ਖਰਚਾ ਅਬਜ਼ਰਵਰ ਸੁਭਾਸ਼ ਚੰਦਰ ਦੀ ਮੌਜੂਦਗੀ ਵਿੱਚ ਧੂਰੀ ਵਿਖੇ ਵਾਹਨਾਂ ਦੀ ਕੀਤੀ ਗਈ ਚੈਕਿੰਗ
ਖਰਚਾ ਅਬਜ਼ਰਵਰ ਸੁਭਾਸ਼ ਚੰਦਰ ਦੀ ਮੌਜੂਦਗੀ ਵਿੱਚ ਧੂਰੀ ਵਿਖੇ ਵਾਹਨਾਂ ਦੀ ਕੀਤੀ ਗਈ ਚੈਕਿੰਗ
- ਬਿਨਾਂ ਮਨਜ਼ੂਰੀ ਪ੍ਰਚਾਰ ਕਰਦੇ ਵਾਹਨਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਖ਼ਰਚਾ ਅਬਜ਼ਰਵਰ
ਪਰਦੀਪ ਕਸਬਾ ,ਧੂਰੀ/ਸੰਗਰੂਰ, 13 ਫ਼ਰਵਰੀ 2022
ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਸ਼੍ਰੀ ਸੁਭਾਸ਼ ਚੰਦਰ (ਆਈ.ਸੀ.ਏ.ਐੱਸ.) ਨੇ ਧੂਰੀ ਵਿਖੇ ਆਪਣੇ ਦੌਰੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਇਸ ਦੌਰਾਨ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਚੋਣ ਪ੍ਰਚਾਰ ਕਰਦੇ ਪਾਏ ਗਏ ਵਾਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ
ਬਿਨਾ ਅਗੇਤੀ ਮਨਜ਼ੂਰੀ ਪ੍ਰਚਾਰ ਕਰਨ ਵਾਲੇ ਵਾਹਨਾਂ ਖਿਲਾਫ਼ ਕਾਰਵਾਈ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
ਸ਼੍ਰੀ ਸੁਭਾਸ਼ ਚੰਦਰ ਨੇ ਇਹ ਵੀ ਦੱਸਿਆ ਕਿ ਬਿਨਾਂ ਮਨਜ਼ੂਰੀ ਤੋਂ ਵਾਹਨਾਂ ’ਤੇ ਚੋਣ ਪ੍ਰਚਾਰ ਨਾਲ ਸਬੰਧਤ ਪੋਸਟਰ, ਝੰਡੇ, ਬੈਨਰ, ਸਟਿੱਕਰ ਆਦਿ ਲਗਾ ਕੇ ਘੁੰਮਣਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਉਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਮੀਦਵਾਰ ਦੇ ਚੋਣ ਖਰਚੇ ਵਿੱਚ ਇਸ ਖਰਚੇ ਨੂੰ ਜੋੜਿਆ ਜਾਵੇਗਾ।