PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਜੁਰਮ ਦੀ ਦੁਨੀਆਂ ਬਰਨਾਲਾ ਮਾਲਵਾ

ਚੈੱਕ ਡਿਸਆਨਰ  ਕੇਸ ਵਿੱਚ ਮੁਲਜ਼ਮ ਨੂੰ 1 ਸਾਲ ਦੀ ਸਜ਼ਾ ਤੇ ਜ਼ੁਰਮਾਨਾ

Advertisement
Spread Information

ਚੈੱਕ ਡਿਸਆਨਰ  ਕੇਸ ਵਿੱਚ ਮੁਲਜ਼ਮ ਨੂੰ 1 ਸਾਲ ਦੀ ਸਜ਼ਾ ਤੇ ਜ਼ੁਰਮਾਨਾ


ਸੋਨੀ ਪਨੇਸਰ,ਬਰਨਾਲਾ 20 ਦਸੰਬਰ 2021

   ਮਾਨਯੋਗ ਅਦਾਲਤ ਸ਼੍ਰੀ ਵਰਿੰਦਰ ਅਗਰਵਾਲ, ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਵਿੰਦਰ ਕੌਰ ਵਿਧਵਾ ਸੇਤੂ ਖਾਂ ਵਾਸੀ ਸੌਖਾ ਰੋਡ, ਬਰਨਾਲਾ ਦੀ ਅਪੀਲ ਨੂੰ ਖਾਰਜ਼ ਕਰਕੇ ਉਸਨੂੰ ਚੈੱਕ ਦੇ ਕੇਸ ਵਿੱਚ 1 ਸਾਲ ਦੀ ਸਖਤ ਸਜ਼ਾ ਅਤੇ 1,45,000/- ਰੁਪਏ ਹਰਜ਼ਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ। ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10-05-2013 ਨੂੰ ਵਿੰਦਰ ਕੌਰ ਨੇ ਉਸ ਪਾਸੋਂ 60,000/ ਰੁਪਏ ਅਤੇ ਮਿਤੀ 29-01-2014 ਨੂੰ 20,000/- ਰੁਪਏ ਹੋਰ, ਕੁੱਲ 80,000/- ਰੁਪਏ ਕਰਜ਼ ਉਧਾਰ ਹਾਸਲ ਕੀਤੇ ਸਨ। ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਮਿਤੀ 29-09-2016 ਨੂੰ 1,45,000/- ਰੁਪਏ ਦਾ ਚੈੱਕ ਜਾਰੀ ਕਰ ਦਿੱਤਾ, ਜੋ ਖਾਤੇ ਵਿੱਚ ਰਕਮ ਘੱਟ ਹੋਣ ਕਰਕੇ ਚੈੱਕ ਡਿਸਆਨਰ ਹੋ ਗਿਆ। ਜੋ ਉਕਤ ਚੈੱਕ ਦੇ ਡਿਸਆਨਰ ਹੋਣ ਤੇ ਰਾਕੇਸ਼ ਕੁਮਾਰ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਵਿੰਦਰ ਕੌਰ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਸ਼੍ਰੀ ਵਿਜੈ ਸਿੰਘ ਡਡਵਾਲ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਪਾਸ ਦਾਇਰ ਕੀਤੀ ਗਈ। ਜਿਸ ਵਿੱਚ ਮਿਤੀ 09-03-2020 ਨੂੰ ਵਿੰਦਰ ਕੌਰ ਨੂੰ ਮਾਨਯੋਗ ਜੱਜ ਸਾਹਿਬ ਵੱਲੋਂ 1 ਸਾਲ ਦੀ ਸਜ਼ਾ ਅਤੇ 1,45,000/- ਰੁਪਏ ਹਰਜ਼ਾਨਾ ਭਰਨ ਦਾ ਹੁਕਮ ਸੁੰਦਰ ਫਰਮਾਇਆ ਗਿਆ ਸੀ। ਜਿਸਦੀ ਅਪੀਲ ਉਕਤ ਵਿੰਦਰ ਕੌਰ ਨੇ ਮਾਨਯੋਗ ਅਦਾਲਤ ਸ਼੍ਰੀ ਵਰਿੰਦਰ ਅੰਗਰਵਾਲ, ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਪਾਸ ਦਾਇਰ ਕੀਤੀ ਗਈ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਵਿੰਦਰ ਕੌਰ ਨੇ ਖਾਤੇ ਵਿੱਚ ਰਕਮ ਘੱਟ ਹੋਣ ਦੇ ਬਾਵਜੂਦ ਚੈੱਕ ਜਾਰੀ ਕਰਕੇ ਰਾਕੇਸ਼ ਕੁਮਾਰ ਨੂੰ ਚੈੱਕ ਜਾਰੀ ਕਰਕੇ ਜ਼ੁਰਮ ਕੀਤਾ ਹੈ। ਮੁਲਜ਼ਮ ਵਿੰਦਰ ਕੌਰ ਨੂੰ ਉਕਤ ਕੇਸ ਵਿੱਚ 1 ਸਾਲ ਦੀ ਸਜ਼ਾ ਅਤੇ 1,45,000/- ਰੁਪਏ ਹਰਜ਼ਾਨਾ ਭਰਨ ਦਾ ਹੁਕਮ ਸੁਣਾਇਆ ਗਿਆ। ਅਤੇ ਉਸਦੀ ਅਪੀਲ ਖਾਰਜ਼ ਕੀਤੀ ਗਈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!