ਪੋਸਟਲ ਬੈਲਟ ਪੇਪਰ ਨਾਲ ਵੋਟ ਪਾਉਣ ਵਾਲਿਆਂ ਲਈ ਬਣਾਇਆ ਪੋਸਟਲ ਵੋਟਿੰਗ ਸੈਂਟਰ
ਪੋਸਟਲ ਬੈਲਟ ਪੇਪਰ ਨਾਲ ਵੋਟ ਪਾਉਣ ਵਾਲਿਆਂ ਲਈ ਬਣਾਇਆ ਪੋਸਟਲ ਵੋਟਿੰਗ ਸੈਂਟਰ
ਅਸ਼ੋਕ ਧੀਮਾਨ,ਅਮਲੋਹ/ਫ਼ਤਹਿਗੜ੍ਹ ਸਾਹਿਬ, 15 ਫਰਵਰੀ 2022
ਅਗਾਮੀ ਵਿਧਾਨ ਸਭਾ ਚੋਣਾਂ ਲਈ 12-ਡੀ ਫਾਰਮ ਵਾਲੇ ਸਾਰੇ ਵੋਟਰ ਜੋ ਕਿ ਵੱਖ-ਵੱਖ ਕਾਰਨਾਂ ਕਰਕੇ ਪੋਲਿੰਗ ਵਾਲੇ ਦਿਨ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਉਣ ਨਹੀਂ ਜਾ ਸਕਦੇ,, ਉਨ੍ਹਾਂ ਦੀ ਸਹੂਲਤ ਲਈ ਐਸ.ਡੀ.ਐਮ. ਦਫ਼ਤਰ ਅਮਲੋਹ ਵਿਖੇ ਪੋਸਟਲ ਵੋਟਿੰਗ ਸੈਂਟਰ ਸਥਾਪਤ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਇਹ ਜਾਣਕਾਰੀ ਦਿੰਦਿਆਂ ਅਮਲੋਹ ਦੇ ਐਸ.ਡੀ.ਐਮ.-ਕਮ-ਰਿਟਰਨਿੰਗ ਅਫਸਰ ਸ਼੍ਰੀਮਤੀ ਜੀਵਨਜੋਤ ਕੌਰ ਨੇ ਦੱਸਿਆ ਕਿ ਪੋਸਟਲ ਵੋਟਿੰਗ ਸੈਂਟਰ ਨਾਇਬ ਤਹਿਸੀਲਦਾਰ ਅਮਲੋਹ ਦੇ ਕਮਰਾ ਨੰ: 3 ਵਿੱਚ ਬਣਾਇਆ ਗਿਆ ਹੈ ਜਿਥੇ ਕਿ 15 ਫਰਵਰੀ ਤੋਂ 18 ਫਰਵਰੀ, 2022 ਤੱਕ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵੋਟਾਂ ਪਾਈਆਂ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਕਰਮਚਾਰੀ ਵੀ ਇਸ ਸੈਂਟਰ ਤੇ ਆਪਣੀ ਵੋਟ ਪਾ ਸਕਦੇ ਹਨ।
ਸ਼੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਅਨੁਸਾਰ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ।