Skip to content
Advertisement
ਬਰਨਾਲਾ ‘ਚ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ
ਸੋਨੀ ਪਨੇਸਰ,ਬਰਨਾਲਾ 23 ਦਸੰਬਰ 2021
ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਜਿਲ੍ਹਾ ਬਰਨਾਲਾ ਵੱਲੋਂ ਮਿਤੀ ੨੨-੧੨-੨੦੨੧ ਨੂੰ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ ਮਾਣਯੋਗ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ ਕੀਤਾ ਗਿਆ ਅਤੇ ਮਾਣਯੋਗ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਇਸ ਮੀਟਿੰਗ ਦੇ ਚੇਅਰਮੈਨ ਸਨ।
ਇਸ ਮੀਟਿੰਗ ਵਿੱਚ ਮਾਣਯੋਗ ਡਾ. ਜਤਿੰਦਰਪਾਲ ਸਿੰਘ ਗਿੱਲ ਡਾਇਰੈਕਟਰ ਖੋਜ, ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਰਾਜਬੀਰ ਸਿੰਘ ਡਾਇਰੈਕਟਰ ਅਟਾਰੀ (ਅਠਅ੍ਰੀ) ਜ਼ੋਨ-੧ ਲੁਧਿਆਣਾ, ਡਾ. ਰਣਜੀਤ ਸਿੰਘ ਪ੍ਰਮੁੱਖ ਵਿਗਿਆਨੀ (ਛੀਫ੍ਹਓਠ) ਲੁਧਿਆਣਾ, ਡਾ. ਜਸਪਾਲ ਸਿੰਘ ਲਾਂਬਾ, ਪ੍ਰਮੁੱਖ ਵਿਗਿਆਨੀ (ਪਸ਼ੂ ਪੋਸ਼ਣ), ਡਾ. ਜਤਿੰਦਰਪਾਲ ਸਿੰਘ, ਸਹਾਇਕ ਡਾਇਰੈਕਟਰ (ਪਸ਼ੂ ਪਾਲਣ), ਡਾ. ਹਰਦੀਪ ਸਿੰਘ, ਡਿਪਟੀ ਡਾਇਰੈਕਟਰ (ਬਾਗਬਾਨੀ), ਡਾ. ਅਰੁਨਬੀਰ ਸਿੰਘ ਸਹਾਇਕ ਪ੍ਰੋਫ਼ੈਸਰ (ਵੈਟਨਰੀ ਪਸਾਰ), ਅਭੀਨਵ ਕੇ ਪਾਠਕ (ਖੇਤਰੀ ਮੈਨੇਜਰ, ਐੱਸ ਬੀ ਆਈ, ਬਰਨਾਲਾ), ਸ਼੍ਰੀ ਬੀ ਸ਼ੇਖਰ ਵਾਟਸ (ਆਰ ਬੀ ਓ), ਮਨੀਸ਼ ਗੁਪਤਾ (ਨਾਬਾਰਡ), ਕੇ. ਵੀ. ਕੇ. ਦੇ ਸਾਇੰਸਦਾਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਬਰਨਾਲਾ ਜਿਲ੍ਹੇ ਦੇ ਮੁੱਖ ਮੰਤਰੀ ਅਵਾਰਡ ਨਾਲ ਸਨਮਾਨਿਤ ਪਿੰਡ ਚੀਮਾ ਦੇ ਕਿਸਾਨ ਪੰਡਤ ਭੀਮ ਸੈਨ, ਪਿੰਡ ਉੱਗੋਕੇ ਦੇ ਮੁੱਖ ਮੰਤਰੀ ਐਵਾਰਡੀ ਜਗਜੀਤ ਸਿੰਘ, ਗੁਰਦੀਪ ਸਿੰਘ (ਪ੍ਰਧਾਨ ਹੰਡਿਆਇਆ) ਅਤੇ ਅਗਾਂਹਵਧੂ ਕਿਸਾਨ ਗੁਲਜ਼ਾਰ ਸਿੰਘ, ਦਵਿੰਦਰ ਸਿੰਘ, ਪਰਮਜੀਤ ਕੌਰ, ਸੁਖਪਾਲ ਸਿੰਘ ਅਤੇ ਨਿਰਮਲ ਸਿੰਘ ਆਦਿ ਵੀ ਮੌਜੂਦ ਸਨ।
ਇਸ ਮੌਕੇ ਤੇ ਡਾ. ਪ੍ਰਹਿਲਾਦ ਸਿੰਘ ਤੰਵਰ ਐਸੋਸ਼ੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਨੇ ਮਾਣਯੋਗ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਲ ੨੦੨੧ ਦੌਰਾਨ ਕੇ. ਵੀ. ਕੇ. ਵੱਲੋਂ ਖੇਤੀ, ਪਸ਼ੂ ਪਾਲਣ, ਬਾਗਬਾਨੀ, ਮੱਛੀ ਪਾਲਣ ਅਤੇ ਮਹਿਲਾਵਾਂ ਲਈ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸ, ਪਹਿਲੀ ਕਤਾਰ ਪ੍ਰਦਰਸ਼ਨੀਆਂ, ਖੇਤ ਦਿਵਸ, ਖੇਤ ਤਜ਼ਰਬੇ, ਜਾਗਰੂਕਤਾ ਮੁਹਿੰਮ, ਗਿਆਨ ਵਧਾਉਣ ਯਾਤਰਾ, ਕਿਸਾਨ ਸਿਖਲਾਈ ਕੈਂਪ, ਮੋਬਾਇਲ ਖੇਤੀ ਸੁਨੇਹੇ, ਪਸ਼ੂ ਜਾਂਚ ਕੈਂਪ, ਸਰਵੇਖਣ ਅਤੇ ਮਹਿਲਾਵਾਂ ਲਈ ਕੀਤੀਆਂ ਗਈਆਂ ਗਤੀਵਿਧਿਆਂ ਦੀ ਪ੍ਰਗਤੀ ਰਿਪੋਰਟ ਵਿਸਥਾਰ ਪੂਰਵਕ ਪੇਸ਼ ਕੀਤੀ ਅਤੇ ਨਾਲ ਹੀ ਕੇ. ਵੀ. ਕੇ. ਵੱਲੋਂ ਚਲਾਏ ਜਾ ਰਹੇ ਪਰਾਲੀ ਸਾਂਭ ਪ੍ਰੋਜੈਕਟ, ਏ. ਆਰ. ਵਾਈ. ਏ. (ਅ੍ਰੈਅ) ਪ੍ਰੋਜੈਕਟ, ਜਿਲ੍ਹਾ ਪੱਧਰੀ ਮੌਸਮ ਭਵਿੱਖਬਾਣੀ ਪ੍ਰੋਜੈਕਟ ਦੀਆਂ ਗਤੀਵਿਧਿਆਂ ਦਾ ਵੇਰਵਾ ਵੀ ਪੇਸ਼ ਕੀਤਾ ਅਤੇ ਕੇ. ਵੀ. ਕੇ. ਵੱਲੋਂ ਕਿਸਾਨਾਂ ਨੂੰ ਉਪਲੱਬਧ ਕਰਵਾਏ ਗਏ ਬੀਜ, ਧਾਤਾਂ ਦਾ ਚੂਰਾ, ਬਾਈਪਾਸ ਫੈਟ, ਯੂ. ਐਮ. ਐਮ. ਬੀ. ਦੀ ਜਾਣਕਾਰੀ ਵੀ ਸਾਂਝੀ ਕੀਤੀ।
ਇਸ ਦੇ ਇਲਾਵਾ ੨੦੨੨ ਦੋਰਾਨ ਕੇ. ਵੀ. ਕੇ. ਵੱਲੋਂ ਲਾਈਆਂ ਜਾਣ ਵਾਲੀਆਂ ਪ੍ਰਦਰਸ਼ਨੀਆਂ, ਖੇਤ ਤਜੁਰਬੇ, ਕਿਸਾਨ ਦਿਵਸ, ਕਿਸਾਨ ਮੇਲਾ ਅਤੇ ਮਹਿਲਾਵਾਂ ਲਈ ਕੀਤੇ ਜਾਣ ਵਾਲੇ ਪ੍ਰੋੋਗਰਾਮਾਂ ਦਾ ਐਕਸ਼ਨ ਪਲਾਨ ਪੇਸ਼ ਕੀਤਾ ਗਿਆ ਅਤੇ ਕਮੇਟੀ ਵੱਲੋਂ ਕੇ. ਵੀ. ਕੇ. ਦੇ ਐਕਸ਼ਨ ਪਲਾਨ ਨੂੰ ਮਨਜੂਰੀ ਵੀ ਦਿੱਤੀ ਗਈ। ਇਸ ਮੋਕੇ ਤੇ ਮਾਣਯੋਗ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਜਤਿੰਦਰਪਾਲ ਸਿੰਘ ਗਿੱਲ ਡਾਇਰੈਕਟਰ ਖੋਜ, ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਰਾਜਬੀਰ ਸਿੰਘ ਡਾਇਰੈਕਟਰ ਅਟਾਰੀ (ਅਠਅ੍ਰੀ) ਜ਼ੋਨ-੧ ਲੁਧਿਆਣਾ ਅਤੇ ਵੱਖ-ਵੱਖ ਵਿਭਾਗਾ ਤੋ ਆਏ ਹੋਏ ਅਧਿਕਾਰੀ ਤੇ ਪ੍ਰਤੀਨਿੱਧੀ ਵੱਲੋਂ ਸਾਲ ੨੦੨੨ ਦੀ ਯੋਜਨਾ ਲਈ ਮਹੱਤਵਪੂਰਨ ਸੁਝਾਅ ਦਿੱਤੇ ਗਏ। ਮਾਣਯੋਗ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੇ. ਵੀ. ਕੇ. ਹੰਡਿਆਇਆ ਦੁਆਰਾ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਮੁਆਇਨਾ ਕੀਤਾ। ਇਸ ਤੋਂ ਇਲਾਵਾ ਏ. ਆਰ. ਵਾਈ. ਏ. (ਅ੍ਰੈਅ) ਪ੍ਰੋਜੈਕਟ ਦੇ ਤਹਿਤ ਮਸ਼ਰੂਮ ਸਿੱਖਿਆਰਥੀਆਂ ਨੂੰ ਮਸ਼ਰੂਮ ਕੰਪੋਸਟ ਦੇ ਬੈਗ ਸਟਾਰਟਰ ਕਿੱਟ ਦੇ ਤੌਰ ਤੇ ਮਾਣਯੋਗ ਉਪ -ਕੁਲਪਤੀ ਡਾ. ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਵੰਡੇ ਗਏ।
Advertisement
Advertisement
error: Content is protected !!