ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਾ ਸਥਾਪਤ ਕਰਨਾ ਸਾਡਾ ਮੁੱਖ ਮਕਸਦ-ਬਿਕਰਮ ਚਾਹਲ
ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਾ ਸਥਾਪਤ ਕਰਨਾ ਸਾਡਾ ਮੁੱਖ ਮਕਸਦ-ਬਿਕਰਮ ਚਾਹਲ
- ਬਿਕਰਮ ਚਾਹਲ ਨੇ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ
ਰਾਜੇਸ਼ ਗੌਤਮ, ਸਨੌਰ (ਪਟਿਆਲਾ),7 ਫਰਵਰੀ 2022
ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਅੱਜ ਸਨੌਰ ਹਲਕੇ ਦੇ ਪਿੰਡਾਂ ਜਿਵੇਂ ਕਿ ਬੋਸਰ ਕਲਾਂ, ਰਠੀਆਂ, ਬੋਹੜ ਕਲਾਂ,ਬੋਲੜੀ, ਬਤਾਂ, ਮਿਹਰਗੜ ਬੱਤੀ, ਕੋਟਲਾ ਗਹਿਰ, ਕਰਨਪੂਰ, ਨਗਰ, ਮਲਕਪੁਰ ਜੱਟਾਂ, ਸਿਰ ਕਪੜਾ ਅਤੇ ਸਨੌਰ ਵਿਖੇ ਸੰਬੋਧਨ ਕਰਕੇ ਕਿਹਾ ਕੇ ਸਰਹੱਦ ਪਾਰ ਦੇ ਅੱਤਵਾਦ, ਨਸ਼ੇ ਦੀ ਤਸਕਰੀ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਡਰੋਨ ਨਿਗਰਾਨੀ ਇਲੈਕਟ੍ਰਿਕ ਫੈਂਸਾ ਅਤੇ ਪੁਲਿਸ ਚੌਕੀਆਂ ਦੇ ਨਿਰਮਾਣ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ। ਅਸੀਂ ਸੂਬੇ ਵਿੱਚ ਗੈਂਗ ਕਲਚਰ ਨੂੰ ਖਤਮ ਕਰਨ ਲਈ ਸਖ਼ਤ ਕਾਨੂੰਨ ਲਾਗੂ ਕਰਾਂਗੇ। ਇਸਦੇ ਨਾਲ ਹੀ ਸੀਸੀਟੀਵੀ ਨਿਗਰਾਨੀ ਵਿਚ ਵਾਧਾ ਅਤੇ ਜੇਲਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਾਂਗੇ। ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿੱਚ ਇੱਕ ਸਿੰਗਲ ਐਮਰਜੰਸੀ ਪੁਲਿਸ ਸਹਾਇਤਾ ਨੰਬਰ ਸ਼ੁਰੂ ਕੀਤਾ ਜਾਵੇਗਾ ਅਤੇ ਸ਼ਿਕਾਇਤ ਮਿਲਣ ਦੇ 15 ਮਿੰਟਾਂ ਦੇ ਅੰਦਰ ਪੁਲਸ ਮੌਕੇ ਤੇ ਪਹੁੰਚ ਲਾਜ਼ਮੀ ਕੀਤਾ ਜਾਵੇਗਾ। ਅੱਤਵਾਦ ਤੋਂ ਪੀੜਤ ਪਰਿਵਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੱਚ ਅਤੇ ਸੂਲਾਂ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ਅਤੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਨੂੰ ਇਕ ਮੁਸ਼ਤ 5 ਲੱਖ ਰੁਪਏ ਤੱਕ ਦਾ ਮੁਆਵਜਾ ਦਿੱਤਾ ਜਾਵੇਗਾ।