ਬਿਕਰਮ ਚਹਿਲ ਵੱਲੋਂ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ
ਬਿਕਰਮ ਚਹਿਲ ਵੱਲੋਂ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ
- ਵਰਕਰਾਂ ਵੱਲੋਂ ਕੀਤੀ ਦਿਨ-ਰਾਤ ਮਿਹਨਤ ਜਿੱਤ ਪ੍ਰਾਪਤ ਕਰਨ ਵਿੱਚ ਹੋਵੇਗੀ ਸਹਾਈ- ਬਿਕਰਮ ਚਹਿਲ
- ਵਰਕਰਾਂ ਦੀ ਮਿਹਨਤ ਅਤੇ ਸਮਰਥਕਾਂ ਦੇ ਪਿਆਰ ਸਦਕਾ ਕਰਾਂਗਾ ਜਿੱਤ ਪ੍ਰਾਪਤ -ਬਿਕਰਮ ਚਹਿਲ
ਏ.ਐਸ. ਅਰਸ਼ੀ,ਚੰਡੀਗੜ੍ਹ, 20 ਫਰਵਰੀ 2022
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਮੁਕੰਮਲ ਹੋਈ। ਸਮੁੱਚੇ ਪੰਜਾਬ ਵਾਸੀਆਂ ਨੇ ਵਧ-ਚੜ੍ਹ ਕੇ ਵੋਟਿੰਗ ਕੀਤੀ। ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਚੋਣ ਪ੍ਰਚਾਰ ਦੌਰਾਨ ਦਿਨ-ਰਾਤ ਜੀਅ ਤੋੜ ਮਿਹਨਤ ਕਰਨ ਲਈ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੱਤ ਲਈ ਪੂਰੇ ਆਸਵੰਦ ਹਨ ਅਤੇ ਉਹਨਾਂ ਨੂੰ ਯਕੀਨ ਹੈ ਕਿ ਆਉਣ ਵਾਲੀ 10 ਮਾਰਚ ਨੂੰ ਨਤੀਜੇ ਉਹਨਾਂ ਦੇ ਪੱਖ ਵਿੱਚ ਹੀ ਆਉਣਗੇ। ਬਿਕਰਮ ਚਹਿਲ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਆਰੰਭੇ ਲੋਕ ਭਲਾਈ ਦੇ ਕੰਮ ਭਵਿੱਖ ਵਿੱਚ ਚੱਲਦੇ ਰਹਿਣਗੇ ਅਤੇ ਉਹ ਪਿੰਡਾਂ ਵਿੱਚ ਔਰਤਾਂ ਨੂੰ ਮੁਫ਼ਤ ਸਿਲਾਈ-ਕਢਾਈ ਕੋਰਸ ਕਰਵਾਉਣ, ਮੁਫਤ ਮੈਡੀਕਲ ਕੈਂਪ ਲਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਗਲਤਾਨ ਹੋਣ ਤੋਂ ਬਚਾਉਣ ਲਈ ਖੇਡਾਂ ਨੂੰ ਪ੍ਰਫੂੱਲਿਤ ਕਰਨ ਦੀ ਲੜੀ ਨੂੰ ਜਾਰੀ ਰੱਖਣਗੇ।
ਉਹਨਾਂ ਇਕ ਵਾਰ ਫਿਰ ਤੋਂ ਕਿਹਾ ਕਿ ਉਹ ਆਪਣੇ ਸਮਰਥਕਾਂ ਅਤੇ ਵਰਕਰਾਂ ਦੇ ਸਦਾ ਰਿਣੀ ਰਹਿਣਗੇ, ਜਿਹਨਾਂ ਨੇ ਹਲਕੇ ਦੇ ਇਕ-ਇਕ ਵੋਟਰ ਨੂੰ ਉਹਨਾਂ ਦੇ ਹੱਕ ਵਿੱਚ ਲਾਮੰਬਦ ਕੀਤਾ।