ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਲੁਧਿਆਣਾ ਪਹੁੰਚੇ ਮਹਿਲਾ ਕਾਂਗਰਸ ਪ੍ਰਧਾਨ ਸੋਢੀ
ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਲੁਧਿਆਣਾ ਪਹੁੰਚੇ ਮਹਿਲਾ ਕਾਂਗਰਸ ਪ੍ਰਧਾਨ ਸੋਢੀ
- ਕਿਹਾ : ਕਾਂਗਰਸ ਦੀ ਜਿੱਤ ਹੈ ਪੱਕੀ , ਵਿਰੋਧੀ ਪਾਰਟੀਆਂ ਹਾਰ ਲਈ ਰਹਿਣ ਤਿਆਰ
ਦਵਿੰਦਰ ਡੀ.ਕੇ, ਲੁਧਿਆਣਾ,11 ਫ਼ਰਵਰੀ 2022
20 ਫਰਵਰੀ ਨੂੰ ਪੂਰੇ ਪੰਜਾਬ ਭਰ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਪੰਜਾਬ ਵਿਚਲੀਆਂ ਮਹਿਲਾਵਾਂ ਪੂਰੇ ਜੋਸ਼ ਦੇ ਨਾਲ ਮੈਦਾਨ ਵਿੱਚ ਉੱਤਰੀਆਂ ਹੋਈਆਂ ਹਨ । ਇਸੇ ਜੋਸ਼ ਸਦਕਾ ਮਾਰਚ ਦੇ ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ । ਕਾਂਗਰਸ ਦੀ ਜਿੱਤ ਪੱਕੀ ਹੈ ਅਤੇ ਵਿਰੋਧੀ ਪਾਰਟੀਆਂ ਆਪਣੀ ਹਾਰ ਦੇ ਲਈ ਤਿਆਰ ਰਹਿਣ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਲੁਧਿਆਣਾ ਵਿਖੇ ਠਾਠਾਂ ਮਾਰਦੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ ।
ਦੱਸਣਾ ਬਣਦਾ ਹੈ ਕਿ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਲਗਾਤਾਰ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਦੌਰੇ ਕਰਕੇ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕੀਤਾ ਹੋਇਆ ਹੈ । ਇਸੇ ਲੜੀ ਦੇ ਤਹਿਤ ਅੱਜ ਬਲਵੀਰ ਰਾਣੀ ਸੋਢੀ ਲੁਧਿਆਣਾ ਵਿਖੇ ਸੈਂਟਰਲ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਸੁਰਿੰਦਰ ਡਾਬਰ ,ਉੱਤਰੀ ਲੁਧਿਆਣਾ ਤੋਂ ਰਾਕੇਸ਼ ਪਾਂਡੇ ਅਤੇ ਦੱਖਣੀ ਲੁਧਿਆਣਾ ਤੋਂ ਇਸ਼ਵਰਜੋਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ।
ਇਸ ਮੌਕੇ ਮਹਿਲਾ ਪ੍ਰਧਾਨ ਸੋਢੀ ਨੇ ਠਾਠਾਂ ਮਾਰਦੇ ਇਕੱਠ ਦੇ ਵਿੱਚ ਮਹਿਲਾਵਾਂ ਦੇ ਅੰਦਰ ਜੋਸ਼ ਭਰਿਆ ਅਤੇ ਕਾਂਗਰਸ ਦੀ ਸਰਕਾਰ ਲਿਆਉਣ ਦਾ ਸੱਦਾ ਦਿੱਤਾ । ਮੈਡਮ ਸੋਢੀ ਦੇ ਜ਼ਬਰਦਸਤ ਭਾਸ਼ਨ ਦੌਰਾਨ ਮਹਿਲਾਵਾਂ ਦੇ ਅੰਦਰਲਾ ਜੋਸ਼ ਸਪੱਸ਼ਟ ਦਿਖਾਈ ਦੇ ਰਿਹਾ ਸੀ । ਇਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਸੋਢੀ ਦੇ ਨਾਲ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਉਪ ਪ੍ਰਧਾਨ ਲੀਨਾ ਟਪਾਰੀਆ ਅਤੇ ਹੋਰ ਕਾਂਗਰਸੀ ਮਹਿਲਾਵਾਂ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।