ਦਫਤਰ ਜ਼ਿਲ੍ਹਾ ਸਮਾਜਿਕ ਸਰੁੱਖਿਆ ਅਫਸਰ ਵਿਖੇ ਲਗਾਇਆ ਜਾ ਰਿਹਾ ਹੈ ਕੋਵਿਡ19 ਟੀਕਾਕਰਨ ਕੈਂਪ-ਡਿਪਟੀ ਕਮਿਸ਼ਨਰ
ਦਫਤਰ ਜ਼ਿਲ੍ਹਾ ਸਮਾਜਿਕ ਸਰੁੱਖਿਆ ਅਫਸਰ ਵਿਖੇ ਲਗਾਇਆ ਜਾ ਰਿਹਾ ਹੈ ਕੋਵਿਡ19 ਟੀਕਾਕਰਨ ਕੈਂਪ-ਡਿਪਟੀ ਕਮਿਸ਼ਨਰ
ਪਹਿਲੀ ਅਤੇ ਦੂਜੀ ਦੋਵਾਂ ਡੋਜ ਲਈ ਕਰਵਾਇਆ ਜਾ ਸਕਦਾ ਹੈ ਟੀਕਾਕਰਨ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 30 ਨਵੰਬਰ 2021
ਦਫਤਰ ਜ਼ਿਲ੍ਹਾ ਸਮਾਜਿਕ ਸਰੁੱਖਿਆ ਅਫਸਰ ਵਿਖੇ ਰੋਜਾਨਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੋਵਿਡ19 ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ19 ਟੀਕਾਕਰਨ ਦੀ ਪਹਿਲੀ ਅਤੇ ਦੂਸਰੀ ਡੋਜ ਲਈ ਜ਼ਿਲ੍ਹਾ ਸਮਾਜਿਕ ਸਰੁੱਖਿਆ ਅਫਸਰ ਵਿਖੇ ਵਿਸ਼ੇਸ਼ ਤੌਰ ਤੇ ਕੈਂਪ ਲਗਾਇਆ ਗਿਆ ਹੈ। ਜਿਨ੍ਹਾਂ ਲੋਕਾਂ ਨੇ ਪਹਿਲੀ ਜਾਂ ਦੂਜੀ ਡੋਜ ਨਹੀਂ ਲਗਵਾਈ ਉਹ ਜਲਦ ਹੀ ਆਪਣਾ ਕੋਵਿਡ19 ਟੀਕਾਕਰਨ ਕਰਵਾਉਣ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਫਤਰ ਵਿਖੇ ਜਿਆਦਾਤਰ ਬਜ਼ੁਰਗ ਲੋਕ ਆਪਣਾ ਪੈਨਸ਼ਨ ਆਦਿ ਦਾ ਕੰਮ ਕਰਵਾਉਣ ਲਈ ਆਉਂਦੇ ਹਨ ਉਨ੍ਹਾਂ ਦੀ ਸਹੂਲਤ ਲਈ ਵੀ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਲੋਕ ਦਫਤਰ ਵਿਖੇ ਆਉਂਦੇ ਹਨ ਉਹ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਨਾ ਜਿਵੇਂ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਨੂੰ ਜ਼ਰੂਰ ਯਕੀਨੀ ਬਣਾਉਣ। ਇਸ ਦੇ ਨਾਲ ਇਹ ਵੀਜ਼ਰੂਰੀ ਹੈ ਕਿ ਜੋ ਲੋਕ ਦਫਤਰ ਵਿਖੇ ਆਉਂਦੇ ਹਨ ਜੇਕਰ ਉਨ੍ਹਾ ਨੇ ਕੋਵਿਡ ਟੀਕਾਕਰਨ ਨਹੀਂ ਕਰਵਾਇਆਤਾਂ ਉਹ ਇਸ ਕੈਂਪ ਦਾ ਲਾਭ ਲੈਣ ਤੇ ਕੋਵਿਡ ਟੀਕਾਕਰਨ ਕਰਵਾਉਣ ਤੇ ਜੇਕਰ ਉਨ੍ਹਾਂ ਟੀਕਾਕਰਨ ਕਰਵਾ ਲਿਆ ਹੈ ਤਾਂ ਉਹ ਆਪਣੇ ਨਾਲ ਕੋਵਿਡ19 ਟੀਕਾਕਰਨ ਸਰਟੀਫਿਕੇਟ ਜ਼ਰੂਰ ਲੈ ਕੇ ਆਉਣ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ19 ਮਹਾਮਾਰੀ ਤੋਂ ਬਚਾਅ ਲਈ ਆਪਣਾ ਕੋਵਿਡ19 ਟੀਕਾਕਰਨ ਜ਼ਰੂਰ ਕਰਵਾਉਣ।