ਅਕਾਲੀ ਨੇਤਾ ਸੁਰਿੰਦਰ ਬਿੱਟੂ ਵਿਸ਼ਨੂੰ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ
ਅਕਾਲੀ ਨੇਤਾ ਸੁਰਿੰਦਰ ਬਿੱਟੂ ਵਿਸ਼ਨੂੰ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ
– ਕਾਂਗਰਸ ਦੇ ਚੰਗੇ ਫੈਸਲਿਆਂ ਤੋਂ ਹਰ ਕੋਈ ਪ੍ਰਭਾਵਿਤ : ਵਿਸ਼ਨੂੰ ਸ਼ਰਮਾ
– ਵਿਰੋਧੀਆਂ ਨੂੰ ਦਿੱਤੀ ਜਾਵੇਗੀ ਮਿਸਾਲੀ ਹਾਰ : ਨਰਿੰਦਰ ਲਾਲੀ
ਰਿਚਾ ਨਾਗਪਾਲ, ਪਟਿਆਲਾ, 6 ਫਰਵਰੀ:2022
ਕਾਂਗਰਸ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਪਤੀ ਤੇ ਅਕਾਲੀ ਨੇਤਾ ਸੁਰਿੰਦਰ ਸਿੰਘ ਬਿੱਟੂ ਆਪਣੇ ਦਰਜ਼ਨਾਂ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਅਕਾਲੀ ਦਲ ਨੂੰ ਪਟਿਆਲਾ ਸ਼ਹਿਰੀ ਤੋਂ ਵੱਡਾ ਝਟਕਾ ਲੱਗਿਆ ਹੈ। ਇਸ ਮੌਕੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਸੁਰਿੰਦਰ ਸਿੰਘ ਬਿੱਟੂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬਣਦਾ ਮਾਨ ਸਨਮਾਨ ਉਨ੍ਹਾਂ ਨੂੰ ਪਾਰਟੀ ਅੰਦਰ ਦਿੱਤਾ ਜਾਵੇਗਾ।
ਇਸ ਮੌਕੇ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਚੰਗੇ ਫੈਸਲਿਆਂ ਤੋਂ ਅੱਜ ਦੂਜੀਆਂ ਪਾਰਟੀਆਂ ਦੇ ਆਗੂ ਵੀ ਪ੍ਰਭਾਵਿਤ ਹੋ ਰਹੇ ਹਨ, ਇਸ ਲਈ ਹਰ ਕੋਈ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਪੰਜਾਬ ਨੂੰ ਸੁੰਦਰ ਬਣਾਉਣ ’ਚ ਕੋਈ ਕਸਰ ਨਹੀਂ ਛਡੇਗੀ। ਇਸ ਮੋਕੇ ਜ਼ਿਲਾ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਨੇ ਆਖਿਆ ਕਿ ਵਿਰੋਧੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਿਸਾਲੀ ਹਾਰ ਦਿੱਤੀ ਜਾਵੇਗੀ ਤੇ ਵਿਸ਼ਨੂੰ ਸ਼ਰਮਾ ਦੀ ਜਿੱਤ ਯਕੀਨੀ ਬਣਾਈ ਜਾਵੇਗੀ।
ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਡਟਕੇ ਕਾਂਗਰਸ ਦਾ ਸਾਥ ਦੇ ਰਹੇ ਹਨ ਤਾਂ ਜੋ ਇੱਕ ਨਵੇਂ ਪੰਜਾਬ ਦੇ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਕਾਂਗਰਸ ਅੱਜ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣ ਚੁੱਕੀ ਹੈ। ਇਸ ਲਈ ਵਿਰੋਧੀਆਂ ਦੀਆਂ ਰਾਤਾਂ ਦੀਆਂ ਨੀਂਦਾਂ ਵੀ ਉਡੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਜਾਣ ਚੁੱਕੇ ਹਨ ਕਿ ਪੰਜਾਬ ਦਾ ਵਿਕਾਸ ਤੇ ਭਲਾ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ। ਇਸ ਲਈ ਹਰ ਵਰਗ ਦਿਲੋਂ ਆਪਣਾ ਸਾਥ ਕਾਂਗਰਸ ਨੂੰ ਦੇ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਗੁਰਵਿੰਦਰ ਪਾਲ ਬੇਦੀ, ਪਵਨ ਨਾਗਰਥ ਸਾਬਕਾ ਕੌਂਸਲਰ, ਬਲਵਿੰਦਰ ਪਾਲ ਬੇਦੀ, ਰਾਜੇਸ਼ ਮੰਡੌਰਾ, ਹਰਵਿੰਦਰ ਸਿੰਘ ਨਿੱਪੀ, ਗੋਪਾਲ ਸਿੰਗਲਾ, ਸੁਖਵਿੰਦਰ ਸਿੰਘ ਸੋਨੂੰ, ਗੁਰਦੇਵ ਸਿੰਘ ਪੂਨੀਆ ਸਾਬਕਾ ਕੌਂਸਲਰ, ਜਸਵਿੰਦਰ ਜਰਗੀਆ, ਵਿਨੋਦ ਕਾਲੂ, ਪ੍ਰਦੀਪ ਦੀਵਾਨ, ਵਿਜੈ ਗੌਤਮ, ਮਹਿੰਦਰ ਸਿੰਘ ਬਡੂੰਗਰ, ਅਸ਼ੋਕ ਖੰਨਾ, ਰਵਿੰਦਰ ਬਾਂਸਲ, ਸੁਰੇਸ਼ ਗੋਗੀਆ, ਅਮਰਜੀਤ ਕੌਰ ਭੱਠਲ ਸ਼ਹਿਰੀ ਪ੍ਰਧਾਨ, ਕੁਲਦੀਪ ਖੰਡੌਲੀ ਤੇ ਹੋਰ ਵੀ ਸੀਨੀਅਰ ਨੇਤਾ ਮੌਜੂਦ ਸਨ।