ਪੀ.ਆਰ.ਟੀ.ਸੀ. ਚੇਅਰਮੈਨ ਵੱਲੋਂ ਨਵੇਂ ਬੱਸ ਅੱਡੇ ਦਾ ਜਾਇਜ਼ਾ
ਰਿਚਾ ਨਾਗਪਾਲ,ਪਟਿਆਲਾ, 3 ਦਸੰਬਰ: 2021
ਪੀ.ਆਰ.ਟੀ.ਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆ ਵੱਲੋਂ ਪਟਿਆਲਾ-ਰਾਜਪੁਰਾ ਰੋਡ ਉਪਰ ਬਣ ਰਹੇ ਪੀ.ਆਰ.ਟੀ.ਸੀ ਦੇ ਨਵੇਂ ਬੱਸ ਅੱਡੇ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਹੁਣ ਤੱਕ ਹੋਏ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਨਵੇਂ ਬੱਸ ਅੱਡੇ ‘ਤੇ ਰਾਜਪੁਰਾ ਰੋਡ ਵਲੋਂ ਆਉਣ ਵਾਲੀਆਂ ਬੱਸਾਂ ਦੀ ਐਂਟਰੀ ਨੂੰ ਸੁਖਾਲਾ ਬਣਾਉਣ ਲਈ ਫਲਾਈ ਓਵਰ ਦੀ ਉਸਾਰੀ ਕਾਰਨ ਲੋਕਾਂ ਨੂੰ ਕੁੱਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੰਮ ਤੇਜ਼ੀ ਨਾਲ ਹੋਣ ਕਾਰਨ 22 ਨਵੰਬਰ ਤੋਂ ਕੁਝ ਰਸਤਾ ਖੁਲ ਦਿੱਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਬੱਸ ਅੱਡੇ ਅੰਦਰ ਬਣੀ ਬੇਸਮੈਂਟ, ਪਹਿਲੀ ਮੰਜ਼ਿਲ ਤੇ ਦੂਸਰੀ ਮੰਜ਼ਿਲ ਤੇ ਬਣ ਰਹੇ ਆਮ ਪਬਲਿਕ ਦੀ ਸਹੂਲਤ ਲਈ ਸ਼ੋਅਰੂਮ/ਦੁਕਾਨਾਂ/ਸਟਾਲਾਂ ਦਾ ਨਿਰੀਖਣ ਵੀ ਕੀਤਾ। ਇਸ ਤੋਂ ਇਲਾਵਾ ਚੇਅਰਮੈਨ ਪੀਆਰਟੀਸੀ ਵੱਲੋਂ ਬੱਸ ਸਟੈਂਡ ਦੇ ਅੰਦਰ/ਬਾਹਰ ਜਾਣ ਵਾਲੇ ਰਸਤਿਆਂ/ਕਾਰ, ਸਕੂਟਰ ਪਾਰਕਿੰਗ ਵਾਲੇ ਸਥਾਨਾਂ ਦਾ ਵੀ ਪੂਰਨ ਤੌਰ ‘ਤੇ ਨਿਰੀਖਣ ਕੀਤਾ ਗਿਆ। ਬੱਸਾਂ ਦੇ ਕਾਊਂਟਰਾਂ ਅਤੇ ਬੱਸ ਸਟੈਂਡ ਦੇ ਪਿੱਛੇ ਬਣ ਰਹੀ ਵਰਕਸ਼ਾਪ ਦਾ ਵੀ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਮੌਕੇ ‘ਤੇ ਮੌਜੂਦ ਪੀ.ਡਬਲਿਸੂ.ਡੀ ਐਂਡ ਬੀ.ਐਡ.ਆਰ/ਪੀ.ਆਰ.ਟੀ.ਸੀ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਪੀ.ਆਰ.ਟੀ.ਸੀ ਦੇ ਪੁਰਾਣੇ ਬੱਸ ਸਟੈਂਡ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਸਟਾਫ਼/ਕਰਮਚਾਰੀਆਂ/ਸਵਾਰੀਆਂ ਦੀ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਉਸ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।