ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਸਮਰਪਿਤ ਕਵੀ ਦਰਬਾਰ ਲਗਾਇਆ ਗਿਆ
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਸਮਰਪਿਤ ਕਵੀ ਦਰਬਾਰ ਲਗਾਇਆ ਗਿਆ
ਸੋਨੀ ਪਨੇਸਰ,ਬਰਨਾਲਾ,21 ਫ਼ਰਵਰੀ 2022
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਸਮਰਪਿਤ ਕਵੀ ਦਰਬਾਰ ਐਸ.ਐਸ.ਡੀ ਕਾਲਜ ਵਿਖੇ ਕਰਵਾਇਆ ਗਿਆ ।ਕਵੀ ਦਰਬਾਰ ਵਿਚ ਵੱਖ ਵੱਖ ਪਹੁੰਚੀਆਂ ਸ਼ਖ਼ਸੀਅਤਾਂ ਦੁਆਰਾ ਕਵਿਤਾਵਾਂ,ਗੀਤ ਗ਼ਜ਼ਲਾਂ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਸੁਹਿਦਰਤਾ ਬਾਰੇ ਚਰਚਾ ਕੀਤੀ।ਐਸ ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ਨੇ ਅੰਤਰਰਾਸ਼ਟਰੀ ਪੰਜਾਬੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਚਿੰਤਾ ਜ਼ਾਹਰ ਕੀਤੀ ।ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਪੰਜਾਬੀ ਭਾਸ਼ਾ ਸਾ ਸਾਡੀ ਮਾਂ ਦੀ ਕੁੱਖ ਵਿੱਚੋਂ ਹੀ ਮਿਲਦੀ ਹੈ ਸਾ ਸਿੱਖਣ ਦੀ ਲੋੜ ਨਹੀਂ ਪੈਂਦੀ ਇਸ ਲਈ ਸਾ ਪੰਜਾਬੀ ਮਾਂ ਬੋਲੀ ਦੇ ਰਖਵਾਲੇ ਬਣ ਕੀ ਇਸ ਬੁਲੰਦੀਆਂ ਤੇ ਲਿਜਾਣਾ ਚਾਹੀਦਾ ਹੈ ।ਐਸ ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਵਿਦਿਆਰਥੀਆਂ ਸੰਬੋਧਨ ਕਰਦੇ ਹੋਏ ਦੱਸਿਆ ਮਾਣ ਹੈ ਪੰਜਾਬੀ ਹੋਣ ਤੇ ਪੰਜਾਬੀਆਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ।ਸਾਡੇ ਗੁਰੂਆਂ ,ਸੂਫ਼ੀ ਕਵੀਆਂ ਨੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚਿਆ ਹੈ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਨੇ ਦੱਸਿਆ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਸਾ ਪੰਜਾਬੀ ਵਿਚ ਪੜ੍ਹਨਾ ਲਿਖਣਾ ਬੋਲਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਅਸੀਂ ਆਪਣੇ ਜ਼ਿਹਨ ਦੇ ਵਿੱਚ ਰੱਖੀਏ ।ਸਾ ਪੰਜਾਬੀ ਬੋਲਣ ਤੇ ਮਾਣ ਹੋਣਾ ਚਾਹੀਦਾ ਹੈ ਪੰਜਾਬੀ ਭਾਈਚਾਰਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਾਪਤੀਆਂ ਪ੍ਰਾਪਤ ਕਰ ਰਿਹਾ ਹੈ ਨਾਲ ਨਾਲ ਪੰਜਾਬੀ ਭਾਸ਼ਾ ਵੀ ਕੌਮਾਂਤਰੀ ਪੱਧਰ ਦੇ ਉੱਤੇ ਲਿਜਾਇਆ ਗਿਆ । ਕਾਲਜ ਦੇ ਪ੍ਰਿੰਸੀਪਲ ਲਾਲ ਸਿੰਘ ਜੀ ਨੇ ਦੱਸਿਆ ਪੰਜਾਬੀ ਭਾਸ਼ਾ ਸਾਡੀ ਜਿੰਦ ਜਾਨ
