ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ਕੌਂਸਲਰ ਸ਼ੰਮੀ ਡੈਂਟਰ ਪੀ.ਐਲ.ਸੀ.ਵਿੱਚ ਹੋਏ ਸ਼ਾਮਲ
ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ਕੌਂਸਲਰ ਸ਼ੰਮੀ ਡੈਂਟਰ ਪੀ.ਐਲ.ਸੀ.ਵਿੱਚ ਹੋਏ ਸ਼ਾਮਲ
- ਬੀਬਾ ਜੈ ਇੰਦਰ ਸਮੇਤ ਹੋਰ ਆਗੂਆਂ ਨੇ ਕੀਤਾ ਨਿੱਘਾ ਸਵਾਗਤ
ਰਿਚਾ ਨਾਗਪਾਲ,ਪਟਿਆਲਾ, 4 ਫਰਵਰੀ 2022
ਵਿਧਾਨ ਸਭਾ ਚੋਣਾਂ ਵਿੱਚ ਅੱਜ ਪਟਿਆਲਾ ਸ਼ਹਿਰੀ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਵਾਰਡ ਨੰਬਰ 36 ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਸ਼ੰਮੀ ਡੈਂਟਰ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਬਾ ਜੈ ਇੰਦਰ ਕੌਰ, ਸੀਨੀਅਰ ਆਗੂ ਕੇ. ਕੇ. ਸ਼ਰਮਾ, ਅਨਿਲ ਮੰਗਲਾ ਅਤੇ ਸੋਨੂੰ ਸੰਗਰ ਦੀ ਅਗਵਾਈ ਹੇਠ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਜੈ ਇੰਦਰ ਕੌਰ ਸਮੇਤ ਹੋਰ ਆਗੂਆਂ ਨੇ ਸ਼ੰਮੀ ਡੈਂਟਰ ਅਤੇ ਉਨ੍ਹਾਂ ਦੀ ਟੀਮ ਦਾ ਪੀ.ਐਲ.ਸੀ. ਵਿੱਚ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲੇਗਾ, ਜਿਸਦਾ ਪੀ. ਐਲ. ਸੀ. ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਸ਼ੰਮੀ ਡੈਂਟਰ ਨੇ ਕਿਹਾ ਕਿ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ ਜੀ ਅਤੇ ਬੀਬਾ ਜੈ ਇੰਦਰ ਕੌਰ ਨਾਲ ਪਰਿਵਾਰਕ ਰਿਸ਼ਤਾ ਹੈ ਅਤੇ ਉਨ੍ਹਾਂ ਆਪਣੇ ਦਿੱਲ ਦੀ ਆਵਾਜ਼ ਸੁਣਕੇ ਇਹ ਅਹਿਮ ਫੈਸਲਾ ਲਿਆ ਹੈ, ਜਿਸ ਉਪਰੰਤ ਉਹ ਅੱਜ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨਗੇ ਅਤੇ ਅਮਰਿੰਦਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜੇਤੂ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਵਿਜੈ ਗਿੱਲ ਪ੍ਰਧਾਨ ਸ਼ਿਵ ਮੰਦਰ, ਵਿੱਕੀ ਮੱਟੂ, ਖੁਸ਼ਵਿੰਦਰ ਸਿੰਘ, ਦਿਨੇਸ਼ ਕੁਮਾਰ, ਗੋਲਡੀ, ਸ਼ਿਬੂ ਗਿੱਲ, ਪਰਮਿੰਦਰ ਸਿੱਧੂ, ਲੱਕੀ ਸਿੱਧੂ, ਮਨਮੋਹਨ ਸਿੱਧੂ, ਕਾਲਾ, ਅਸ਼ੋਕ ਗਿੱਲ ਅਤੇ ਰਾਕੇਸ਼ ਕੁਮਾਰ ਹਾਜ਼ਰ ਸਨ।