ਪੁਲਿਸ ਵਿਭਾਗ ਵੱਲੋਂ ਬਲੂਆਣਾ ਹਲਕੇ ਵਿੱਚ ਨਗਦੀ ਬਰਾਮਦ
ਪੁਲਿਸ ਵਿਭਾਗ ਵੱਲੋਂ ਬਲੂਆਣਾ ਹਲਕੇ ਵਿੱਚ ਨਗਦੀ ਬਰਾਮਦ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ/ਅਬੋਹਰ 5 ਫਰਵਰੀ2022
ਵਿਧਾਨ ਸਭਾ ਚੋਣਾਂ-2022 ਸਬੰਧ ਵਿੱਚ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਜਾਰੀ ਹੁਕਮਾਂ ਦੀ ਪਾਲਨਾ ਦੇ ਸਬੰਧ ਵਿੱਚ ਮਾਨਯੋਗ ਇੰਦਰਬੀਰ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਫਿਰੋਜ਼ਪੁਰ ਰੇਜ਼, ਫਿਰੋਜਪੁਰ ਕੈੱਟ ਅਤੇ ਸ੍ਰੀ ਡਾ. ਸਚਿਨ ਗੁਪਤਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਵਤਾਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਦੀ ਸੁਪਰਵੀਜਨ ਹੇਠ ਸ.ਡ ਅਬੋਹਰ(ਦਿਹਾਤੀ) ਦੇ ਏਰੀਆ ਵਿੱਚ ਸਪੈਸ਼ਲ ਨਾਕਾਬੰਦੀਆਂ ਅਤੇ ਸਪੈਸ਼ਲ ਗਸ਼ਤਾਂ ਰਾਹੀਂ ਸ਼ੰਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੌਰਾਨ ਮਿਤੀ 26 ਜਨਵਰੀ 2022 ਨੂੰ ਟੀ.ਪੁਆਇੰਟ ਗੋਬਿੰਦਗੜ ਪਰ ਸ.ਥ. ਸਤਨਾਮ ਸਿੰਘ ਨਾਕਾ ਇੰਚਾਰਜ ਸਮੇਤ ਪੁਲਿਸ ਪਾਰਟੀ ਅਤੇ ਐਸਐਸਟੀ ਟੀਮ ਵੱਲੋਂ ਰਾਜਸਥਾਨ ਦੀ ਤਰਫੋ ਆ ਰਹੀ ਇੱਕ ਕਾਰ ਆਲਟੋ ਨੰਬਰ RJ-13-CC-2083 ਨੂੰ ਚੈੱਕ ਕਰਨ ਤੇ ਇਸ ਵਿੱਚ ਸਵਾਰ ਦੀਪਕ ਪੁੱਤਰ ਮੁਰਾਰੀ ਲਾਲ ਵਾਸੀ ਵਾਰਡ ਨੰਬਰ 18 ਸ੍ਰੀ ਕਰਨਪੁਰ ਰਾਜਸਥਾਨ ਵਗੈਰਾ ਪਾਸੋ 16,00,000 ਰੁਪਏ ਨਗਦੀ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਮਿਤੀ 29 ਜਨਵਰੀ 2022 ਨੂੰ ਪੁਲ ਨਹਿਰ ਬਜੀਦਪੁਰ ਭੋਮਾ ਅੰਤਰਰਾਜੀ ਨਾਕਾਬੰਦੀ ਪਰ ਐਸ.