ਹੈ ਅਸੀਂ ਆਪਣੀ ਮਾਂ ਬੋਲੀ ਤੋਂ ਮੁਨਕਰ ਨਹੀਂ ਹੋ ਸਕਦੇ ਸਾ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾ ਪੰਜਾਬੀ ਬੋਲਦੇ ਹੋਏ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬੀ ਹਾਂ ਪੰਜਾਬੀ ਬੋਲਦੇ ਹਾਂ ।ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਵਿਚ ਪੜ੍ਹੋ ਪੰਜਾਬੀ ਬੋਲੋ ਪੰਜਾਬੀ ਲਿਖੋ ਤਾਂ ਜੋ ਪੰਜਾਬੀ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲਿਜਾ ਸਕੀਏ ।ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਅਸੀਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਉਪਰ ਪੰਜਾਬੀ ਭਾਸ਼ਾ ਵਿਚ ਸਰਚ ਕਰੀਏ ਤਾਂ ਜੋ ਪੰਜਾਬੀ ਭਾਸ਼ਾ ਪ੍ਰਫੁੱਲਤ ਹੋ ਸਕੇ ।ਇਸ ਮੌਕੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ (ਡਾ.).ਬਿਕਰਮਜੀਤ ਸਿੰਘ ਪੁਰਬਾ ਨੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਮੁਬਾਰਕਾਂ ਦਿ’ਤੀਆਂ ਅਤੇ ਦੱਸਿਆ ਕਿ ਪੰਜਾਬੀਆਂ ਨੇ ਬੇਗਾਨੀ ਧਰਤੀ ਉੱਪਰ ਵੀ ਪੈਰ ਧਰਿਆ ਹੈ ਵਿਸ਼ਵ ਦੇ ਸੱਤ ਮਹਾਂਦੀਪ ਉ’ਪਰ ਪੰਜਾਬੀ ਮੌਜੂਦ ਹਨ।ਵਿਦੇਸ਼ਾਂ ਵਿਵਿੱਚ ਪੰਜਾਬੀ ਬੋਲਿਆ ਜਾਂਦਾ ਹੈ ਅਤੇ ਆਪਣੇ ਬ’ਚਿਆਂ ਨੂੰ ਵੀ ਬੇਗਾਨੀ ਧਰਤੀ ਉ’ਪਰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਫਿਕਰਮੰਦ ਹਨ। ਪੰਜਾਬੀਆਂ ਦੁਆਰਾ ਅੰਤਰਰਾਸ਼ਟਰੀ ਪੱਧਰ ਉੱਪਰ ਪੰਜਾਬੀ ਕੌਮੀਅਤ ਦਾ ਨਾਂਅ ਰੌਸ਼ਨ ਕੀਤਾ ਹੈ ਹੋਰ ਤਾਂ ਹੋਰ ਪੰਜਾਬੀ ਭਾਈਚਾਰੇ ਦੇ ਲੋਕ ਵੱਖ ਵੱਖ ਮੁਲਕਾਂ ਵਿੱਚ ਚੰਗੇ ਅਹੁਦਿਆਂ ਉਪਰ ਵੀ ਬਿਰਾਜਮਾਨ ਹਨ।ਜਿਸ ਵਿੱਚ ਭਾਸ਼ਾ ਵਿਭਾਗ ਬਰਨਾਲਾ ਦੇ ਖੋਜ ਅਫ਼ਸਰ ਬਿੰਦਰ ਖੁੱਡੀ ਕਲਾਂ ਦੁਆਰਾ ਵੀ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਵਿਚਾਰ ਖੁੱਲ੍ਹ ਕੇ ਵਿਦਿਆਰਥੀਆਂ ਦੇ ਰੂਬਰੂ ਕੀਤੇ।ਸੁਖਵਿੰਦਰ ਗੁਰਮਾ ਜੀ , ਜੋਗਿੰਦਰ ਨਿਰਾਲਾ ਜੀ,ਰਾਮ ਸਰੂਪ ਸ਼ਰਮਾ ਜੀ ਸੰਪੂਰਨ ਟੱਲੇਵਾਲੀਆ,ਤਜਿੰਦਰ ਚੰਡੋਕ,ਉੱਘੇ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ,ਪਰਮਜੀਤ ਸਿੰਘ ਮਾਨ ,ਜਗੀਰ ਸਿੰਘ ਜਗਤਾਰ, ਜਗਸੀਰ ਸਿੰਘ ਸੰਧੂ ,ਭੋਲਾ ਸਿੰਘ ਸੰਘੇੜਾ, ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਲਾਲ ਸਿੰਘ ,ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਨ,ਵਾਈਸ ਪ੍ਰਿੰਸੀਪਲ ਪ੍ਰੋ ਸੁਨੀਤਾ ਗੋਇਲ,ਕਾਲਜ ਦੇ ਡੀਨ ਨੀਰਜ ਸ਼ਰਮਾ ਕੋ ਆਰਡੀਨੇਟਰ ਮਨੀਸ਼ੀ ਦੱਤ ਸ਼ਰਮਾ ,( ਡਾ.). ਬਿਕਰਮਜੀਤ ਸਿੰਘ ਪੁਰਬਾ ,ਪ੍ਰੋ ਪੁਸ਼ਪਿੰਦਰ ਸਿੰਘ ਉੱਪਲ ,ਪ੍ਰੋ ਉਪਕਾਰ ਸਿੰਘ ,ਪ੍ਰੋ ਕਰਮਜੀਤ ਕੌਰ, ਪ੍ਰੋ ਅਮਨਦੀਪ ਕੌਰ ,ਪ੍ਰੋ ਹਰਪ੍ਰੀਤ ਕੌਰ , ਪ੍ਰੋ ਅਮਨਦੀਪ ਕੌਰ ਹਿੰਦੀ ,ਪ੍ਰੋ ਰਾਹੁਲ ਗੁਪਤਾ ,ਪ੍ਰੋ ਬਲਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ ।