ਅਜਾਦੀ ਕਾ ਅੰਮ੍ਰਿਤਮਹੋਤਸਵ
ਵਿਜੈ ਦਿਵਸ ਮੌਕੇ ਲੜਕੇ ਤੇ ਲੜਕੀਆਂ ਦੀ ਮੈਰਾਥਨ ਰੇਸ ਕਰਵਾਈ
- ਭਾਸ਼ਣ ਤੇ ਕੁਇਜ ਮੁਕਾਬਲੇ ਵੀ ਕਰਵਾਏ ਗਏ
ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 17 ਦਸੰਬਰ: 2021
ਅਜਾਦੀ ਕਾ ਅੰਮ੍ਰਿਤਉਤਸਵ ਤਹਿਤ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਗੋਲਡਨ ਜ਼ੁਬਲੀ ਸਾਲ ਦੇ ਜ਼ਸਨਾਂ ਦੀ ਲੜੀ ਤਹਿਤ ਅੱਜ ਆਸਫਵਾਲਾ ਵਿਖੇ ਸ਼ਹੀਦਾਂ ਦੀ ਯਾਦਗਾਰ ਵਿਖੇ ਮੁੰਡੇ ਤੇ ਕੁੜੀਆਂ ਦੀ ਮੈਰਾਥਨ ਰੇਸ ਕਰਵਾਈ ਗਈ। ਜਿ਼ਲ੍ਹਾ ਸਿੱਖਿਆ ਵਿਭਾਗ ਵੱਲੋਂ ਸ਼ਹੀਦੋਂ ਕੀ ਸਮਾਧੀ ਕਮੇਟੀ ਦੇ ਸਹਿਯੋਗ ਨਾਲ ਇਹ ਮੈਰਾਥਨ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਵਿਦਿਆਰਥੀਆਂ ਤੇ ਨੌਜਵਾਨਾ ਨੇ ਉਤਸਾਹ ਨਾਲ ਇਸ ਮੈਰਾਥਨ ਵਿਚ ਭਾਗ ਲਿਆ।
ਰੇਸ ਦੇ ਪ੍ਰਬੰਧਾਂ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਅਧਿਆਪਕ ਸ੍ਰੀ ਵਿਜੈਪਾਲ ਅਤੇ ਸ੍ਰੀ ਗੁਰਛਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਡਿਆਂ ਦੇ ਵਰਗ ਵਿਚ ਸੁਖਵਿੰਦਰ ਸਿੰਘ ਨੇ ਪਹਿਲਾ, ਸੰਦੀਪ ਸਿੰਘ ਨੇ ਦੂਜਾ, ਸੰਜੈ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।ਕੁੜੀਆਂ ਦੇ ਵਰਗ ਵਿਚ ਪ੍ਰਵੀਨ ਰਾਣੀ ਨੇ ਪਹਿਲਾ, ਅਮਰਪਾਲ ਨੇ ਦੂਜਾ ਅਤੇ ਪਿੰਕੀ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸਹੀਦੋਂ ਕੀ ਸਮਾਧੀ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ, ਸ੍ਰੀ ਸਸ਼ੀਪਾਲ, ਸ੍ਰੀ ਪ੍ਰਫੁਲ ਚੰਦਰ ਨਾਗਪਾਲ, ਸ੍ਰੀ ਬੀਐਲ ਸਿੱਕਾ ਤੋਂ ਇਲਾਵਾ ਸ੍ਰੀ ਸੰਜੀਵ ਮਾਰਸ਼ਲ ਵੀ ਹਾਜਰ ਸਨ।
ਇਸ ਤੋਂ ਬਿਨ੍ਹਾਂ ਪਿੱਛਲੇ ਦਿਨੀ ਵਿਜੈ ਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਅਤੇ ਕੁਇਜ ਮੁਕਾਬਲੇ ਵੀ ਕਰਵਾਏ ਗਏ ਸਨ। ਭਾਸਣ ਮੁਕਾਬਲੇ ਵਿਚ ਸੈਜਲ ਕੰਬੋਜ਼ ਨੇ ਪਹਿਲਾ, ਨਵਪ੍ਰੀਤ ਕੌਰ ਨੇ ਦੂਜਾ ਅਤੇ ਨੇਹਾ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ ਸੀ। ਇਸੇ ਤਰਾਂ ਕੁਇਜ ਮੁਕਾਬਲਿਆਂ ਵਿਚ ਮਾਰੂਤ ਧੂੜੀਆ ਅਤੇ ਪੁਰਨੀਮਾ ਜਲੰਧਰਾ ਦੀ ਟੀਮ ਨੇ ਪਹਿਲਾ ਅਤੇ ਆਰਜੂ ਚਲਾਣਾ ਤੇ ਪਲਕ ਦੀ ਟੀਮ ਨੇ ਦੂਜਾ ਸਥਾਨ ਤੇ ਅਕਸ਼ਤ ਬੱਤਰਾ ਤੇ ਸਾਗਰ ਚੌਧਰੀ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਸੀ।
ਇੰਨ੍ਹਾਂ ਜ਼ੇਤੂਆਂ ਨੂੰ ਅੱਜ ਸ਼ਹੀਦਾਂ ਦੀ ਸਮਾਧ ਤੇ ਹੋਏ ਸਮਾਗਮ ਦੌਰਾਨ ਸ਼ਹੀਦੋਂ ਕੀ ਸਮਾਧੀ ਕਮੇਟੀ ਵੱਲੋਂ ਲੈਫ ਜਨਰਲ ਜੇ ਬੀ ਚੌਧਰੀ ਅਤੇ ਮੇਜਰ ਜਨਰਲ ਵਿਕਰਮ ਵਰਮਾ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।