PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਲੋਕਾਈ ਦਾ ਗੁੱਸਾ  ਨਿੱਕਲਿਆ ਸੜਕਾਂ’ਤੇ

Advertisement
Spread Information

ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੁਲਵਾਉਣ ਲਈ ਲੋਕਾਈ ਦਾ ਗੁੱਸਾ  ਨਿੱਕਲਿਆ ਸੜਕਾਂ’ਤੇ

  • ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਸਾਰੀਆਂ ਮੁੱਖ ਸੜਕਾਂ 12 ਵਜੇ ਤੋਂ 2 ਵਜੇ ਤੱਕ ਮੁਕੰਮਲ ਜਾਮ ਰਹੀਆਂ

ਰਵੀ ਸੈਣ,ਬਰਨਾਲਾ,7 ਫਰਵਰੀ 2022
ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਪਹਿਲਕਦਮੀ ਤੇ ਚਲਦਿਆਂ ਅਧਿਆਪਕ ਜਥੇਬੰਦੀਆਂ, ਵਿਦਿਆਰਥੀਆਂ, ਮਾਪਿਆਂ, ਸਕੂਲ ਪ੍ਰਬੰਧਕਾਂ, ਆਮ ਲੋਕਾਂ ਦੇ ਸੰਘਰਸ਼ ਦੇ ਦਬਾਅ ਅੱਗੇ ਝੁਕਦਿਆਂ ਭਾਵੇਂ ਪੰਜਾਬ ਸਰਕਾਰ ਨੇ ਕਰੋਨਾ ਦੀ ਆੜ ਹੇਠ ਬੰਦ ਕੀਤੇ 7 ਫਰਬਰੀ ਤੋਂ 6 ਵੀਂ ਕਲਾਸ ਤੋਂ ਅੱਗੇ ਸਕੂਲ/ਕਾਲਜ ਖੋਹਲਣ ਦਾ ਫ਼ੈਸਲਾ ਕਰ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਪਹਿਲੀ ਜਮਾਤ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਹਲਣ ਲਈ ਸੰਘਰਸ਼ ਕਰ ਰਹੀਆਂ ਹਨ। ਇਸ ਲਈ ਅੱਜ ਬਰਨਾਲਾ ਜਿਲ੍ਹੇ ਅੰਦਰ 12 ਵਜੇ ਤੋਂ 2 ਵਜੇ ਤੱਕ ( ਮਹਿਲਕਲਾਂ,ਟੱਲੇਵਾਲ,ਸੰਘੇੜਾ,ਚੀਮਾ ਟੋਲ ਪਲਾਜ਼ਾ,ਭਦੌੜ,ਤਪਾ, ਧੌਲਾ, ਰੂੜੇਕੇ ਕਲਾਂ,ਧਨੌਲਾ ,ਹੰਢਿਆਇਆ ਆਦਿ) ਸੜਕਾਂ ਜਾਮ ਕੀਤੀਆਂ ਗਈਆਂ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਪ੍ਰਬੰਧਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਗੂਆਂ ਸਰਵਸ਼ ਬਲਵੰਤ ਉੱਪਲੀ,ਦਰਸ਼ਨ ਉੱਗੋਕੇ,ਮਲਕੀਤ ਈਨਾ,ਜਗਸੀਰ ਸਿੰਘ ਸੀਰਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੀਤ ਸੁਖਪੁਰਾ,ਨਰਾਇਣ ਦੱਤ, ਸਾਹਿਬ ਸਿੰਘ ਬਡਬਰ, ਦਰਸ਼ਨ ਸਿੰਘ ਮਹਿਤਾ ਆਦਿ ਆਗੂਆਂ ਕਿਹਾ ਕਿ ਸਾਂਝੇ ਸੰਘਰਸ਼ ਨੇ ਹੀ ਸਰਕਾਰ ਨੂੰ ਆਪਣਾ ਵਿਦਿਆਰਥੀ ਵਿਰੋਧੀ  ਵਿਰੋਧੀ ਫੈਸਲਾ ਬਦਲਣ ਲਈ ਮਜ਼ਬੂਰ ਕੀਤਾ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ (ਮਹਿਲਕਲਾਂ,ਟੱਲੇਵਾਲ,ਸੰਘੇੜਾ,ਚੀਮਾ ਟੋਲ ਪਲਾਜ਼ਾ,ਭਦੌੜ,ਤਪਾ, ਧੌਲਾ, ਰੂੜੇਕੇ ਕਲਾਂ,ਧਨੌਲਾ ਆਦਿ)ਥਾਂ ਥਾਂ ਸੜਕ 12 ਵਜੇ ਤੋਂ 2 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ ਹਨ। ਇਸ ਸੜਕਾਂ ਜਾਮ ਦੇ ਸੱਦੇ ਨੂੰ ਪਿੰਡਾਂ ਵਿੱਚੋਂ ਵਿਸ਼ਾਲ ਹੁੰਗਾਰਾ ਮਿਲਿਆ ਹੈ। ਇਸ ਲਈ ਇਹ ਨਾਂ ਸਮਝੋ ਕਿ 6 ਵੀਂ ਜਮਾਤ ਤੋਂ ਕਲਾਸਾਂ ਸ਼ੁਰੂ ਹੋ ਗਈਆਂ ਹਨ, ਆਪਣੀ ਸਭ ਦੀ ਸਾਂਝੀ ਮੰਗ ਪਹਿਲੀ ਜਮਾਤ ਤੋਂ ਸਕੂਲ ਖੋਹਲਣ ਦੀ ਹੈ। ਕਿਉਂਕਿ ਕਿ ਸਰਕਾਰ ਸਭਨਾਂ ਦੇ ਬੁਨਿਆਦੀ ਅਧਿਕਾਰ ਸਿੱਖਿਆ ਨੂੰ ਕਰੋਨਾ ਦੀ ਆੜ ਹੇਠ ਬੰਦ ਕਰਕੇ ਲੰਬੇ ਸਮੇਂ ਲਈ ਸਕੂਲੀ ਸਿੱਖਿਆ ਪ੍ਰਬੰਧਕ ਦਾ ਭੋਗ ਪਾਉਣ ਦੀ ਤਾਕ ਵਿੱਚ ਹੈ।ਨਵੀਂ ਵਿੱਦਿਆ ਨੀਤੀ 2020 ਨਾਲ ਜੋੜਕੇ ਹਕੂਮਤ ਦੇ ਇਸ ਲੋਕ ਵਿਰੋਧੀ ਫੈਸਲੇ ਨੂੰ ਵੇਖਣਾ ਚਾਹੀਦਾ ਹੈ। ਆਗੂਆਂ ਜਗਰਾਜ ਹਰਦਾਸਪੁਰਾ, ਅਮਨਦੀਪ ਰਾਏਸਰ,ਪਰਮਿੰਦਰ ਹੰਢਿਆਇਆ,ਬਾਬੂ ਸਿੰਘ ਖੁੱਡੀਕਲਾਂ,ਭੋਲਾ ਸਿੰਘ ਛੰਨਾਂ,ਕੁਲਵੰਤ ਸਿੰਘ ਭਦੌੜ,ਹਰਮੰਡਲ ਸਿੰਘ ਜੋਧਪੁਰ, ਸੰਪੂਰਨ ਸਿੰਘ ਚੂੰਘਾਂ,ਗੁਰਧਿਆਨ ਸਿੰਘ ਸਹਿਜੜਾ,ਨਿਰਮਲ ਸਿੰਘ ਖੁੱਡੀਕਲਾਂ, ਊਧਮ ਸਿੰਘ ਜੋਧਪੁਰ,ਬਲਵਿੰਦਰ ਕੌਰ, ਅਮਰਜੀਤ ਕੌਰ ਨੇ ਗੁਜਾਰਿਸ਼ ਕੀਤੀ ਕਿ ਜਿਸ ਤਰ੍ਹਾਂ ਅੱਜ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੇ ਅੱਜ ਦੇ ਪਰੋਗਰਾਮਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਹੈ । ਅਜਿਹੀ ਲਗਾਤਾਰਤਾ ਬਣਾਏ ਰੱਖਣ ਨਾਲ ਹੀ ਆਉਣ ਵਾਲੇ ਸਮੇਂ ਲਈ ਵਿਸ਼ਾਲ ਏਕਾ ਬਰਕਰਾਰ ਰਹਿ ਸਕੇਗਾ। ਕਿਉਂਕਿ ਕਿ ਸਾਡੀ ਅਸਲ ਲੜਾਈ ਤਾਂ ਹਰ ਬੱਚੇ ਨੂੰ ਪਹਿਲੀ ਤੋਂ ਲੈਕੇ ਪੀਜੀ ਤੱਕ ਮੁਫ਼ਤ ਅਤੇ ਮਿਆਰੀ ਸਿੱਖਿਆ ਹਾਸਲ ਕਰਨ ਦੀ ਹੈ। ਬੁਲਾਰਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਾਰੇ ਸਕੂਲ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ। ਅਗਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਜਲਦ ਅਗਲਾ ਸੰਘਰਸ਼ ਸੱਦਾ ਦੇਵੇਗਾ।

