ਬਰਨਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ
ਬਰਨਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ
- ਆਪ ਵਲੋਂ ਐਮਸੀ ਦੀ ਚੋਣ ਲੜੇ ਸੁਖਜੀਤ ਸੁੱਖੀ ਕਾਂਗਰਸ ਵਿੱਚ ਹੋਏ ਸ਼ਾਮਲ
ਰਵੀ ਸੈਣ,,ਬਰਨਾਲਾ,12 ਜਨਵਰੀ 2022
ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ, ਜਦੋਂ ਸ਼ਹਿਰ ਦੇ ਵਾਰਡ ਨੰਬਰ 29 ਤੋਂ ਐਮਸੀ ਦੀ ਚੋਣ ਲੜਨ ਵਾਲੇ ਸੁਖਜੀਤ ਸਿੰਘ ਸੁੱਖੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਹਨਾਂ ਨੂੰ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ ਨੇ ਪਾਰਟੀ ਦਾ ਸਿਰੋਪਾ ਗਲ ਵਿੱਚ ਪਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ। ਇਸ ਮੌਕੇ ਆਪ ਛੱਡਣ ਵਾਲੇ ਸੁਖਜੀਤ ਸਿੰਘ ਸੁੱਖੀ ਨੇ ਕਿਹਾ ਕਿ ਉਹ ਸ.ਕੇਵਲ ਸਿੰਘ ਢਿੱਲੋਂ ਦੀ ਵਿਕਾਸ ਪੱਖੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਜਿਹਨਾਂ ਨੇ ਵਿਧਾਨ ਸਭਾ ਚੋਣ ਹਾਰਨ ਦੇ ਬਾਵਜੂਦ ਬਰਨਾਲਾ ਸ਼ਹਿਰ ਵਿੱਚ ਰਿਕਾਰਡ ਵਿਕਾਸ ਕਰਵਾਇਆ ਹੈ। ਜਦਕਿ ਦੂਜੇ ਪਾਸੇ ਆਪ ਦੇ ਐਮਐਲਏ ਅਤੇ ਐਮਪੀ ਨੇ ਹਲਕੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਅਤੇ ਉਸਦੇ ਸਾਥੀ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਪੂਰੀ ਵਾਹ ਲਗਾਉਣਗੇ। ਉਥੇ ਇਸ ਮੌਕੇ ਚੇਅਰਮੈਨ ਕਰਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹਲਕਾ ਬਰਨਾਲਾ ਦੇ ਵੋਟਰ ਇਸ ਵਾਰ ਸ.ਕੇਵਲ ਸਿੰਘ ਢਿੱਲੋਂ ਜੀ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਹਨਾਂ ਦੀ ਜਿੱਤ ਦਾ ਮਨ ਬਣਾਈ ਬੈਠੇ ਹਨ। ਜਿਸ ਕਰਕੇ ਦਿਨੋਂ ਦਿਨ ਸਾਡਾ ਕਾਫ਼ਲਾ ਵੱਧਦਾ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ, ਹਲਕਾ ਯੂਥ ਕਾਂਗਰਸ ਪ੍ਰਧਾਨ ਵਿਕਰਮ ਸਿੰਘ ਵਿੱਕੀ ਢੋਲੀ, ਸਿਕਾਰਨ ਨਿਵਾਰਨ ਕਮੇਟੀ ਮੈਂਬਰ ਨਰਿੰਦਰ ਸ਼ਰਮਾ, ਧੰਨਾ ਸਿੰਘ ਗਰੇਵਾਲ, ਗੁਰਮੇਲ ਸਿੰਘ ਮੌੜ, ਵਰੁਣ ਗੋਇਲ, ਹਰਦੀਪ ਸਿੰਘ ਜਾਗਲ, ਪਾਲਵਿੰਦਰ ਗੋਗਾ ਵੀ ਹਾਜ਼ਰ ਸਨ।