ਟਰਾਈਡੈਂਟ ਫ਼ਾਊਡੇਸਨ ਨੇ ਧੌਲਾ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ ਤੇ ਦਿੱਤੀਆਂ ਦਵਾਈਆਂ
ਫੋਰਟਿਸ ਹਸਪਤਾਲ ਅੱਖਾਂ, ਹੱਡੀਆਂ, ਚਮੜੀ, ਮੈਡੀਸਨ ਦੇ ਸਪੈਸਲਿਸਟ ਡਾਕਟਰਾਂ ਨੇ ਕੀਤਾ ਚੈਕਅੱਪ
ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦੇਣੀਆਂ ਫ਼ਾਉਡੇਸ਼ਨ ਦਾ ਸਲਾਘਾਯੋਗ ਕਦਮ-ਸੀ.ਐਮ.ਓ ਔਲਖ
ਹਰਿੰਦਰ ਨਿੱਕਾ , ਬਰਨਾਲਾ 27 ਸਤੰਬਰ 2022
ਪਿਛਲੇ ਲੰਮੇ ਸਮੇਂ ਤੋਂ ਲੈ ਕੇ ਇਲਾਕਾ ਨਿਵਾਸੀਆਂ ਲਈ ਸਿਹਤ ਸਹੂਲਤਾਂ, ਸਿੱਖਿਆ ’ਤੇ ਵਾਤਾਵਰਨ ਸੁਧਤਾ, ਨੌਜਵਾਨਾਂ ਨੂੰ ਰੁਜਗਾਰ ਲਈ ਉਪਰਾਲੇ ਕਰ ਰਹੀ ਸਮਾਜ ਸੇਵੀ ਸੰਸਥਾ ਟਰਾਈਡੈਂਟ ਫ਼ਾਊਡੇਸ਼ਨ ਵਲੋਂ ਟਰਾਈਡੈਂਟ ਗਰੁੱਪ ਧੌਲਾ ਦੇ ਮੁੱਖ ਪ੍ਰਬੰਧਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਜੀ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਡਾ: ਜਸਵੀਰ ਸਿੰਘ ਔਲਖ ਸੀ.ਐਮ.ਓ ਜ਼ਿਲਾ ਬਰਨਾਲਾ ਨੇ ਕਿਹਾ ਕਿ ਟਰਾਈਡੈਂਟ ਫ਼ਾਊਡੇਸ਼ਨ ਵਲੋਂ ਜ਼ਿਲਾ ਬਰਨਾਲਾ ਦੇ ਵਸਨੀਕਾਂ ਲਈ ਸਿਹਤ ਤੇ ਸਿੱਖਿਆ ਸਹੂਲਤਾਂ ਦੇਣੀਆਂ ਬਹੁੱਤ ਹੀ ਸਲਾਘਾਯੋਗ ਕਾਰਜ ਹੈ ਜਿਸ ਨਾਲ ਕਿ ਇਲਾਕੇ ਦੇ ਗਰੀਬ ਤੇ ਲੋੜਵੰਦ ਮਰੀਜਾਂ ਨੂੰ ਬਹੁੱਤ ਲਾਭ ਪ੍ਰਾਪਤ ਹੋ ਰਿਹਾ ਹੈ। ਲੋੜਵੰਦ ਤੇ ਦੁਖੀ ਮਰੀਜਾਂ ਦੀ ਇਲਾਜ਼ ਕਰਵਾ ਕੇ ਸੇਵਾ ਕਰਨੀ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ। ਟਰਾਈਡੈਂਟ ਫ਼ਾਊਡੇਸ਼ਨ ਦੇ ਅਧਿਕਾਰੀ ਜ਼ਿਲਾ ਬਰਨਾਲਾ ਦੇ ਸੇਵਾ ਮੁਕਤ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ ਨੇ ਦੱਸਿਆ ਕਿ ਕੈਂਪ ਦੋਰਾਨ ਪ੍ਰਸਿੱਧ ਫੋਰਟਿਸ਼ ਹਸਪਤਾਲ ਲੁਧਿਆਣਾ ਦੇ ਮੈਨੇਜਰ ਅਮਿਤ ਵਾਲੀਆ, ਡਾ: ਵੈਭਵ ਟੰਡਨ, ਡਾ: ਸ਼ਿਵਾਨੀ ਗਰਗ, ਡਾ: ਸੰਜੇ ਜੈਨ, ਡਾ: ਪੂਜਾ, ਡਾ: ਸੰਦੀਪ, ਡਾ: ਸਾਇਨਾ ਔਲਖ ਤੇ ਹੋਰ ਅੱਖਾਂ, ਕੰਨ, ਚਮੜੀ, ਹੱਡੀਆਂ, ਮੈਡੀਸਨ ਦੇ ਵਿਸ਼ੇਸ਼ ਪ੍ਰਸਿੱੱਧ ਡਾਕਟਰ ਸਾਹਿਬਾਨ ਵਲੋਂ 455 ਮਰੀਜਾਂ ਦਾ ਮੁਫ਼ਤ ਚੈਂਕਅੱਪ ਕੀਤਾ ਗਿਆ। ਟਰਾਈਡੈਂਟ ਫ਼ਾਊਡੇਸ਼ਨ ਵਲੋਂ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਟਰਾਈਡੈਂਟ ਫ਼ਾਊਡੇਸ਼ਨ ਮਨੁੱਖਤਾਂ ਭਲਾਈ ਲਈ ਹਮੇਸਾ ਤੱਤਪਰ ਹੈ। ਸਮਾਜ ਸੇਵੀ ਕਾਰਜਾਂ ਨੂੰ ਮੁੱਖ ਰੱਖਦਿਆਂ ਫ਼ਾਊਡੇਸਨ ਵਲੋਂ ਪਿਛਲੇ ਸਮੇਂ ਤੋਂ ਲੈ ਕੇ ਮੈਡੀਕਲ ਕੈਂਪ, ਸਕੂਲਾਂ ਨੂੰ ਕੰਪਿਊਟਰ ਸਿਸਟਮ ਤੇ ਲੋੜੀਦੀਆਂ ਹੋਰ ਸਹੂਲਤਾਂ, ਪਿੰਡਾਂ ਦੀਆਂ ਲੜਕੀਆਂ ਨੂੰ ਰੁਜਗਾਰ ਲਈ ਸਿਖਲਾਈ ਕੈਂਪ, ਵਾਤਾਵਰਨ ਸ਼ੁਧਤਾਂ ਲਈ ਬੂਟੇ ਲਗਾਉਣ ‘ਤੇ ਸੰਭਾਲਣ ਦੀਆਂ ਮੁਹਿੰਮਾਂ ਨਿਰਵਿਘਨ ਚੱਲ ਰਹੀਆਂ ਹਨ। ਫ਼ਾਊਡੇਸ਼ਨ ਵਲੋਂ ਇਲਾਕੇ ਅਤੇ ਜ਼ਿਲੇ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਫ਼ਾਊਡੇਸ਼ਨ ਅਤੇ ਟਰਾਈਡੈਂਟ ਗਰੁੱਪ ਦੇ ਅਧਿਕਾਰੀ ਸ਼੍ਰੀ ਰੁਪਿੰਦਰ ਗੁਪਤਾ, ਜਰਮਨਜੀਤ ਸਿੰਘ, ਡਾ: ਗਰਿੰਦਰ ਸਿੰਘ, ਚਰਨਜੀਤ, ਪਵਨ ਸਿੰਗਲਾ, ਸਾਹਿਲ ਗੁਲਾਟੀ, ਭਰਤ ਕੁਮਾਰ, ਰੁਪਿੰਦਰ ਕੌਰ, ਤਰਸੇਮ ਸਿੰਘ ਨੇ ਆਈਆਂ ਹੋਈਆਂ ਡਾਕਟਰਾਂ ਦੀਆਂ ਟੀਮਾਂ ਅਤੇ ਅਧਿਕਾਰੀ ਸਹਿਬਾਨ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਧੌਲਾ ਦੇ ਸਰਪੰਚ ਤਰਸੇਮ ਸਿੰਘ, ਦਰਸਨ ਸਿੰਘ, ਹੀਰਾ ਸਿੰਘ, ਗੁਰਮੇਲ ਸਿੰਘ, ਪੰਚ ਕੁਲਦੀਪ ਸਿੰਘ ਤੇ ਹਾਜ਼ਰ ਇਲਾਕਾ ਨਿਵਾਸੀਆਂ ਨੇ ਟਰਾਈਡੈਂਟ ਫ਼ਾਊਡੇਸ਼ਨ ਵਲੋਂ ਇਲਾਕਾ ਨਿਵਾਸੀਆਂ ਦੀ ਸਿਹਤ ਸੰਭਾਲ ਲਈ ਕੀਤੇ ਜਾ ਰਹੇ ਮਨੁੱਖਤਾਂ ਭਲਾਈ ਕਾਰਜਾਂ ਦੀ ਸਲਾਘਾ ਕੀਤੀ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।