ਕਾਂਗਰਸ ਦੇ ਵਾਇਸ ਚੇਅਰਮੈਨ ਨੇ ਪਾਰਟੀ ਛੱਡ ਫੜਿਆ ਪੀ.ਅੱਲ. ਸੀ ਦਾ ਪੱਲਾ
ਕਾਂਗਰਸ ਦੇ ਵਾਇਸ ਚੇਅਰਮੈਨ ਨੇ ਪਾਰਟੀ ਛੱਡ ਫੜਿਆ ਪੀ.ਅੱਲ. ਸੀ ਦਾ ਪੱਲਾ
- ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਜਰਨਲ ਸਕੱਤਰ ਦਾ ਅਹੁਦਾ ਦੇ ਕੇ ਨਿਵਾਜ਼ਿਆ
ਰਿਚਾ ਨਾਗਪਾਲ,ਪਟਿਆਲਾ ,29 ਜਨਵਰੀ:2022
ਪੰਜਾਬ ਕਾਂਗਰਸ ਹਿਊਮਨ ਰਾਈਟਸ ਸੈੱਲ ਦੇ ਵਾਇਸ ਚੇਅਰਮੈਨ ਰਾਮ ਕੁਮਾਰ ਸਿੰਗਲਾ ਅੱਜ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜਾਬ ਦੇ ਜਰਨਲ ਸਕੱਤਰ ਦਾ ਅਹੁਦਾ ਦੇ ਕੇ ਨਿਵਾਜ਼ਿਆ ਗਿਆ। ਨਿਯੁਕਤੀ ਪੱਤਰ ਦੇਣ ਦੀ ਰਸਮ ਮੋਤੀ ਬਾਗ਼ ਮਹਲ ਵਿਖੇ ਬੀਬਾ ਜੈ ਇੰਦਰ ਕੌਰ ਪੀ. ਅੱਲ. ਸੀ ਦੇ ਪ੍ਰਧਾਨ ਕੇ. ਕੇ ਮਲਹੋਤਰਾ ਸਮੇਤ ਹੋਰ ਆਗੂਆਂ ਨੇ ਅਦਾ ਕੀਤੀ। ਇਸ ਮੌਕੇ ਰਾਮ ਸਿੰਗਲਾ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਵਿੱਚ ਵੱਖ- ਵੱਖ ਅਹੁਦਿਆਂ ਤੇ ਬਿਰਾਜਮਾਨ ਰਹੇ ਹਨ। ਪਰ ਮੌਜੂਦਾ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਅਹਿਮ ਫ਼ੈਸਲਾ ਲੈ ਕੇ ਪੀ. ਐਲ. ਸੀ ਜੁਆਇੰਨ ਕੀਤੀ ਹੈ ਅਤੇ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪਟਿਆਲਾ ਸ਼ਹਿਰ ਦੇ ਵੱਖ – ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਕਰਨਗੇ ਅਤੇ ਪਟਿਆਲਾ ਵਿਧਾਨ ਸਭਾ ਹਲਕਾ ਤੋਂ ਅਮਰਿੰਦਰ ਸਿੰਘ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਭੀਮ ਸਿੰਘ, ਰਕੇਸ਼ ਯਾਦਵ ਅਤੇ ਹੋਰ ਮੈਂਬਰ ਮੌਕੇ ਤੇ ਹਾਜਰ ਸਨ।