Spread Information
Advertisement
Advertisement

LEAVE A RESPONSE

Your email address will not be published. Required fields are marked *

PANJAB TODAY

ਆਉਣ ਜਾਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਵੋਟਾਂ ਸਬੰਧੀ ਸਜਾਇਆ ਚੌਂਕ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 15 ਫਰਵਰੀ 2022 ਵੋਟਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਵੀਪ ਮੁਹਿੰਮ ਤਹਿਤ ਜਿਥੇ ਲੋਕਾਂ ਤੇ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਜਾਰੀ ਹਨ ਜਿਸ ਵਿਚ ਨੁਕੜ ਨਾਟਕ ਕਰਵਾਏ ਜਾ ਰਹੇ ਹਨ ਅਤੇ ਵੋਟਾਂ ਪਾਉਣ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕੀਤਾ। ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕ ਗਤੀਵਿਧੀਆਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਇਕ ਚੌਂਕ ਸਜਾਇਆ ਗਿਆ ਜ਼ੋ ਕਿ ਵੋਟਾਂ ਦੀ ਮਹੱਤਤਾ ਬਾਰੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਵੋਟਾਂ ਪਾਉਣ ਬਾਰੇ ਪ੍ਰੇਰਿਤ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਪੂਰੇ ਚੋਣ ਅਮਲੇ ਦਾ ਉਦੇਸ਼ 20 ਫਰਵਰੀ ਨੂੰ ਆਗਾਮੀ ਚੋਣਾਂ ਨੂੰ ਹਰੇਕ ਯੋਗ ਵਿਅਕਤੀ ਵੋਟ ਪਾਏ ਜਿਸ ਤਹਿਤ ਇਹ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੌਂਕ ਸਜਾਉਣ ਦਾ ਮੰਤਵ ਆਉਣ-ਜਾਣ ਵਾਲਾ ਹਰੇਕ ਵਿਅਕਤੀ ਇਸ ਨੂੰ ਦੇਖੇ ਅਤੇ ਯਾਦ ਰੱਖੇ ਕਿ ਅਸੀਂ 20 ਫਰਵਰੀ ਨੂੰ ਸਾਰੇ ਕੰਮ-ਕਾਜ ਛੱਡ ਕੇ ਆਪਣੇ ਵੋਟ ਦੀ ਵਰਤੋਂ ਲਾਜ਼ਮੀ ਕਰਨੀ ਹੈ। ਉਨ੍ਹਾਂ ਕਿਹਾ ਕਿ ਇਕ-ਇਕ ਵੋਟ ਕੀਮਤੀ ਹੈ ਅਤੇ ਵੋਟ ਪਾਉਣ ਨਾਲ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜਬੂਤ ਕਰਦੇ ਹਾਂ ਤੇ ਆਪਣੀ ਪਸੰਦ ਦੀ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਜਾਇਆ ਗਿਆ ਤੰਬੂ ਆਪਣੀ ਵੋਟ ਆਪਣੀ ਤਾਕਤ ਦੇ ਅਧਿਕਾਰ ਨੂੰ ਦਰਸ਼ਾਉਂਦਾ ਹੈ ਕਿ ਸਾਨੂੰ ਬਿਨਾਂ ਕਿਸੇ ਡਰ, ਭੈਅ, ਲਾਲਚ ਦੇ ਨਿਰਪੱਖ ਹੋ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

error: Content is protected !!