Skip to content
Advertisement
ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਵੱਲੋਂ ਗਣਤੰਤਰ ਦਿਵਸ ਮਨਾਇਆ
ਰਿਚਾ ਨਾਗਪਾਲ, ਪਟਿਆਲਾ ,30 ਜਨਵਰੀ 2022
ਅੱਜ ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਵੱਲੋਂ ਸਰਹਿੰਦਯੂਨੀਅਨ ਦਫਤਰ ਵਿਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਸੈਕਟਰੀ ਜਗਦੀਪ ਸਿੰਘ ਕਾਹਲੋਂ ਨੇ ਨਿਭਾਈ । ਇਸ ਮੌਕੇ ਸੰਬੋਧਨ ਕਰਦੇ ਹੋਏ ਜਗਦੀਪ ਸਿੰਘ ਨੇ ਕਿਹਾ ਕਿ “26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ।ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।ਅੱਜ ਲੋੜ ਹੈ ਭਾਰਤੀ ਸੰਵਿਧਾਨ ਦੀ ਸੋਚ ਉਪਰ ਪਹਿਰਾ ਦੇਣ ਦੀ।ਸਾਨੂੰ ਸਾਰਿਆਂ ਨੂੰ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ।ਉਹਨਾਂ ਕਿਹਾਂ ਕਿ ਸਾਨੂੰ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਚ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਵੋਟ ਪਾਉਣੀ ਚਾਹੀਦੀ ਹੈ।ਕਿਉਂਕਿ ਵੋਟ ਪਾਉਣ ਦਾ ਅਧਿਕਾਰ ਵੀ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ।ਇਸ ਮੌਕੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ, ਰਿਟਾਇਰ ਐੱਨ.ਆਰ.ਐੱਮ.ਯੂ ਟੀਮ ਦੇ ਕਨਵੀਨਰ ਰਾਜਵੰਤ ਸਿੰਘ, ਪ੍ਰਦੀਪ ਸਿੰਘ, ਬ੍ਰਾਂਚ ਕੈਸ਼ੀਅਰ ਗੁਰਦੀਪ ਸਿੰਘ, ਨੀਰਜ ਕੁਮਾਰ, ਰਿਸ਼ੀਪਾਲ, ਰਾਮਸਲੇਸ਼ ਮਾਂਝੀ,ਡਾਂ ਭੱਲਾ,ਕੇਹਰ ਸਿੰਘ, ਅਤੇ ਹੋਰ ਰੇਲਵੇ ਕਰਮਚਾਰੀ ਹਾਜ਼ਰ ਸਨ ।
Advertisement
Advertisement
error: Content is protected !!