ਨਵੀਂ ਸੋਚ ਅਤੇ ਨਵੀਂ ਉਮੀਦ ਨਾਲ ਅੱਗੇ ਵਧ ਰਹੀ ਹੈ ਹਾਕੀ- ਬੀਬਾ ਜੈ ਇੰਦਰ
ਨਵੀਂ ਸੋਚ ਅਤੇ ਨਵੀਂ ਉਮੀਦ ਨਾਲ ਅੱਗੇ ਵਧ ਰਹੀ ਹੈ ਹਾਕੀ- ਬੀਬਾ ਜੈ ਇੰਦਰ
ਪਟਿਆਲਾ,ਰਾਜੇਸ਼ ਗੌਤਮ, 30 ਜਨਵਰੀ 2022
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਆਪਣੇ ਪਿਤਾ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲਈ ਜੋਰ ਸ਼ੋਰ ਪ੍ਰਚਾਰ ਕਰ ਰਹੀ। ਬੀਬਾ ਜਿੰਦ ਕੌਰ ਨੇ ਅੱਜ ਵਾਰਡ ਨੰਬਰ 32, 31ਵਿਖੇ ਕੌਂਸਲਰ ਗਿਨੀ ਨਾਗਪਾਲ ਅਤੇ ਕੰਬੋਜ ਵੈਲਫੇਅਰ ਬੋਰਡ ਦੇ ਚੇਅਰਮੈਨ ਊਧਮ ਕੰਬੋਜ ਵੱਲੋਂ ਕਰਵਾਈਆਂ ਗਈਆਂ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ।ਜਿਸ ਵਿਚ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਬੀਬਾ ਨੇ ਕਿਹਾ ਪੰਜਾਬ ਕਾਂਗਰਸ ਦੇ ਉਮੀਦਵਾਰ ਸਮੂਹ ਵਿਰੋਧੀ ਪਾਰਟੀਆਂ ਨੂੰ ਪਛਾੜ ਕੇ ਵੱਡੀ ਜਿੱਤ ਪ੍ਰਾਪਤ ਕਰਨਗੇ। ਕਿਉਂਕਿ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਕੋਲ ਇਕ ਸਹੀ ਦਿਸ਼ਾ ਅਤੇ ਇਕ ਸਹੀ ਪੰਜਾਬ ਮਾਡਲ ਹੈ ਅਤੇ ਦਿਨੋ-ਦਿਨ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਹਾਸਲ ਹੁੰਦਾ ਜਾ ਰਿਹਾ ਹੈ। ਕਿਉਂਕਿ ਇਕ ਨਵੀਂ ਸੋਚ ਅਤੇ ਨਵੀਂ ਉਮੀਦ ਨਾਲ ਅੱਗੇ ਵਧ ਰਹੀ ਹੈ ਹਾਕੀ। ਜਿਸ ਨਾਲ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ।