- Homepage
- PANJAB TODAY
- ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਹਰਪ੍ਰੀਤ ਸੰਧੂ ਜੋੜੀ ਦਾ ਸਨਮਾਨ
ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਹਰਪ੍ਰੀਤ ਸੰਧੂ ਜੋੜੀ ਦਾ ਸਨਮਾਨ
ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਹਰਪ੍ਰੀਤ ਸੰਧੂ ਜੋੜੀ ਦਾ ਸਨਮਾਨ
ਦਵਿੰਦਰ.ਡੀ.ਕੇ,ਲੁਧਿਆਣਾਃ 11ਦਸੰਬਰ 2021
ਪੰਜਾਬ ਦੀ ਕੁਦਰਤੀ ਖ਼ੂਬਸੂਰਤੀ ਬਾਰੇ ਕਰੋਨਾ ਕਾਲ ਦੌਰਾਨ ਫੋਟੋਗਰਾਫ਼ੀ ਰਾਹੀ ਨਿਰਮਲ ਆਕਾਸ਼ , ਜਲ ਜੀਵਨ, ਜਲਗਾਹਾਂ, ਫ਼ਸਲ ਬੂਟੇ ਤੇ
ਦਰਿਆਵਾਂ ਦੇ ਅੰਦਰ ਬਾਹਰ ਦੇ ਜਲ ਨਜ਼ਾਰੇ ਸੰਭਾਲਣ ਵਾਲੇ ਫੋਟੋ ਕਲਾਕਾਰ ਤੇ ਇਸ ਵਕਤ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਸਃ ਹਰਪ੍ਰੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਜੀਵਨ ਸਾਥਣ ਅਮਨ ਸੰਧੂ ਨੂੰ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਸਟਨ ਹਾਊਸ ਵਿਖੇ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਡਾਃ ਕ੍ਰਿਪਾਲ ਸਿੰਘ ਔਲਖ ਸਾਬਕਾ ਵਾਈਸ ਚਾਂਸਲਰ ਪੰਜਾਬ ਖੇਤੀ ਯੂਨੀਵਰਸਿਟੀ, ਡਾਃ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਸਲਾਹਕਾਰ ਸਃ ਤੇਜ ਪਰਤਾਪ ਸਿੰਘ ਸੰਧੂ, ਪੰਜਾਬ ਦੇ ਉਦਯੋਗ ਤੇ ਵਣਜ ਵਪਾਰ ਮੰਤਰੀ ਸਃ ਗੁਰਕੀਰਤ ਸਿੰਘ ਕੋਟਲੀ, ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਸ਼ਰਮਾ,ਕਮਿਸ਼ਨਰ ਪੁਲੀਸ ਲੁਧਿਆਣਾ ਸਃ ਗੁਰਪ੍ਰੀਤ ਸਿੰਘ ਭੁੱਲਰ ਨੇ ਭੇਂਟ ਕੀਤਾ।