ਆਈ ਗੁਰਿੰਦਰ ਕੁਮਾਰ ਮੁੱਖ ਅਫਸਰ ਥਾਨਾ ਬਹਾਵਵਾਲਾ ਸਮੇਤ ਪੁਲਿਸ ਪਾਰਟੀ ਅਤੇ ਐਸਐਸਟੀ ਟੀਮ ਦੇ ਰਾਜਸਥਾਨ ਦੀ ਤਰਫੋਂ ਆ ਰਾਹੀ ਕਾਰ ਟਾਟਾ ਨੰਬਰੀ HR-26-BB-0267 ਨੂੰ ਚੈੈੱਕ ਕਰਨ ਤੇ ਇਸ ਵਿਚ ਸਵਾਰ ਅਮਰ ਸਿੰਘ ਪੁੱਤਰ ਫੂਲ ਚੰਦ ਵਾਸੀ ਨੂਰਪੁਰ ਮਟੀਲੀ (ਰਾਜਸਥਾਨ) ਪਾਸੋਂ 10,50,000 ਰੁਪਏ ਨਗਦੀ ਬਰਾਮਦ ਕੀਤੇ ਗਏ। ਫਿਰ ਮਿਤੀ 2 ਫਰਵਰੀ 2022 ਨੂੰ ਡਿਫੈਂਸ ਰੋਡ ਦੋਦੇਵਾਲਾ ਅੰਤਰਰਾਜੀ ਨਾਕਾਬੰਦੀ ਪਰ ਐਸ.ਆਈ ਗੁਰਿੰਦਰ ਕੁਮਾਰ ਮੁੱਖ ਅਫਸਰ ਥਾਨਾ ਬਹਾਵਵਾਲਾ ਸਮੇਤ ਪੁਲਿਸ ਪਾਰਟੀ ਅਤੇ ਐਸਐਸਟੀ ਟੀਮ ਦੇ ਵੱਲੋਂ ਰਾਜਸਥਾਨ ਦੀ ਤਰਫੋ ਆ ਰਹੀ ਇੱਕ ਬੈਲੋਰੋ ਨੰ PB-05-Q-7880 ਨੂੰ ਚੈੱਕ ਕਰਨ ਤੇ ਇਸ ਵਿੱਚ ਸਵਾਰ ਕੁਲਦੀਪ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਧੋਲੀਪਾਲ ਰਾਜਸਥਾਨ ਪਾਸੋਂ 3,80,000 ਰੁਪਏ ਨਗਦੀ ਬਰਾਮਦ ਕੀਤੇ ਗਏ ਫਿਰ ਮਿਤੀ 3 ਫਰਵਰੀ 2022 ਨੁੰ ਰਾਜਪੁਰਾ ਬੈਰੀਅਰ ਅੰਤਰਰਾਜੀ ਨਾਕਾਬੰਦੀ ਪਰ ਐਸ.ਆਈ ਗੁਰਿੰਦਰ ਕੁਮਾਰ ਮੁੱਖ ਅਫਸਰ ਥਾਨਾ ਬਹਾਵਵਾਲਾ ਸਮੇਤ ਪੁਲਿਸ ਪਾਰਟੀ ਦੇ ਵੱਲੋਂ ਰਾਜਸਥਾਨ ਦੀ ਤਰਫੋ ਆ ਰਹੀ ਇੱਕ ਬੈਲੋਰੋ ਨੰਬਰ HR-33B-7400 ਨੂੰ ਚੈੱਕ ਕਰਨ ਤੇ ਇਸ ਵਿੱਚ ਸਵਾਰ ਵਿਜੈਪਾਲ ਪੁੱਤਰ ਹੇਤ ਰਾਮ ਵਾਸੀ ਸਰਦਾਰਪੁਰਾ ਪਾਸੋ 5,50,000 ਰੁਪਏ ਨਗਦੀ ਬਰਾਮਦ ਕੀਤੇ ਗਏ। ਇਸ ਤਰ੍ਹਾਂ 4 ਫਰਵਰੀ 2022 ਸ.ਥ ਰਾਜਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਅੰਤਰਰਾਜੀ ਨਾਕਾਬੰਦੀ ਰਾਜਪੁਰਾ ਬੈਰੀਅਰ ਪਰ ਰਾਜਸਥਾਨ ਦੀ ਤਰਫੋਂ ਇੱਕ ਕਾਰ ਮਰਸਡੀਜ ਨੰਬਰ PB-22 V-0560 ਨੂੰ ਚੈੱਕ ਕਰਨ ਤੇ ਇਸ ਸਵਾਰ ਦੁਲੀ ਚੰਦ ਪੁੱਤਰ ਦਯਾ ਰਾਮ ਵਾਸੀ ਵਰਿਆਮ ਖੇੜਾ ਦੇ ਕਬਜਾ ਵਿੱਚ 12 ਬੋਤਲਾਂ ਅੰਗਰੇਜੀ ਸ਼ਰਾਬ ਮਾਰਕਾ ਬਲੈਕ ਲੇਬਲ ਅਤੇ 12 ਬੋਤਲਾਂ ਅੰਗਰੇਜੀ ਸ਼ਰਾਬ ਮਾਰਕਾ ਬਲੈਂਡਰ ਪ੍ਰਾਈਡ(ਮਾਰਕਾ ਰਾਜਸਥਾਨ) ਕੁੱਲ 24 ਬੋਤਲਾਂ ਬਰਾਮਤ ਕੀਤੀ ਗਈ ਹੈ।