ਰਿਸ਼ਤਾ ਕੀਤਾ ਤਾਰ-ਤਾਰ, FIR ਹੁੰਦਿਆਂ ਹੀ ਸਹੁਰਾ ਫਰਾਰ
ਹਰਿੰਦਰ ਨਿੱਕਾ , ਬਰਨਾਲਾ 14 ਦਸੰਬਰ 2021
ਬੇਸ਼ੱਕ ਨੂੰਹ- ਸਹੁਰੇ ਦਾ ਰਿਸ਼ਤਾ ,ਪਿਉ ਧੀ ਦੇ ਰਿਸ਼ਤੇ ਤੋਂ ਵੀ ਜਿਆਦਾ ਪਵਿੱਤਰ ਸਮਝਿਆ ਜਾਂਦਾ ਹੈ। ਪਰੰਤੂ ਜਿਲ੍ਹੇ ਦੇ ਥਾਣਾ ਤਪਾ ਅਧੀਨ ਪੈਂਦੇ ਪਿੰਡ ਘੁੰਨਸ ‘ਚ 10 ਦਿਨ ਪਹਿਲਾਂ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਉਦੋਂ , ਨੂੰਹ -ਸਹੁਰੇ ਦੇ ਰਿਸ਼ਤੇ ਨੂੰ ਉਦੋਂ ਕਲੰਕਿਤ ਕਰ ਦਿੱਤਾ, ਜਦੋਂ ਉਸ ਨੇ ਘਰ ‘ਚ ਇਕੱਲੀ ਆਪਣੀ ਨੂੰਹ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ । ਰੌਲਾ ਪਾਉਣ ਤੋਂ ਰੋਕਣ ਲਈ, ਉਹ ਨੂੰਹ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਤੇ ਉੱਤਰ ਆਇਆ । ਸਹੁਰੇ ਦੀ ਕਰਤੂਤ ਤੋਂ ਤੰਗ ਆਈ , ਨੂੰਹ ਆਖਿਰ ਪੁਲਿਸ ਕੋਲ ਪਹੁੰਚ ਗਈ। ਪੁਲਿਸ ਨੇ 10 ਦਿਨ ਬਾਅਦ ਨੂੰਹ ਦੀ ਸ਼ਕਾਇਤ ਪਰ, ਦੋਸ਼ੀ ਦੇ ਖਿਲਾਫ ਕੇਸ ਦਰਜ਼ ਕਰਕੇ, ਉਹਦੀ ਤਲਾਸ਼ ਵਿੱਢ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਕਾਲਪਨਿਕ ਨਾਂ ਹਰਮਨਪ੍ਰੀਤ ਕੌਰ ਨੇ ਦੋਸ਼ ਲਾਇਆ ਕਿ 4 ਨਵੰਬਰ ਨੂੰ ਉਹ ਘਰ ਵਿੱਚ ਇਕੱਲੀ ਸੀ, ਉਸ ਦਿਨ ਮੇਰੀ ਸੱਸ ਹਸਵੀਰ ਕੌਰ ,ਮੇਰਾ ਘਰਵਾਲਾ ਅਤੇ ਮੇਰੀ ਬੇਟੀ ਹਰਗੁਨ ਸਵੇਰੇ 8 ਵਜੇ ਹੀ ਮੇਰੀ ਮਾਸੀ ਸੱਸ ਕੋਲ ਪਿੰਡ ਭੂੰਦੜ ,ਜ਼ਿਲ੍ਹਾ ਬਠਿੰਡਾ ਚਲੇ ਗਏ ਸਨ। ਘਰ ਵਿਚ ਮੈਂ ਅਤੇ ਮੇਰਾ ਸਹੁਰਾ ਭੰਤ ਹਾਜ਼ਰ ਸੀ। ਸਮਾਂ ਕਰੀਬ ਸਵੇਰੇ 9 ਵਜੇ ਦਾ ਹੋਵੇਗਾ। ਮੇਰਾ ਸਹੁਰਾ ਭੰਤ ਸਿੰਘ ਬਦਨੀਤੀ ਨਾਲ ਮੇਰੇ ਕਮਰੇ ਵਿਚ ਆਇਆ। ਜਿਸ ਨੇ ਮੇਰੇ ਨਾਲ ਛੇੜਛਾੜ ਕਰਨ ਦੀ ਨੀਯਤ ਨਾਲ ਆਉਣ ਸਾਰ ਹੀ ਮੇਰੇ ਪਿੱਠ ਤੇ ਧੱਕਾ ਮਾਰਿਆ ਅਤੇ ਮੈਂ ਬੈਡ ਪਤੇ ਮੂਧੇ- ਮੂੰਹ ਡਿੱਗ ਪਈ ਅਤੇ ਮੇਰੇ ਸਹੁਰੇ ਨੇ ਅਸ਼ਲੀਲ ਹਰਕਤਾਂ ਕਰਦੇ ਹੋਏ , ਮੇਰੇ ਮੂੰਹ ਨੂੰ ਟੱਚ ਕੀਤਾ ਅਤੇ ਛਾਤੀਆਂ ਤੇ ਹੱਥ ਫੇਰਨ ਲੱਗ ਪਿਆ । ਮੈਂ ਆਪਣੇ – ਆਪ ਨੂੰ ਆਪਣੇ ਸਹੁਰੇ ਤੋਂ ਛੁਡਵਾਉਣ ਦੀ ਕੋਸ਼ਿਸ਼ ਕਰਦੀ ਰਹੀ ਤਾਂ ਇੰਨ੍ਹੇ ਵਿੱਚ ਹੀ ਬਾਹਰੋਂ ਕਿਸੇ ਵਿਅਕਤੀ ਨੇ ਮੇਰੇ ਸਹੁਰੇ ਨੂੰ ਅਵਾਜ਼ ਮਾਰੀ ਤਾਂ ਮੇਰਾ ਸਹੁਰਾ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਘਰੋਂ ਬਾਹਰ ਨਿਕਲ ਗਿਆ ।
ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਸੁਖਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਕਾਇਤ ਪਰ ਦੋਸ਼ੀ ਭੰਤ ਸਿੰਘ ਖਿਲਾਫ ਥਾਣਾ ਤਪਾ ਵਿਖੇ ਅਧੀਨ ਜੁਰਮ 354 / 506 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਛੇਤੀ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।