ਦਿੱਲੀ ਮਾਡਲ ਦੀ ਤਰਜ ਤੇ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਇਆ ਜਾਵੇਗਾ-ਬਲਬੀਰ ਸਿੰਘ
ਦਿੱਲੀ ਮਾਡਲ ਦੀ ਤਰਜ ਤੇ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਇਆ ਜਾਵੇਗਾ-ਬਲਬੀਰ ਸਿੰਘ
ਰਿਚਾ ਨਾਗਪਾਲ, ਪਟਿਆਲਾ,30 ਜਨਵਰੀ 2022
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਬਲਬੀਰ ਸਿੰਘ ਨੇ ਅੱਜ ਮਨਜੀਤ ਨਗਰ, ਦਸ਼ਮੇਸ਼ ਨਗਰ, ਬਿੰਦਰਾ ਕਲੋਨੀ, ਸਿੱਧੂਵਾਲ ਅਤੇ ਹਰਿੰਦਰ ਨਗਰ ਵਿੱਖੇ ਭਰਵੀਆ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬ ਹੋਰ ਵਿਕਾਸ ਅਤੇ ਆਰਥਿਕ ਪੱਖੋਂ ਹੋਰ ਸੂਬਿਆਂ ਨਾਲੋਂ ਬਹੁਤ ਪਿਛੜ ਗਿਆ ਹੈ ਅਤੇ ਮੌਜੂਦਾ ਸਮੇਂ ਵਿੱਚ ਇਸ ਉੱਪਰ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਜੋ ਕਿ ਸਮੁੱਚੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਲਈ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਦਿੱਲੀ ਮਾਡਲ ਦੀ ਤਰਜ ਤੇ ਖੁਸ਼ਹਾਲ ਅਤੇ ਵਿਕਸਤ ਕੀਤਾ ਜਾਵੇਗਾ ਅਤੇ ਪੰਜਾਬ ਵਿੱਚੋਂ ਬੇ-ਰੁਜ਼ਗਾਰੀ ਅਤੇ ਨਸ਼ੇ ਨੂੰ ਵੀ ਇਕ ਰੋਲ ਮਾਡਲ ਦੇ ਤਹਿਤ ਖਤਮ ਕੀਤਾ ਜਾਵੇਗਾ। ਤਾਂ ਜੋ ਪੰਜਾਬ ਦਾ ਨੌਜਵਾਨ ਵਰਗ ਇਕ ਵਧੀਆ ਅਤੇ ਖੁਸ਼ਹਾਲ ਜ਼ਿੰਦਗੀ ਜੀ ਸਕੇ ਅਤੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕੇ।