ਕੇਵਲ ਢਿੱਲੋਂ ਬਰਨਾਲਾ ਵਿੱਚੋਂ ਟਿਕਟ ਕੱਟਣ ਦੇ ਬਾਵਜੂਦ ਆਪਣੇ ਸਾਥੀਆਂ ਦੇ ਦੁੱਖ ਸੁੱਖ ‘ਚ ਸ਼ਾਮਲ
ਕੇਵਲ ਢਿੱਲੋਂ ਬਰਨਾਲਾ ਵਿੱਚੋਂ ਟਿਕਟ ਕੱਟਣ ਦੇ ਬਾਵਜੂਦ ਆਪਣੇ ਸਾਥੀਆਂ ਦੇ ਦੁੱਖ ਸੁੱਖ ‘ਚ ਸ਼ਾਮਲ
ਸੋਨੀ ਪਨੇਸਰ,ਬਰਨਾਲਾ,9 ਫਰਵਰੀ 2022
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਲਗਾਤਾਰ ਆਪਣੇ ਬਰਨਾਲਾ ਹਲਕੇ ਦੇ ਲੋਕਾਂ ਵਿੱਚ ਵਿਚਰ ਰਹੇ ਹਨ। ਭਾਵੇਂ ਕਾਂਗਰਸ ਪਾਰਟੀ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਨਹੀਂ ਦਿੱਤੀ ਗਈ, ਪਰ ਇਸਦੇ ਬਾਵਜੂਦ ਉਹ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਆਪਣੇ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਜਾ ਰਹੇ ਹਨ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਹੁਤੇ ਨੇਤਾ ਸਿਰਫ਼ ਵੋਟਾਂ ਖ਼ਾਤਰ ਹੀ ਲੋਕਾਂ ਨਾਲ ਰਾਬਤਾ ਰੱਖਦੇ ਹਨ। ਪ੍ਰੰਤੂ ਕੇਵਲ ਢਿੱਲੋਂ ਦਾ ਆਪਣੇ ਹਲਕੇ ਦੇ ਲੋਕਾਂ ਨਾਲ ਗੂੜਾ ਪਿਆਰ ਬਣਿਆ ਹੋਇਆ ਹੈ। ਭਾਂਵੇਂ ਵਿਰੋਧੀ ਇਹ ਅਫ਼ਵਾਹ ਫ਼ੈਲਾਉਂਦੇ ਆ ਰਹੇ ਹਨ ਕਿ ਕੇਵਲ ਸਿੰਘ ਢਿੱਲੋਂ ਹੁਣ ਚੰਡੀਗੜ੍ਹ ਜਾ ਕੇ ਰਹਿਣ ਲੱਗ ਜਾਣਗੇ ਅਤੇ ਬਰਨਾਲਾ ਨਹੀਂ ਆਉਣਗੇ। ਪ੍ਰੰਤੂ ਇਸਦੇ ਉਲਟ ਕੇਵਲ ਢਿੱਲੋਂ ਆਪਣੇ ਸਾਥੀਆਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਤਹਿਤ ਹੀ ਉਹਨਾਂ ਵਲੋਂ ਪਿੰਡ ਭੂਰੇ ਵਿਖੇ ਆਪਣੇ ਸਾਥੀ ਦੇ ਸੋਗ ਸਮਾਗਮ ਵਿੱਚ ਹਾਜ਼ਰੀ ਲਗਵਾਈ। ਪਿੰਡ ਦੇ ਨਛੱਤਰ ਸਿੰਘ ਸਿੱਧੂ ਸਾਬਕਾ ਮੈਨੇਜਰ ਐਫ਼ਸੀਆਈ ਦੀ ਅੰਤਿਮ ਅਰਦਾਸ ਮੌਕੇ ਪਹੁੰਚ ਕੇ ਕੇਵਲ ਢਿੱਲੋਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਹਰਸ਼ਰਨ ਸਿੰਘ ਸਿੱਧੂ, ਕਨਵਰਇੰਦਰ ਸਿੰਘ ਢਿੱਲੋਂ, ਸਰਪੰਚ ਗੁਰਜੀਤ ਸਿੰਘ, ਪਿਆਰਾ ਸਿੰਘ ਭੂਰੇ, ਅਮਨਦੀਪ ਸਿੰਘ, ਰਣਜੀਤ ਸਿੰਘ ਜੀਤੂ ਤੋਂ ਇਲਾਵਾ ਗਿਣਤੀ ਵਿੱਚ ਲੋਕ ਹਾਜ਼ਰ ਸਨ।