ਇਸ ਮੌਕੇ ਬੋਲਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਪ੍ਰੀਤ ਸੁਹਜਵੰਤਾ ਆਦਮੀ ਹੈ ਜਿਸ ਨੇ ਆਪਣੇ ਬਾਪ ਸਃ ਤਰਲੋਚਨ ਸਿੰਘ ਸੰਧੂ ਤੋਂ ਸੁਹਜ ਸਲੀਕਾ ਸਿੱਖ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚੋਂ ਕੈਮਰੇ ਦੀ ਅੱਖ ਨਾਲ ਸੁਹਜ ਸਿਰਜਿਆ ਹੈ। ਇਸ ਕਾਰਜ ਦੀ ਸੰਪੂਰਨਤਾ ਵਿੱਚ ਅਮਨ ਸੰਧੂ ਦਾ ਯੋਗਦਾਨ ਵੀ ਵਡਮੁੱਲਾ ਹੈ ਜਿਸ ਨੇ ਕਲਾਵੰਤ ਜੀਵਨ ਸਾਥੀ ਨੂੰ ਸਹਿਯੋਗ ਦੇ ਕੇ ਇਸ ਮਾਰਗ ਦਾ ਪਰਪੱਕ ਪਾਂਧੀ ਬਣਾਇਆ ਹੈ। ਉਨ੍ਹਾਂ ਵੱਲੋਂ ਸੁਚਿੱਤਰ ਪੁਸਤਕ ਸਾਡਾ ਸੋਹਣਾ ਪੰਜਾਬ ਇਸ ਗੱਲ ਦਾ ਪੱਕਾ ਪੁਖ਼ਤਾ ਪਰਮਾਣ ਹੈ।
ਇਸ ਮੌਕੇ ਲੁਧਿਆਣਾ ਦੇ ਮਹੱਤਵ ਪੂਰਨ ਵਿਅਕਤੀ ਪਦਮ ਭੂਸ਼ਨ ਡਾਃ ਸਰਦਾਰਾ ਸਿੰਘ ਜੌਹਲ, ਸਰਵੋਤਨ ਕਵੀ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਆਰਟਸ ਕੌਂਸਲ,ਪੰਜਾਬ ਖੇਤੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਮਨਜੀਤ ਸਿੰਘ ਕੰਗ,ਸਃ ਬਲਵਿੰਦਰ ਸਿੰਘ ਸੰਧੂ ਚੇਅਰਮੈਨ ਲੋਕ ਅਦਾਲਤ ਪੰਜਾਬ, ਮੁੱਖ ਮੰਤਰੀ ਪੰਜਾਬ ਸਃ ਚਰਨਜੀਤ ਸਿੰਘ ਚੰਨੀ ਦੇ ਵੱਡੇ ਵੀਰ ਸਃ ਮਨਮੋਹਨ ਸਿੰਘ ਰੀਟਾਇਰਡ ਚੀਫ਼ ਇੰਜਨੀਅਰ,ਨੀਲਮ ਓਸਵਾਲ ਮਾਲਕ ਨਾਹਰ ਗਰੁੱਪ,ਰਾਜਿੰਦਰ ਗੁਪਤਾ ਮਾਲਕ ਟਰਾਈਡੈਂਟ ਗਰੁੱਪ ਤੇ ਵਾਈਸ ਚੇਅਰਮੈਨ ਯੋਜਨਾ ਬੋਰਡ ਪੰਜਾਬ,ਸਃ ਰਾਮਿੰਦਰ ਸਿੰਘ ਆਈ ਏ ਐੱਸ (ਰੀਟਃ)ਫੁੱਲਾਂ ਦੇ ਬਾਦਸ਼ਾਹ ਅਵਤਾਰ ਸਿੰਘ ਢੀਂਡਸਾ, ਸਃ ਗੁਰਲਿਵਲੀਨ ਸਿੰਘ ਸਿੱਧੂ ਆਈ ਏ ਐੱਸ (ਰੀਟਃ)ਡਾਃ ਵਿਵੇਕ ਸੱਘੜ,ਰਜਿਸਟਰਾਰ ਡਾਃ ਸ਼ਮੀ ਕਪੂਰ, ਡਾਃ ਅਨੁਰਾਗ ਸਿੰਘ ਸਾਬਕਾ ਡਾਇਰੈਕਟਰ ਸਿੱਖ ਇਤਿਹਾਸ ਬੋਰਡ ਸ਼੍ਰੋਮਣੀ ਕਮੇਟੀ,ਸੰਚਾਰ ਕੇਂਦਰ ਮੁਖੀ ਡਾਃ ਤੇਜਿੰਦਰ ਸਿੰਘ ਰਿਆੜ, ਸਾਬਕਾ ਆਈ ਜੀ ਸਃ ਯੁਰਿੰਦਰ ਸਿੰਘ ਹੇਅਰ, ਰੁਪਿੰਦਰ ਸਿੰਘ ਐੱਸ ਐੱਸ ਪੀ ਵਿਜੀਲੈਂਸ, ਡਾਃ ਅਨੂਪ ਥਾਪਰ, ਮਹੇਸ਼ ਗੋਇਲ ਜਨਪਥ, ਡਾਃ ਗੁਰਦੀਪ ਸਿੰਘ ਸਿੱਧੂ, ਡਾਃ ਰਵਿੰਦਰ ਸਿੰਘ ਸਿੱਧੂ ਦੋਰਾਹਾ, ਸਃ ਮਹਿੰਦਰਜੀਤ ਸਿੰਘ ਗਿੱਲ, ਸਃ ਤਰਲੋਚਨ ਸਿੰਘ ਸੰਧੂ, ਰਵਿੰਦਰ ਰੰਗੂਵਾਲ ਤੇ ਕਈ ਹੋਰ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।