Advertisement
ਜੁਝਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਪਰਚਾਰ ਮੁਹਿੰਮ
ਰਵੀ ਸੈਣ,ਬਰਨਾਲਾ 19 ਜਨਵਰੀ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਵੱਲੋਂ 21 ਜਨਵਰੀ ਦੀ ਜੁਝਾਰ ਰੈਲੀ ਲਈ ਪਿੰਡ ਪਿੰਡ ਜਾਕੇ ਪ੍ਰਚਾਰ ਕੀਤਾ ਗਿਆ। ਇਸ ਪਰਚਾਰ ਮੁਹਿੰਮ ਨੂੰ ਬਹੁਤ ਵੱਡਾ ਉਸਾਰੂ ਹੁੰਗਾਰਾ ਮਿਲਿਆ। ਅੱਜ ਭਾਕਿਯੂ ਏਕਤਾ ਡਕੌਂਦਾ ਬਲਾਕ ਬਰਨਾਲਾ ਦੇ ਆਗੂਆਂ ਬਾਬੂ ਸਿੰਘ ਖੁੱਡੀ ਕਲਾਂ ਦੀ ਯੋਗ ਅਗਵਾਈ ਵਿੱਚ ਇੰਦਰ ਪਾਲ ਸਿੰਘ, ਸੁਰਿੰਦਰ ਭੁੱਲਰ,ਕੁਲਦੀਪ ਧੌਲਾ,ਗੁਰਸੇਵਕ ਬਾਜਵਾ,ਦਰਬਾਰਾ ਦਿਓਲ ਨੇ ਖੁੱਡੀ ਕਲਾਂ ਨੇ ਹੰਡਿਆਇਆ,ਧੌਲਾ,ਪੱਖੋਂ,ਰੁੜਕੇ ਖੁਰਦ, ਧੂਰਕੋਟ ਆਦਿ ਪਿੰਡਾਂ ਚ ਜਾਕੇ ਕਿਸਾਨਾਂ ਨੂੰ ਜੁਝਾਰ ਰੈਲੀ ਪ੍ਰਤੀ ਜਾਗਰੂਕ ਕੀਤਾ। ਹਰ ਪੱਖੋਂ ਤਿਆਰੀ ਕਰਕੇ ਕਿਸਾਨ ਮਰਦ ਔਰਤਾਂ ਨੂੰ ਟਰੈਕਟਰ, ਟਰਾਲੀਆਂ, ਬੱਸਾਂ, ਟੈਂਪੋਆਂ ਆਦਿ ਵਿੱਚ ਹਰ ਪਿੰਡ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ।
Advertisement
Advertisement