ਪਟਿਆਲਾ ਨੂੰ ਖੂਬਸੂਰਤ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਰੋੜਾਂ ਦੇ ਫੰਡ ਜਾਰੀ ਕੀਤੇ ਸਨ-ਜੈ ਇੰਦਰ ਕੌਰ
ਪਟਿਆਲਾ ਨੂੰ ਖੂਬਸੂਰਤ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਰੋੜਾਂ ਦੇ ਫੰਡ ਜਾਰੀ ਕੀਤੇ ਸਨ-ਜੈ ਇੰਦਰ ਕੌਰ
- ਜੈ ਇੰਦਰ ਕੌਰ ਨੇ ਵੱਖ- ਵੱਖ ਵਰਗਾਂ ਨਾਲ ਕੀਤੀਆਂ ਮੀਟਿੰਗਾਂ ਗੁਰਦੁਆਰਾ
ਰਿਚਾ ਨਾਗਪਾਲ, ਪਟਿਆਲਾ ,9 ਫਰਵਰੀ 2022
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਚਾਰ ਕਰ ਰਹੀ ਉਨ੍ਹਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਅੱਜ ਵੱਖ-ਵੱਖ ਵਰਗਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਸਨ। ਜਿਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਪਟਿਆਲਾ ਵਾਸੀਆਂ ਅਤੇ ਖਾਸ ਕਰਕੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੇ ਅਹਿਮ ਦਾ ਨਿਰਮਾਣ ਖੂਬਸੂਰਤ ਪਾਰਕਾਂ ਦਾ ਨਿਰਮਾਣ ਕਰਵਾਇਆ। ਜਿਸਦੇ ਤਹਿਤ ਬਸ ਸਟੈਂਡ ਦੇ ਕੋਲ ਨਹਿਰੂ ਪਾਰਕ ਦੀ ਰੂਪ ਰੇਖਾ ਨੂੰ ਬਦਲ ਕੇ ਉਸ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਅਤੇ ਪਰਕਵਿਚ ਇੱਕ ਨਵਾਂ ਟਿਊਬਵੈਲ ਬੱਚਿਆਂ ਲਈ ਖੂਬਸੂਰਤ ਝੂਲੇ ਅਤੇ ਸੈਰ ਕਰਨ ਵਾਲਿਆਂ ਲਈ ਵਧੀਆ ਜੌਗਿੰਗ ਟਰੈਕ ਬਣਾਏ ਗਏ। ਇਸ ਦੇ ਨਾਲ ਹੀ ਮਾਲ ਰੋਡ ਤੇ ਸਥਿਤ ਲੇਖ ਦੀ ਖੂਬਸੂਰਤੀ ਲਈ ਵੀ ਕਰੋੜਾ ਰੁਪਏ ਖਰਚੇ ਗਏ ਅਤੇ ਪ੍ਰੈਸ ਰੋਡ ਉਤੇ ਸਥਿਤ ਪੁੱਡਾ ਤੋਂ ਜ਼ਮੀਨ ਵਾਪਸ ਲੈ ਕੇ ਉਸ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਖੂਬਸੂਰਤ ਪਾਰਕ ਦਾ ਨਿਰਮਾਣ ਵੀ ਕਰਵਾਇਆ ਗਿਆ।