ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਲਾਇਆ ਰਿਮਟ ਯੂਨੀਵਰਸਿਟੀ ‘ਚ ਕਿਸਾਨ ਸਿਖਲਾਈ ਕੈਂਪ
ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਕਿਸਾਨਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਅਸ਼ੋਕ ਧੀਮਾਨ , ਫਤਿਹਗੜ੍ਹ ਸਾਹਿਬ, 29 ਅਕਤੂਬਰ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਆਤਮਾ ਸਕੀਮ ਅਧੀਨ ਹਾੜੀ ਦੀਆਂ ਫਸਲਾਂ ਸਬੰਧੀ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਦਾ ਵੀ ਆਯੋਜਨ ਰਿਮਟ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਗਿਆ।
ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦੇਖੀਆਂ ਅਤੇ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ। ਇਸ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਜੋਰਾ ਸਿੰਘ, ਨੇ ਕਿਸਾਨਾਂ ਨੂੰ ਸੰਬੋਧਨ ਫ਼ਤਹਿਗੜ੍ਹ ਸਾਹਿਬ ਦੇ ਕਿਸਾਨ ਅਤੇ ਖੇਤੀਬਾੜੀ ਵਿਭਾਗ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਜਾਂ ਕਿਸਾਨ ਮੇਲੇ ਲਗਾ ਸਕਦੇ ਹਨ।
ਡਾ ਜਸਵਿੰਦਰ ਸਿੰਘ ਖੇਤੀਬਾੜੀ ਅਫਸਰ, ਅਮਲੋਹ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਡਾ ਜਸਵਿੰਦਰ ਸਿੰਘ, ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ ਨੇ ਕਿਸਾਨਾਂ ਨੂੰ ਹਾੜ੍ਹੀ ਦੀਆ ਫਸਲਾਂ ਬਾਰੇ ਤਕਨੀਕ ਜਾਣਕਾਰੀ ਦਿੱਤੀ। ਡਾ ਦਿਲਬਾਗ ਸਿੰਘ, ਜਿਲ੍ਹਾ ਸਿਖਲਾਈ ਅਫਸਰ, ਨੇ ਆਤਮਾ ਸਕੀਮ ਅਧੀਨ ਕੀਤੀਆਂ ਜਾਂਦੀਆਂ ਵੱਖ-ਵੱਖ ਗਤੀਵਿੱਧੀਆਂ ਬਾਰੇ ਦੱਸਿਆ।ਡਾ ਸ਼ਿਵਾ ਭਮਬੋਟਾ, ਸਹਾਇਕ ਪ੍ਰੋਫੈਸਰ, ਕੇ.ਵੀ.ਕੇ ਨੇ ਪਰਾਲੀ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀੇ। ਡਾ ਰੀਤ ਵਰਮਾ ਨੇ ਬੀਜ ਨੂੰ ਸੋਧ ਕੇ ਬੀਜਣ ਲਈ ਕਿਸਾਨਾਂ ਨੂੰ ਪ੍ਰੇਰਿਆ। ਡਾ ਕਿਰਪਾਲ ਸਿੰਘ, ਸਹਾਇਕ ਮਾਰਕੀਟਿੰਗ ਅਫਸਰ ਨੇ ਕਿਸਾਨਾਂ ਨੂੰ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ।
ਡਾ ਜਸਵੰਤ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਹਾਈਡਰੋਲੋਜੀ), ਪੰਜਾਬ ਜੀ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਾਮਿਲ ਹੋਏ। ਸ੍ਰੀ ਰਾਮ ਕ੍ਰਿਸ਼ਨ ਭੱਲਾ, ਪੀ.ਏ, ਮਾਨਯੋਗ ਸ਼ ਰਣਦੀਪ ਸਿੰਘ ਨਾਭਾ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਜੀ ਵੱਲੋਂ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਸੰਬੋਧਨ ਕੀਤਾ।ਡਾ ਹਰਵਿੰਦਰ ਲਾਲ, ਮੁੱਖ ਖੇਤੀਬਾੜੀ ਅਫਸਰ, ਨੇ ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਇਸ ਕੈਂਪ ਵਿੱਚ ਪੁੱਜਣ ਤੇ ਧੰਨਵਾਦ ਕੀਤਾ।ਇਸ ਮੌਕੇ ਡਾ ਕੁਲਦੀਪ ਸਿੰਘ ਸੇਖੋਂ, ਖੇਤੀਬਾੜੀ ਅਫਸਰ, ਡਾ ਗੁਰਪ੍ਰੇਮ ਸਿੰਘ ਬੇਦੀ, ਡਾ ਹਰਮਨਜੀਤ ਸਿੰਘ, ਡਾ ਜਤਿੰਦਰ ਸਿੰਘ, ਡਾ ਦਮਨ ਝਾਂਜੀ, ਡਾ ਇਕਬਾਲਪ੍ਰੀਤ ਸਿੰਘ, ਡਾ ਲਵਪ੍ਰੀਤ ਸਿੰਘ, ਡਾ ਨਵਜੋਤ ਕੌਰ, ਡਾ ਮਨਿੰਦਰ ਸਿੰਘ, ਡਾ ਨਿੱਧੀ ਚੌਧਰੀ, ਸ੍ਰੀ ਜਗਵੀਰ ਸਿੰਘ, ਬਲਵਿੰਦਰ ਸਿੰਘ ਭੱਟੋਂ, ਹੈਪੀ ਸੂਦ, ਜਗਰੂਪ ਸਿੰਘ ਸਲਾਣੀ ਅਤੇ ਬਲਵਿੰਦਰ ਸਿੰਘ ਮਿੰਟੂ ਸ਼ਾਮਲ ਹੋਏ।