ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਲਗਾਤਾਰ ਮੁਫ਼ਤ ਕਰੋਨਾ ਟੀਕਾਕਰਨ ਦੀ ਸਹੂਲਤ
ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਲਗਾਤਾਰ ਮੁਫ਼ਤ ਕਰੋਨਾ ਟੀਕਾਕਰਨ ਦੀ ਸਹੂਲਤ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 14 ਦਸੰਬਰ: 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 100 ਪ੍ਰਤੀਸ਼ਤ ਕੋਰੋਨਾ ਵੈਕਸੀਨੇਸ਼ਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਤਾਰ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਹਸਪਤਾਲਾਂ ਵਿਚ ਜ਼ਿਲਾ ਹਸਪਤਾਲ, ਫ਼ਤਹਿਗੜ੍ਹ ਸਾਹਿਬ, ਸਬ ਡਵੀਜ਼ਨ ਹਸਪਤਾਲ ਮੰਡੀ ਗੋਬਿੰਦਗੜ੍ਹ, ਸੀ ਐੱਚ ਸੀ ਚਨਾਰਥਲ ਕਲਾਂ, ਸੀ ਐੱਚ ਸੀ ਅਮਲੋਹ, ਸੀ ਐੱਚ ਸੀ ਬੱਸੀ ਪਠਾਣਾਂ, ਸੀ ਐੱਚ ਸੀ ਖਮਾਣੋਂ, ਪੀ ਐੱਚ ਸੀ ਨੰਦਪੁਰ ਕਲੌੜ ਸ਼ਾਮਲ ਹਨ।
ਪ੍ਰਾਈਵੇਟ ਹਸਪਤਾਲਾਂ ਵਿਚ ਬਰਾੜ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਕੌਸ਼ਲ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਗੁਰਪ੍ਰੀਤ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਗੋਇਲ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਸ਼ੈਲੀ ਨਰਸਿੰਗ ਹੋਮ ਸਰਹਿੰਦ, ਮਹੇਸ਼ ਹਸਪਤਾਲ ਸਰਹਿੰਦ ਅਤੇ ਰਾਣਾ ਹਸਪਤਾਲ ਸਰਹਿੰਦ ਸ਼ਾਮਲ ਹਨ।
ਕੋਰੋਨਾ ਵਾਇਰਸ ਇੱਕ ਨਾ ਮੁਰਾਦ ਮਹਾਂਮਾਰੀ ਹੈ ਹੁਣ ਇਸ ਦਾ ਨਵਾਂ ਵੈਰੀਐਂਟ ਓਮੀਕਰੋਨ ਆ ਗਿਆ ਹੈ ਜੇਕਰ ਅਸੀਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਦੇ ਨਾਲ ਨਾਲ
ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਨਾ ਕੀਤੀ ਤਾਂ ਇਹ ਵਾਇਰਸ ਵੱਡੇ ਪੱਧਰ ਉੱਤੇ ਫੈਲ ਸਕਦਾ ਹੈ। ਇਸ ਲਈ ਇਹ ਜਰੂਰੀ ਹੈ ਕਿ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਸਾਨੂੰ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ, ਆਪਣਾ ਮੂੰਹ ਤੇ ਨੱਕ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ, ਸਮਾਜਿਕ ਵਿੱਥ (ਸ਼ੋਸ਼ਲ ਡਿਸਟੈਂਸਿੰਗ) ਬਣਾ ਕੇ ਰੱਖਣੀ ਚਾਹੀਦੀ ਹੈ।
ਕੋਰੋਨਾ ਵਾਇਰਸ ਤੋਂ ਬਚਾਅ ਲਈ ਜੋ ਟੀਕਾਕਰਨ ਕੀਤਾ ਜਾ ਰਿਹਾ ਹੈ ਉਸ ਦੀਆਂ ਦੋ ਖੁਰਾਕਾਂ ਲਗਵਾਉਣੀਆਂ ਬਹੁਤ ਜਰੂਰੀ ਹਨ।
ਉਨ੍ਹਾਂ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਉਣ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਅੱਗੇ ਆ ਕੇ ਆਪ, ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਰਿਸ਼ਤੇਦਾਰਾਂ ਨੂੰ ਇਹ ਵੈਕਸੀਨੇਸ਼ਨ ਲੈਣ ਲਈ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕਿ ਇਸ ਟੀਕਾਕਰਨ ਨਾਲ ਹੀ ਅਸੀਂ ਕੋਵਿਡ ਤੋਂ ਬਚੇ ਰਹਿ ਸਕਦੇ ਹਾਂ।