ਪਿੰਡ ਜ਼ੱਲਾ ਵਿਖੇ 19.40 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਪਾਰਕ ਵਿਧਾਇਕ ਨਾਗਰਾ ਵੱਲੋਂ ਲੋਕਾਂ ਨੂੰ ਸਮਰਪਿਤ
ਪਿੰਡ ਜ਼ੱਲਾ ਵਿਖੇ 19.40 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਪਾਰਕ ਵਿਧਾਇਕ ਨਾਗਰਾ ਵੱਲੋਂ ਲੋਕਾਂ ਨੂੰ ਸਮਰਪਿਤ
- ਪਾਰਕ ਵਿੱਚ ਬਣਾਇਆ ਗਿਆ ਖਾਸ ਕਿਸਮ ਦਾ ਓਪਨ ਜਿੰਮ
- ਪਿੰਡਾਂ ਦਾ ਵਿਕਾਸ ਜੰਗੀ ਪੱਧਰ ਉਤੇ ਜਾਰੀ
ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਇਹ ਪਾਰਕ ਪਿੰਡ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਾਰਕ ਬਣਨ ਨਾਲ ਜਿੱਥੇ ਲੋਕਾਂ ਨੂੰ ਸੈਰ ਕਰਨ ਤੇ ਕਸਰਤਾਂ ਕਰਨ ਦੀ ਸਹੂਲਤ ਮਿਲੀ ਹੈ, ਉਥੇ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਾਰਕ ਸਦਕਾ ਬੱਚਿਆਂ ਨੂੰ ਖੇਡਣ ਲਈ ਅਤੇ ਬਜ਼ੁਰਗਾਂ ਨੂੰ ਸੈਰ ਕਰਨ ਅਤੇ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਢੁਕਵੀਂ ਥਾਂ ਮਿਲੀ ਹੈ। ਇਸ ਦੇ ਨਾਲ ਨਾਲ ਨੌਜਵਾਨ ਓਪਨ ਜਿੰਮ ਦਾ ਭਰਪੂਰ ਲਾਹਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਚੰਗੀ ਸਿਹਤ ਹੁੰਦੀ ਹੈ ਤੇ ਪਿੰਡ ਵਾਸੀਆਂ ਦੀ ਤੰਦਰੁਸਤੀ ਕਾਇਮ ਰੱਖਣ ਵਿੱਚ ਇਹ ਪਾਰਕ ਅਹਿਮ ਭੂਮਿਕਾ ਨਿਭਾਏਗਾ।
ਸ. ਨਾਗਰਾ ਨੇ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ ਤੇ ਇਸ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਮਿਸਾਲ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਮੰਡੀਕਰਣ ਸਹਿਕਾਰੀ ਸਭਾ ਸਰਹਿੰਦ ਦੇ ਚੇਅਰਮੈਨ ਸਰਪੰਚ ਦਵਿੰਦਰ ਸਿੰਘ ਜੱਲਾ,ਸਹਿਕਾਰੀ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ,ਬਾਬਾ ਮੁਕੰਦ ਸਿੰਘ,ਪੰਚ ਹਰਮਨਦੀਪ ਸਿੰਘ ਗੋਗੀ, ਪੰਚ ਜਸਵੰਤ ਸਿੰਘ,ਪੰਚ ਸੁਰਜੀਤ ਸਿੰਘ,ਨੰਬਰਦਾਰ ਭਰਭੂਰ ਜਗਵਿੰਦਰ ਸਿੰਘ ਬੈਂਸ, ਨੰਬਰਦਾਰ ਸਤਪਾਲ ਸਿੰਘ, ਗੁਰਪਾਲ ਸਿੰਘ ਹੈਪੀ, ਹਰਦੀਪ ਸਿੰਘ ਵਜੀਰਾਬਾਦ, ਬਾਵਾ ਸਿੰਘ ਚੌਧਰੀ, ਹਰਪਾਲ ਸਿੰਘ, ਅਮਰਿੰਦਰ ਸਿੰਘ, ਪਰਮਜੀਤ ਸਿੰਘ ਪੰਮ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।