰੂਕਤਾ ਲਈ ਅੱਗੇ ਆਏ ਹਨ। ਬੀਐਸਐਫ ਦੇ ਵਿਹੜੇ ਕਰਵਾਏ ਇਕ ਸਮਾਗਮ ਵਿਚ ਜਿੱਥੇ ਬੀਐਸਐਫ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ 100 ਫੀਸਦੀ ਮਤਦਾਨ ਕਰਨ ਦਾ ਪ੍ਰਣ ਲਿਆ ਉਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਮਤਦਾਨ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਚੋਣਾਂ ਸਾਡੇ ਲੋਕਤੰਤਰ ਦਾ ਪਰਵ ਹੈ। ਸਭ ਨੂੰ ਇਸ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ। ਲੋਕਤੰਤਰ ਦੀ ਮਜਬੂਤੀ ਲਈ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 75 ਫੀਸਦੀ ਤੋਂ ਵੱਧ ਮਤਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਨੇ ਕਿਹਾ ਕਿ ਜੇਕਰ ਹਰੇਕ ਯੋਗ ਵੋਟਰ ਮਤਦਾਨ ਕਰੇ ਅਤੇ ਮਤਦਾਨ ਪੂਰੀ ਜਿੰਮੇਵਾਰੀ ਨਾਲ ਕਰੇ ਤਾਂ ਲੋਕਤੰਤਰ ਮਜਬੂਤ ਹੋਵੇਗਾ। ਬੀਐਸਐਫ ਦੇ ਕਮਾਡੈਂਟ ਸ੍ਰੀ ਐਮ ਪ੍ਰਸ਼ਾਦ ਨੇ ਕਿਹਾ ਕਿ ਲੋਕਤੰਤਰ ਨੇ ਸਾਨੂੰ ਆਪਣੀ ਸਰਕਾਰ ਖੁਦ ਚੁਣਨ ਦਾ ਮੌਕਾ ਦਿੱਤਾ ਹੈ ਅਤੇ ਸਾਨੂੰ ਇਸ ਲਈ ਮਤਦਾਨ ਦੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵੋਟ ਮਹੱਤਵ ਪੂਰਨ ਹੁੰਦੀ ਹੈ ਅਤੇ ਇਸ ਲਈ ਹਰੇਕ ਵੋਟਰ ਮਤਦਾਨ ਕਰੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ ਕੁਮਾਰ ਪੋਪਲੀ ਨੇ ਕਿਹਾ ਕਿ ਵੋਟ ਸਾਡਾ ਹੱਕ ਹੀ ਨਹੀਂ ਸਾਡੀ ਜਿੰਮੇਵਾਰੀ ਵੀ ਹੈ ਅਤੇ ਇਹ ਜਿੰਮੇਵਾਰੀ ਸੋਚ ਸਮਝ ਕੇ ਲੋਕਤੰਤਰ ਪ੍ਰਤੀ ਸੱਚੀ ਨਿਸਠਾ ਰੱਖਦੇ ਹੋਏ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਮਤਦਾਨ ਕਰਨ ਦਾ ਪ੍ਰਣ ਵੀ ਲਿਆ। ਐਲਕੇ ਮਿਸ਼ਰਾ ਦੇ ਦੇਸ਼ ਭਗਤੀ ਦੇ ਗੀਤ ਅਤੇ ਜਵਾਨਾਂ ਦੇ ਮਤਦਾਨ ਦਾ ਸੁਨੇਹਾ ਦਿੰਦੇ ਗੀਤ ਨੇ ਸਭ ਨੂੰ ਸੰਗੀਤ ਦੇ ਰੰਗ ਵਿਚ ਰੰਗ ਦਿੱਤਾ। ਆਤਮਵੱਲਭ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਸਵੀਪ ਬੋਲੀਆਂ ਤੇ ਅਧਾਰਿਤ ਗਿੱਧਾ ਪੇਸ਼ ਕੀਤਾ। ਮੰਚ ਸੰਚਾਲਣ ਸਵੀਪ ਦੇ ਸਹਾਇਕ ਨੋਡਲ ਅਫ਼ਸਰ ਪ੍ਰਿੰ: ਰਾਜਿੰਦਰ ਵਿਖੋਣਾ ਨੇ ਕੀਤਾ। Spread InformationAdvertisementAdvertisement panjadmin View all posts Post navigation Previous Postਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ Next Postਸਾਬਕਾ ਐਮ.ਐਲ.ਏ. ਦਾ ਮੁੰਡਾ ਲਵਲੀ ਹੋਇਆ ਆਪ ‘ਚ ਸ਼ਾਮਿਲ.. You Might Also Like PANJAB TODAY ਵੋਟਾਂ ‘ਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਸਵੀਪ ਤਹਿਤ ਗਤਵਿਧੀਆਂ ਜ਼ਾਰੀ panjadmin March 5, 2024 PANJAB TODAY ਵੋਟਰ ਜਾਗਰੂਕਤਾ ਵਾਹਨ ਵੱਲੋਂ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ panjadmin December 25, 2021 ਸਾਹਿਤ ਤੇ ਸਭਿਆਚਾਰ “ਕਾਵਿ ਪੂੰਜੀ”, “ਸੂਹੇ ਅਲਫ਼ਾਜ਼” ਅਤੇ “ਅੰਮ੍ਰਿਤਸਰ ਵੱਲ ਜਾਂਦੇ ਰਾਹਿਓ” ਦੀ ਹੋਈ ਘੁੰਡ ਚੁਕਾਈ panjadmin April 4, 2023 PANJAB TODAY ਵਿਜੀਲੈਂਸ ਨੇ ਰੰਗੇ ਹੱਥੀਂ ਰਿਸ਼ਵਤ ਦੀ ਰਕਮ ਸਣੇ ਫੜ੍ਹਿਆ, ਅਦਾਲਤ ਦਾ ਨਾਇਬ ਕੋਰਟ panjadmin August 1, 2022
PANJAB TODAY ਵੋਟਰ ਜਾਗਰੂਕਤਾ ਵਾਹਨ ਵੱਲੋਂ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ panjadmin December 25, 2021
ਸਾਹਿਤ ਤੇ ਸਭਿਆਚਾਰ “ਕਾਵਿ ਪੂੰਜੀ”, “ਸੂਹੇ ਅਲਫ਼ਾਜ਼” ਅਤੇ “ਅੰਮ੍ਰਿਤਸਰ ਵੱਲ ਜਾਂਦੇ ਰਾਹਿਓ” ਦੀ ਹੋਈ ਘੁੰਡ ਚੁਕਾਈ panjadmin April 4, 2023
PANJAB TODAY ਵਿਜੀਲੈਂਸ ਨੇ ਰੰਗੇ ਹੱਥੀਂ ਰਿਸ਼ਵਤ ਦੀ ਰਕਮ ਸਣੇ ਫੜ੍ਹਿਆ, ਅਦਾਲਤ ਦਾ ਨਾਇਬ ਕੋਰਟ panjadmin August 1, 2022